ਨਾਈਜੀਰੀਆ: ਪਿੰਡ 'ਤੇ ਅੱਤਵਾਦੀ ਹਮਲਾ, 29 ਲੋਕਾਂ ਦੀ ਮੌਤ

Tuesday, Apr 28, 2026 - 11:09 AM (IST)

ਨਾਈਜੀਰੀਆ: ਪਿੰਡ 'ਤੇ ਅੱਤਵਾਦੀ ਹਮਲਾ, 29 ਲੋਕਾਂ ਦੀ ਮੌਤ

ਅਬੂਜਾ (ਭਾਸ਼ਾ): ਨਾਈਜੀਰੀਆ ਦੇ ਅਦਮਾਵਾ ਰਾਜ ਤੋਂ ਇਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਸਲਾਮਿਕ ਸਟੇਟ (IS) ਦੇ ਅੱਤਵਾਦੀਆਂ ਨੇ ਇਕ ਪਿੰਡ 'ਤੇ ਹਮਲਾ ਕਰਕੇ ਘੱਟੋ-ਘੱਟ 29 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਖ਼ੂਨੀ ਖੇਡ ਐਤਵਾਰ ਦੇਰ ਰਾਤ ਰਾਜ ਦੇ ਗੋਂਬੀ ਸਥਾਨਕ ਪ੍ਰਬੰਧਕੀ ਖੇਤਰ ਦੇ ਗੁਆਕੂ ਪਿੰਡ ਵਿੱਚ ਖੇਡੀ ਗਈ।

ਇਸ ਵਹਿਸ਼ੀਆਨਾ ਹਮਲੇ ਦੀ ਜ਼ਿੰਮੇਵਾਰੀ ਖ਼ੁਦ ਇਸਲਾਮਿਕ ਸਟੇਟ ਨੇ ਲਈ ਹੈ। ਸੰਗਠਨ ਨੇ ਟੈਲੀਗ੍ਰਾਮ 'ਤੇ ਇਕ ਸੰਦੇਸ਼ ਜਾਰੀ ਕਰਕੇ ਇਸ ਕਤਲੇਆਮ ਦੀ ਪੁਸ਼ਟੀ ਕੀਤੀ ਹੈ। ਅਦਮਾਵਾ ਰਾਜ ਦੇ ਗਵਰਨਰ ਅਹਿਮਦੂ ਉਮਰੂ ਫਿੰਟੀਰੀ ਨੇ ਪ੍ਰਭਾਵਿਤ ਪਿੰਡ ਗੁਆਕੂ ਦਾ ਦੌਰਾ ਕੀਤਾ। ਉਨ੍ਹਾਂ ਨੇ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਇਸ ਨੂੰ "ਦੁਖਦਾਈ ਅਤੇ ਅਸਵੀਕਾਰਨਯੋਗ" ਕਰਾਰ ਦਿੱਤਾ। ਪ੍ਰਸ਼ਾਸਨ ਵੱਲੋਂ ਇਲਾਕੇ ਵਿੱਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾ ਰਹੇ ਹਨ, ਪਰ ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News