5 ਹਜ਼ਾਰ ਕੋਰੋਨਾ ਕੇਸ ਤਕ ਭਾਰਤ ''ਚ ਮੌਤਾਂ ਦਾ ਅੰਕੜਾ ਇਨ੍ਹਾਂ ਦੇਸ਼ਾਂ ਨਾਲੋ ਜ਼ਿਆਦਾ

4/9/2020 12:20:44 AM

ਨਵੀਂ ਦਿੱਲੀ— ਕੋਰੋਨਾ ਵਾਇਰਸ ਕੇਸ ਦੀ ਸੰਖਿਆ ਨੂੰ ਦੇਸ਼ 'ਚ 100 ਤੋਂ 1,000 ਤਕ ਪਹੁੰਚਣ 'ਚ 15 ਦਿਨ ਲੱਗੇ ਸਨ। ਇਹ ਦੁਨੀਆ 'ਚ ਸਭ ਤੋਂ ਧੀਮੀ ਕੇਸ ਵੱਧ ਦੀ ਰਫਤਾਰ ਸੀ। ਬਦਕਿਸਮਤੀ ਨਾਲ ਭਾਰਤ ਇਸ ਵਧੀਆ ਪ੍ਰਦਰਸ਼ਨ ਨੂੰ ਅੱਗਲੇ ਦਿਨਾਂ 'ਚ ਬਰਕਰਾਰ ਨਹੀਂ ਰੱਖ ਸਕਿਆ। ਇੰਡੀਆ ਟੂਡੇ ਡਾਟਾ ਇੰਟੈਲੀਜੈਂਸ ਯੂਨਿਟ (ਡੀ. ਆਈ. ਯੂ.) ਨੇ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦੀ ਹਰ ਦਿਨ ਦੀ ਸਥਿਤੀ ਦੀ ਰਿਪੋਰਟਸ ਨੂੰ ਲੱਭਿਆ ਤਾਂ 1,000 ਦਾ ਅੰਕੜਾ ਪਾਰ ਕਰਨ ਤੋਂ ਬਾਅਦ ਭਾਰਤ ਨੂੰ 5,000 ਕੇਸ ਤਕ ਪਹੁੰਚਣ 'ਚ ਸਿਰਫ 9 ਦਿਨ ਲੱਗੇ। ਇਸ ਤੋਂ ਇਲਾਵਾ 5,000 ਕੇਸ ਤਕ ਪਹੁੰਚਣ 'ਚ ਦੇਸ਼ 'ਚ ਜੋ ਮੌਤਾਂ ਦਾ ਅੰਕੜਾ ਹੈ। ਉਹ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣ ਵਾਲੇ ਕੁਝ ਦੇਸ਼ਾਂ ਤੋਂ ਵੀ ਜ਼ਿਆਦਾ ਹੈ।
ਡਬਲਯੂ. ਐੱਚ. ਓ. ਦੀ ਦੈਨਿਕ ਸਥਿਤੀ ਰਿਪੋਰਟ ਅਨੁਸਾਰ ਭਾਰਤ 'ਚ ਬੁੱਧਵਾਰ ਦੀ ਦੁਪਿਹਰ ਤਕ ਕੋਰੋਨਾ ਵਾਇਰਸ ਕਨਫਰਮ ਕੇਸਾਂ ਦੀ ਸੰਖਿਆਂ 5,200 ਦੇ ਪਾਰ ਹੋ ਚੁੱਕੀ ਸੀ। 9 ਦਿਨ ਪਹਿਲਾਂ ਇਹ ਅੰਕੜਾ 1,071 ਸੀ ਭਾਵ 9 ਦਿਨ 'ਚ ਕੇਸ ਪੰਜ ਗੁਣਾ ਵੱਧ ਗਏ। 5,000 ਕੇਸ ਪਹੁੰਚਣ ਤਕ ਮੌਤਾਂ ਦੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਵਿਸ਼ਵ 'ਚ 8ਵੇਂ ਨੰਬਰ 'ਤੇ ਹੈ। ਕੋਰੋਨਾ ਵਾਇਰਸ ਨਾਲ ਬੁਰੀ ਤਰ੍ਹਾਂ ਅਜਿਹੇ ਕਈ ਪ੍ਰਭਾਵਿਤ ਦੇਸ਼ ਹਨ, ਅਮਰੀਕਾ, ਇਰਾਨ, ਸਪੇਨ ਤੇ ਚੀਨ ਸ਼ਾਮਲ ਹਨ। ਜਿਸ 'ਚ 5,000 ਕੇਸਾਂ ਤਕ ਮੌਤਾਂ ਦਾ ਅੰਕੜਾਂ ਭਾਰਤ ਤੋਂ ਘੱਟ ਰਿਹਾ ਹੈ।
