ਅਫ਼ਗਾਨਿਸਤਾਨ ਨਾਲ ਭਾਰਤ ਦੇ ਵਿਸ਼ੇਸ਼ ਸੰਬੰਧ : ਅਜੀਤ ਡੋਭਾਲ

Friday, May 27, 2022 - 03:22 PM (IST)

ਅਫ਼ਗਾਨਿਸਤਾਨ ਨਾਲ ਭਾਰਤ ਦੇ ਵਿਸ਼ੇਸ਼ ਸੰਬੰਧ : ਅਜੀਤ ਡੋਭਾਲ

ਦੁਸ਼ਾਂਬੇ/ਨਵੀਂ ਦਿੱਲੀ (ਵਾਰਤਾ)- ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ.) ਅਜੀਤ ਡੋਭਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਅਫਗਾਨਿਸਤਾਨ ਦਾ ਮਹੱਤਵਪੂਰਨ ਭਾਈਵਾਲ ਹੈ ਅਤੇ ਅਫਗਾਨਿਸਤਾਨ ਨਾਲ ਇਸ ਦੇ ਵਿਸ਼ੇਸ਼ ਸਬੰਧ ਸਦੀਆਂ ਤੱਕ ਨਵੀਂ ਦਿੱਲੀ ਦਾ ਮਾਰਗਦਰਸ਼ਨ ਕਰਨਗੇ। ਅਜਿਹਾ ਕੁਝ ਵੀ ਨਹੀਂ ਹੈ ਜੋ ਇਸ ਨੂੰ ਬਦਲ ਸਕਦਾ ਹੈ। ਅਜੀਤ ਡੋਭਾਲ ਨੇ ਇਹ ਟਿੱਪਣੀਆਂ ਤਜ਼ਾਕਿਸਤਾਨ ਦੀ ਰਾਜਧਾਨੀ ਵਿੱਚ "ਖੇਤਰੀ ਸੁਰੱਖਿਆ ਸੰਵਾਦ" ਦੀ ਚੌਥੀ ਮੀਟਿੰਗ ਵਿੱਚ ਸ਼ਾਮਲ ਹੋਣ ਸਮੇਂ ਕੀਤੀਆਂ। ਡੋਭਾਲ ਇੱਥੇ ਤਜ਼ਾਕਿਸਤਾਨ, ਰੂਸ, ਕਜ਼ਾਕਿਸਤਾਨ, ਉਜ਼ਬੇਕਿਸਤਾਨ, ਈਰਾਨ, ਕਿਰਗਿਸਤਾਨ ਅਤੇ ਚੀਨ ਦੇ ਸੁਰੱਖਿਆ ਮੁਖੀਆਂ ਨਾਲ ਗੱਲਬਾਤ ਕਰ ਰਹੇ ਸਨ।

ਇਹ ਵੀ ਪੜ੍ਹੋ : ਹੈਰਾਨੀਜਨਕ! 40 ਦਿਨ ਦੇ ਬੱਚੇ ਦੇ ਢਿੱਡ 'ਚੋਂ ਮਿਲਿਆ ਭਰੂਣ, ਡਾਕਟਰਾਂ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ ਹਮੇਸ਼ਾ ਅਫਗਾਨਿਸਤਾਨ ਦੇ ਲੋਕਾਂ ਨਾਲ ਖੜ੍ਹਾ ਹੈ ਅਤੇ ਅੱਗੇ ਵੀ ਖੜ੍ਹਾ ਰਹੇਗਾ। ਉਨ੍ਹਾਂ ਕਿਹਾ,"ਇਸ ਮੀਟਿੰਗ ਵਿਚ ਮੌਜੂਦ ਹਰੇਕ ਨੂੰ ਅੱਤਵਾਦ ਅਤੇ ਅੱਤਵਾਦੀ ਸਮੂਹਾਂ ਨਾਲ ਲੜਨ ਲਈ ਅਫਗਾਨਿਸਤਾਨ ਦੀ ਸਮਰੱਥਾ ਨੂੰ ਵਧਾਉਣ ਵਿਚ ਮਦਦ ਕਰਨ ਦੀ ਲੋੜ ਹੈ ਕਿਉਂਕਿ ਅੱਤਵਾਦ ਖੇਤਰੀ ਸ਼ਾਂਤੀ ਅਤੇ ਸੁਰੱਖਿਆ ਲਈ ਇਕ ਗੰਭੀਰ ਖ਼ਤਰਾ ਹੈ।" ਇੱਥੇ ਸਭ ਤੋਂ ਪਹਿਲੀ ਤਰਜੀਹ ਲੋਕਾਂ ਦੇ ਜੀਵਨ ਦੇ ਅਧਿਕਾਰ ਅਤੇ ਸਨਮਾਨ ਨਾਲ ਜਿਊਂਣ ਦੀ ਹੈ ਅਤੇ ਨਾਲ ਹੀ ਸਭ ਦੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਦੀ ਲੋੜ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News