ਟਾਈਮ ਮੈਗਜ਼ੀਨ ਦੇ ‘ਕਵਰ’ ’ਤੇ ਭਾਰਤ ’ਚ ਬਲਦੀਆਂ ਚਿਖ਼ਾਵਾਂ ਦਾ ਖ਼ੌਫ਼ਨਾਕ ਮੰਜ਼ਰ

Friday, Apr 30, 2021 - 03:06 PM (IST)

ਟਾਈਮ ਮੈਗਜ਼ੀਨ ਦੇ ‘ਕਵਰ’ ’ਤੇ ਭਾਰਤ ’ਚ ਬਲਦੀਆਂ ਚਿਖ਼ਾਵਾਂ ਦਾ ਖ਼ੌਫ਼ਨਾਕ ਮੰਜ਼ਰ

ਵਾਸ਼ਿੰਗਟਨ : ਭਾਰਤ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ ਅਤੇ ਪਿਛਲੇ ਕੁੱਝ ਦਿਨਾਂ ਤੋਂ ਰੋਜ਼ਾਨਾ 3 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਆ ਰਹੇ ਹਨ ਅਤੇ ਕਈ ਸ਼ਹਿਰਾਂ ਵਿਚ ਆਕਸੀਜਨ ਅਤੇ ਬੈਡਾਂ ਦੀ ਕਿੱਲਤ ਪੈਦਾ ਹੋ ਗਈ ਹੈ। ਹੁਣ ਤੱਕ ਕਈ ਦੇਸ਼ ਭਾਰਤ ਨੂੰ ਮਦਦ ਪਹੁੰਚਾ ਚੁੱਕੇ ਹਨ। ਇਸੇ ਕੜੀ ਵਿਚ ਅਮਰੀਕਾ ਦੀ ਪ੍ਰਸਿੱਧ ‘ਟਾਈਮ’ ਮੈਗਜ਼ੀਨ ਨੇ ਆਪਣੇ ਕਵਰ ਪੇਜ਼ ’ਤੇ ਭਾਰਤ ਦੀ ਤ੍ਰਾਸਦੀ ਨੂੰ ਦਿਖਾਇਆ ਹੈ। ‘ਸੰਕਟ ਵਿਚ ਭਾਰਤ’ ਹੈਡਿੰਗ ਨਾਲ ਸ਼ਮਸ਼ਾਨ ਘਾਟ ਵਿਚ ਬਲਦੀਆਂ ਚਿਖ਼ਾਵਾਂ ਦੀ ਤਸਵੀਰ ਇਸ ਦਰਦਨਾਕ ਮਾਹੌਲ ਦੀ ਕਹਾਣੀ ਸੁਣਾ ਰਹੀ ਹੈ।

ਇਹ ਵੀ ਪੜ੍ਹੋ : ਕੋਰੋਨਾ ਅੱਗੇ ਬੇਵੱਸ ਹੋਈ ਮੋਦੀ ਸਰਕਾਰ, ਬਦਲਣੀ ਪਈ 16 ਸਾਲ ਪੁਰਾਣੀ ਨੀਤੀ

 