5 ਹਜ਼ਾਰ ਕੇਸ ਤਕ ਮੌਤਾਂ
ਦੁਨੀਆ 'ਚ ਸਵੀਡਨ ਅਜਿਹਾ ਦੇਸ਼ ਹੈ ਜਿੱਥੇ 5,000 ਕੇਸ ਪਹੁੰਚਣ ਤਕ ਮੌਤ ਦਾ ਅੰਕੜਾਂ ਸਭ ਤੋਂ ਉੱਚਾ ਰਿਹਾ। 3 ਅਪ੍ਰੈਲ ਨੂੰ ਸਵੀਡਨ 'ਚ 5,466 ਕਨਫਰਮ ਕੋਰੋਨਾ ਵਾਇਰਸ ਕੇਸ ਸਾਹਮਣੇ ਆਏ। ਉਦੋਂ ਤਕ ਸਵੀਡਨ 'ਚ 282 ਮੌਤਾਂ ਹੋ ਚੁੱਕੀਆਂ ਸਨ। ਸਵੀਡਨ ਦੇ ਪ੍ਰਧਾਨ ਮੰਤਰੀ ਸਟੀਫਨ ਲੋਫਵੇਨ ਨੇ ਫਿਰ ਕਿਹਾ ਸੀ ਕਿ ਦੇਸ਼ ਨੂੰ ਸ਼ਾਇਦ ਹਜ਼ਾਰਾਂ ਦੀ ਸੰਖਿਆਂ 'ਚ ਮੌਤ ਦੇਖਣੀ ਪਵੇ। ਨੀਦਰਲੈਂਡਸ ਦਾ ਇਸ ਮਾਮਲੇ 'ਚ ਸਵੀਡਨ ਤੋਂ ਬਾਅਦ ਦੂਜਾ ਨੰਬਰ ਹੈ। ਇੱਥੇ 5,000 ਕੇਸ ਤਕ ਪਹੁੰਚਣ 'ਚ ਮੌਤਾਂ ਦਾ ਅੰਕੜਾਂ 276 ਰਿਹਾ। ਸਵੀਡਨ ਤੇ ਨੀਦਰਲੈਂਡ ਤੋਂ ਬਾਅਦ ਇਟਲੀ (234), ਯੂਕੇ (233), ਬੈਲਜੀਅਮ (220), ਡੈਨਮਾਰਕ (203) ਤੇ ਬ੍ਰਾਜ਼ੀਲ (207) ਦਾ ਨੰਬਰ ਆਉਂਦਾ। ਇਸ ਚਾਰਟ 'ਚ ਭਾਰਤ 8ਵੇਂ ਸਥਾਨ 'ਤੇ ਹੈ। ਇੱਥੇ 5,000 ਕਨਫਰਮ ਕੇਸ ਕ੍ਰਾਸ ਕਰਨ ਤੋਂ ਬਾਅਦ ਮੌਤਾਂ ਦੀ ਸੰਖਿਆਂ 149 ਰਹੀ। ਭਾਰਤ ਦੀ ਮੌਤਾਂ ਦੀ ਸਥਿਤੀ ਤੋਂ ਬਾਅਦ ਫਰਾਂਸ (148), ਇਰਾਨ (145), ਸਪੇਨ (136), ਚੀਨ (132) ਤੇ ਅਮਰੀਕਾ (100) ਦਾ ਨੰਬਰ ਹੈ। 5,000 ਕੇਸ ਤਕ ਪਹੁੰਚਣ 'ਚ ਜਰਮਨੀ 'ਚ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਸਨ। 17 ਮਾਰਚ ਨੂੰ ਜਰਮਨੀ 'ਚ ਕੁਲ 6,012 ਕਨਫਰਮ ਕੇਸ ਸਾਹਮਣੇ ਆ ਚੁੱਕੇ ਸਨ ਪਰ ਉਦੋਂ ਤਕ ਇੱਥੇ ਸਿਰਫ 13 ਮੌਤਾਂ ਹੀ ਹੋਈਆਂ ਸਨ।


Gurdeep Singh

Edited By Gurdeep Singh