ਬੁਨਿਆਦੀ ਢਾਂਚਾ ਖੇਤਰ ’ਚ ਭਾਰਤ ਨੇ ਕੀਤੀ ਜ਼ਬਰਦਸਤ ਤਰੱਕੀ : ਗਡਕਰੀ
Friday, Sep 26, 2025 - 10:47 PM (IST)

ਨਵੀਂ ਦਿੱਲੀ, (ਭਾਸ਼ਾ)- ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਬੁਨਿਆਦੀ ਢਾਂਚਾ ਕਿਸੇ ਵੀ ਦੇਸ਼ ਦੇ ਵਾਧੇ ਦੀ ਰੀੜ੍ਹ ਦੀ ਹੱਡੀ ਹੈ ਅਤੇ ਭਾਰਤ ਨੇ ਇਸ ਖੇਤਰ ’ਚ ਜ਼ਬਰਦਸਤ ਤਰੱਕੀ ਕੀਤੀ ਹੈ।
ਗਡਕਰੀ ਨੇ ਇੱਥੇ ‘ਭਾਰਤ ਬੁਨਿਆਦੀ ਢਾਂਚਾ ਸਿਖਰ ਸੰਮੇਲਨ 2025’ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸੜਕੀ ਬੁਨਿਆਦਦੀ ਢਾਂਚਾ ਦੇਸ਼ ’ਚ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਖੇਤਰ ਹੈ। ਇਸ ’ਚ ਪੰਜ ਲੱਖ ਕਰੋਡ਼ ਰੁਪਏ ਦੇ ਨਿਵੇਸ਼ ਨਾਲ 10,000 ਕਿਲੋਮੀਟਰ ਲੰਮੇਂ 25 ਨਵੇਂ ਐਕਸਪ੍ਰੈੱਸਵੇਅਜ਼ ਦਾ ਵਿਕਾਸ ਕੀਤਾ ਜਾ ਰਿਹਾ ਹੈ। ਗਡਕਰੀ ਨੇ ਕਿਹਾ, ‘‘ਸਾਡਾ ਦ੍ਰਿਸ਼ਟੀਕੋਣ ਸਪੱਸ਼ਟ ਹੈ, ਵਿਕਾਸ ਅਤੇ ਵਾਤਾਵਰਣ ਨੂੰ ਨਾਲ-ਨਾਲ ਚੱਲਣਾ ਹੋਵੇਗਾ। ਤਿੰਨ ‘ਪੀ’- ਪੀਪਲ (ਲੋਕ), ਪ੍ਰਾਸਪੈਰਿਟੀ (ਖੁਸ਼ਹਾਲੀ) ਅਤੇ ਪਲੈਨੇਟ (ਗ੍ਰਹਿ) ਦੇ ਮਾਰਗਦਰਸ਼ਨ ’ਚ ਸਾਡਾ ਟੀਚਾ ਇਕ ਸੁਰੱਖਿਅਤ, ਗ੍ਰੀਨ ਅਤੇ ਵਿਸ਼ਵ ਪੱਧਰ ’ਤੇ ਮੁਕਾਬਲੇਬਾਜ਼ ਭਾਰਤ ਦਾ ਨਿਰਮਾਣ ਕਰਨਾ ਹੈ।