ਮੈਗਜ਼ੀਨ ਲਈ ਨੈਨਾ ਬਜੇਕਲ ਨੇ ਕਵਰ ਸਟੋਰੀ ਵਿਚ ਲਿਖਿਆ, ‘ਭਾਰਤੀ ਸਿਹਤ ਵਿਵਸਥਾ ਢਹਿ-ਢੇਰੀ ਹੋਣ ਦੀ ਕਗਾਰ ’ਤੇ ਹੈ। ਦੇਸ਼ ਦੇ ਹਸਪਤਾਲਾਂ ਵਿਚ ਆਕਸੀਜਨ, ਵੈਂਟੀਲੇਟਰ ਅਤੇ ਬੈਡਾਂ ਦੀ ਕਮੀ ਹੈ। ਭਾਰਤੀ ਰੇਮੇਡਿਸਵੀਰ ਦੇ ਪਿੱਛੇ ਭੱਜ ਰਹੇ ਹਨ, ਜਿਸ ਨਾਲ ਕੀਮਤਾਂ ਵੱਧ ਗਈਆਂ ਹਨ, ਜਦੋਂਕਿ ਲੈਬ ਵੱਧਦੇ ਕੋਵਿਡ-19 ਟੈਸਟ ਨਿਪਟਾਉਣ ਦੀ ਕੋਸਿਸ਼ ਕਰ ਰਹੀ ਹੈ।’ ਇਹ ਮਨੁੱਖੀ ਆਫ਼ਤ ਸਿਰਫ਼ ਭਾਰਤ ਦੇ 1.4 ਅਰਬ ਲੋਕਾਂ ਲਈ ਨਹੀਂ, ਪੂਰੀ ਦੁਨੀਆ ਲਈ ਭਿਆਨਕ ਹੋਵੇਗੀ।’

ਇਹ ਵੀ ਪੜ੍ਹੋ : ਕੋਰੋਨਾ ਖ਼ਿਲਾਫ਼ ਜੰਗ ’ਚ ਅੱਗੇ ਆਏ ਸਚਿਨ ਤੇਂਦੁਲਕਰ, ਦਾਨ ਕੀਤੇ 1 ਕਰੋੜ ਰੁਪਏ

ਦੱਸ ਦੇਈਏ ਕਿ ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 3,86,452 ਨਵੇਂ ਮਾਮਲੇ ਆਉਣ ਨਾਲ ਪੀੜਤਾਂ ਦੀ ਕੁੱਲ ਗਿਣਤੀ ਵੱਧ ਕੇ 1,87,62,976 ਹੋ ਗਈ ਹੈ, ਜਦੋਂ ਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 31 ਲੱਖ ਨੂੰ ਪਾਰ ਕਰ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਦੇ ਸ਼ੁੱਕਰਵਾਰ ਸਵੇਰੇ 6 ਵਜੇ ਜਾਰੀ ਅੰਕੜਇਆਂ ਅਨੁਸਾਰ 3,498 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਇਨਫੈਕਸ਼ਨ ਨਾਲ ਹੁਣ ਤੱਕ 2,08,330 ਲੋਕ ਦਮ ਤੋੜ ਚੁਕੇ ਹਨ। ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਧ  ਕੇ 31,70,228 ਹੋ ਗਈ ਹੈ, ਜੋ ਇਨਫੈਕਸ਼ਨ ਦੇ ਕੁੱਲ ਮਾਮਲਿਆਂ ਦਾ 16.90 ਫੀਸਦੀ ਹੈ। ਲੋਕਾਂ ਦੇ ਠੀਕ ਹੋਣ ਦੀ ਦਰ ਘੱਟ ਕੇ 81.99 ਫੀਸਦੀ ਹੋ ਗਈ ਹੈ। ਅੰਕੜਿਆਂ ਅਨੁਸਾਰ, ਦੇਸ਼ 'ਚ ਹੁਣ ਤੱਕ 1,53,84,418 ਲੋਕ ਠੀਕ ਹੋ ਚੁਕੇ ਹਨ, ਜਦੋਂ ਕਿ ਮੌਤ ਦਰ 1.11 ਫੀਸਦੀ ਹੈ। ਉੱਥੇ ਹੀ ਹੁਣ ਤੱਕ 15,22,45,179 ਲੋਕਾਂ ਦੀ ਟੀਕਾਕਰਨ ਹੋ ਚੁਕਿਆ ਹੈ।

ਇਹ ਵੀ ਪੜ੍ਹੋ : ਭਾਰਤ ਨੂੰ 2.4 ਮਿਲੀਅਨ ਡਾਲਰ ਦੀ ਮਦਦ ਦੇਵੇਗਾ ਨਾਰਵੇ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News