ਭਾਰਤ ''ਚ ਹਰ ਮਿੰਟ ''ਚ ਹੁੰਦੇ ਹਨ 1852 ਸਾਇਬਰ ਅਟੈਕ, ਦਿੱਲੀ-ਮੁੰਬਈ ਟਾਪ ''ਤੇ

09/13/2019 8:01:00 PM

ਨਵੀਂ ਦਿੱਲੀ— ਦੇਸ਼ 'ਚ ਅੱਜ ਹਰ ਵਿਅਕਤੀ ਡਿਜੀਟਲ ਕ੍ਰਾਂਤੀ ਦਾ ਹਿੱਸਾ ਬਣ ਰਿਹਾ ਹੈ ਪਰ ਦੇਸ਼ ਦੇ ਲੋਕ ਜਿੰਨਾਂ ਡਿਜੀਟਲੀ ਐਡਵਾਂਸ ਹੋ ਰਹੇ ਹਨ ਉਨ੍ਹਾਂ 'ਤੇ ਸਾਇਬਰ ਅਟੈਕ ਦਾ ਖਤਰਾ ਵੀ ਵਧ ਰਿਹ ਹੈ। ਭਾਰਤ ਹੀ ਨਹੀਂ ਦੁਨੀਆ ਭਰ 'ਚ ਸਾਇਬਰ ਅਟੈਕ ਦਾ ਖਤਰਾ ਹੋਰ ਰੋਜ਼ ਵਧ ਰਿਹਾ ਹੈ। ਕਿਸੇ ਦੂਰ ਦੇਸ਼ 'ਚ ਬੈਠ ਕੇ ਤੁਹਾਡੇ ਮੋਬਾਇਲ, ਕੰਪਿਊਟਰ, ਲੈਪਟਾਪ 'ਚ ਸੰਨ੍ਹ ਲਗਾ ਕੇ ਤੁਹਾਨੂੰ ਲੱਖਾਂ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਜਾਂਦਾ ਹੈ। ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਕਿ ਦਿਨ ਭਰ 'ਚ ਹਰ ਮਿੰਟ 1952 ਸਾਇਬਰ ਅਟੈਕ ਹੋ ਰਹੇ ਹਨ। ਸਾਇਬਰ ਅਟੈਕ ਦੇ ਨਿਸ਼ਾਨੇ 'ਤੇ ਦੇਸ਼ ਦੇ 4 ਵੱਡੇ ਸ਼ਹਿਰ ਦਿੱਲੀ, ਮੁੰਬਈ, ਬੈਂਗਲੁਰੂ ਤੇ ਕੋਲਕਾਤਾ ਸ਼ਹਿਰਾਂ ਨੂੰ ਸਭ ਤੋਂ ਜ਼ਿਆਦਾ ਸਾਇਬਰ ਹਮਲੇ ਝੱਲਣੇ ਪੈ ਰਹੇ ਹਨ। ਵੱਡੀ ਬੈਂਕਿੰਗ ਤੇ ਫਾਇਨੈਂਸ਼ੀਅਲ ਕੰਪਨੀਆਂ ਨੂੰ ਹਰ ਦਿਨ ਹਜ਼ਾਰਾਂ ਸਾਇਬਰ ਹਮਲੇ ਝੱਲਣੇ ਪੈ ਰਹੇ ਹਨ।

ਭਾਰਤ 'ਚ ਫਾਇਨੈਂਸ਼ੀਅਲ ਲੈਣ ਦੇਣ ਲਈ ਭੀਮ, ਗੂਗਲ ਪੇਅ, ਫੋਨਪੇਅ ਅਤੇ ਪੇਟੀਐੱਮ ਵਰਗੇ ਕਈ ਸਾਰੇ ਐਪਸ ਦਾ ਇਸਤੇਮਾਲ ਹੋ ਰਿਹਾ ਹੈ। ਅਜਿਹੇ 'ਚ ਬੈਂਕਾਂ 'ਤੇ ਸਾਇਬਰ ਹਮਲੇ ਦਾ ਸਭ ਤੋਂ ਵੱਡਾ ਖਤਰਾ ਹੈ। ਸਾਇਬਰ ਸਕਿਊਰਿਟੀ ਰਿਸਰਚ ਦੀ ਇਸ 2019 ਦੀ ਐਨੁਅਲ ਥ੍ਰੇਟ ਰਿਪੋਰਟ ਮੁਤਾਬਕ ਸਾਲ 2018 'ਚ ਪੂਰੀ ਦੁਨੀਆ 'ਚ ਕਰੀਬ 20 ਲੱਖ ਸਾਇਬਰ ਹਮਲੇ ਹੋਏ ਅਤੇ ਇਸ ਕਾਰਨ 3,222 ਅਰਬ ਰੁਪਏ ਦਾ ਨੁਕਸਾਨ ਹੋਇਆ ਹੈ।

ਇੰਡੀਅਨ ਸਾਇਬਰ ਸਕਿਊਰਿਟੀ ਰਿਸਰਚ ਦੀ ਸਾਲ 2019 ਦੀ ਐਨੁਅਲ ਥ੍ਰੈਟ ਰਿਪੋਰਟ ਦੀ ਮੰਨੀਏ ਤਾਂ...
* ਵਿੰਡੋਜ਼ ਡਿਵਾਇਸਸ 'ਚ ਪਿਛਲੇ ਸਾਲ 9 ਲੱਖ 73 ਹਜ਼ਾਰ ਸਾਇਬਰ ਅਟੈਕ ਹੋਏ।
* ਸਾਇਬਰ ਅਟੈਕ ਨਾਲ ਦੁਨੀਆ ਨੂੰ 3,222 ਅਰਬ ਰੁਪਏ ਦਾ ਨੁਕਸਾਨ ਹੋਇਆ।
* ਹੈਕਰਸ ਦੀ ਪਹਿਲੀ ਪਸੰਦ ਬੈਂਕ ਹੈ। ਇਸ ਦਾ ਮਤਲਬ ਪੂਰੇ ਸਾਲ ਹਰ ਮਿੰਟ 1,852 ਵਿੰਡੋਜ਼ ਡਿਵਾਇਸਸ ਸਾਇਬਰ ਅਟੈਕ ਨਾਲ ਇਫੈਕਟ ਹੋਈ।
* ਭਾਰਤ 'ਚ ਸਾਇਬਰ ਅਟੈਕ ਟ੍ਰੋਜਨਸ ਵਾਇਰਸ ਨਾਲ ਕੀਤੇ ਗਏ।
* ਉਥੇ ਹੀ ਐਂਡਰਾਇਡ ਫੋਨ ਘੱਟ ਤੋਂ ਘੱਟ ਹਰ ਤਿੰਨ ਮਿੰਟ 'ਚ ਸਾਇਬਰ ਹਮਲੇ ਝੱਲ ਰਿਹਾ ਹੈ।


Inder Prajapati

Content Editor

Related News