ਭਾਰਤ ਕੋਲ ਸਰਹੱਦ ''ਤੇ ਵਿਰੋਧੀਆਂ ਦੀਆਂ ਚੁਣੌਤੀਆਂ ਨੂੰ ਅਸਫ਼ਲ ਕਰਨ ਦੀ ਪੂਰੀ ਸਮਰੱਥਾ : ਰਾਜਨਾਥ

Tuesday, Jan 03, 2023 - 01:48 PM (IST)

ਭਾਰਤ ਕੋਲ ਸਰਹੱਦ ''ਤੇ ਵਿਰੋਧੀਆਂ ਦੀਆਂ ਚੁਣੌਤੀਆਂ ਨੂੰ ਅਸਫ਼ਲ ਕਰਨ ਦੀ ਪੂਰੀ ਸਮਰੱਥਾ : ਰਾਜਨਾਥ

ਬੋਲੇਂਗ (ਭਾਸ਼ਾ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਕੋਲ ਦੇਸ਼ ਦੀ ਸਰਹੱਦ 'ਤੇ ਵਿਰੋਧੀਆਂ ਦੀਆਂ ਚੁਣੌਤੀਆਂ ਨੂੰ ਅਸਫ਼ਲ ਕਰਨ ਦੀ ਪੂਰੀ ਸਮਰੱਥਾ ਹੈ। ਰਾਜਨਾਥ ਨੇ ਕਿਹਾ ਕਿ ਭਾਰਤ ਕਦੇ ਵੀ ਯੁੱਧ ਨੂੰ ਉਤਸ਼ਾਹ ਨਹੀਂ ਦਿੰਦਾ ਹੈ ਅਤੇ ਹਮੇਸ਼ਾ ਆਪਣੇ ਗੁਆਂਢੀਆਂ ਨਾਲ ਦੋਸਤੀ ਵਾਲੇ ਸੰਬੰਧ ਬਣਾਏ ਰੱਖਣਾ ਚਾਹੁੰਦਾ ਹੈ।

ਰਾਜਨਾਥ ਨੇ ਸਰਹੱਦੀ ਸੜਕ ਸੰਗਠਨ (ਬੀ.ਆਰ.ਓ.) ਵਲੋਂ ਬਣਾਏ ਇਕ ਪੁਲ ਦਾ ਉਦਘਾਟਨ ਕਰਨ ਤੋਂ ਬਾਅਦ ਕਿਹਾ,''ਭਾਰਤੀ ਫ਼ੌਜ 'ਚ ਸਰਹੱਦ 'ਤੇ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਦੀ ਸਮਰੱਥਾ ਹੈ ਅਤੇ ਉਹ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ।'' ਸਿੰਘ ਨੇ ਕਿਹਾ,''ਭਾਰਤ ਇਕ ਅਜਿਹਾ ਦੇਸ਼ ਹੈ, ਜੋ ਕਦੇ ਵੀ ਯੁੱਧ ਨੂੰ ਉਤਸ਼ਾਹ ਨਹੀਂ ਦਿੰਦਾ ਹੈ ਅਤੇ ਹਮੇਸ਼ਾ ਆਪਣੇ ਗੁਆਂਢੀਆਂ ਨਾਲ ਦੋਸਤੀ ਵਾਲੇ ਸੰਬੰਧ ਬਣਾਏ ਰੱਖਣਾ ਚਾਹੁੰਦਾ ਹੈ। ਇਹ ਸਾਨੂੰ ਭਗਵਾਨ ਰਾਮ ਅਤੇ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਤੋਂ ਵਿਰਾਸਤ 'ਚ ਮਿਲਿਆ ਹੈ। ਹਾਲਾਂਕਿ ਦੇਸ਼ ਕੋਲ ਉਕਸਾਉਣ 'ਤੇ ਕਿਸੇ ਵੀ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨ ਦੀ ਸਮਰੱਥਾ ਹੈ।''


author

DIsha

Content Editor

Related News