ਹੁਣ ਬਿਨਾਂ Ration Card ਦੇ ਮਿਲੇਗਾ ਰਾਸ਼ਨ, ਸਰਕਾਰ ਨੇ ਬਦਲੇ ਨਿਯਮ

Thursday, Dec 19, 2024 - 01:20 PM (IST)

ਹੁਣ ਬਿਨਾਂ Ration Card ਦੇ ਮਿਲੇਗਾ ਰਾਸ਼ਨ, ਸਰਕਾਰ ਨੇ ਬਦਲੇ ਨਿਯਮ

ਨੈਸ਼ਨਲ ਡੈਸਕ- ਭਾਰਤ ਸਰਕਾਰ ਵਲੋਂ ਚਲਾਏ ਜਾ ਰਹੇ ਨੈਸ਼ਨਲ ਫੂਡ ਸਕਿਓਰਿਟੀ ਐਕਟ (NFSA) ਦੇ ਤਹਿਤ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਘੱਟ ਕੀਮਤ 'ਤੇ ਰਾਸ਼ਨ ਮੁਹੱਈਆ ਕਰਵਾਇਆ ਜਾਂਦਾ ਹੈ। ਹੁਣ ਇਸ ਸਕੀਮ ਨਾਲ ਸਬੰਧਤ ਇਕ ਵੱਡਾ ਬਦਲਾਅ ਕੀਤਾ ਗਿਆ ਹੈ। ਹੁਣ ਰਾਸ਼ਨ ਲੈਣ ਲਈ ਤੁਹਾਨੂੰ ਰਾਸ਼ਨ ਕਾਰਡ ਡਿਪੂ 'ਤੇ ਲੈ ਕੇ ਜਾਣ ਦੀ ਲੋੜ ਨਹੀਂ ਪਵੇਗੀ।

ਬਿਨਾਂ ਰਾਸ਼ਨ ਕਾਰਡ ਕਿਵੇਂ ਮਿਲੇਗਾ ਰਾਸ਼ਨ?

ਸਰਕਾਰ ਨੇ 'ਮੇਰਾ ਰਾਸ਼ਨ 2.0' ਐਪ ਲਾਂਚ ਕੀਤੀ ਹੈ, ਜੋ ਰਾਸ਼ਨ ਕਾਰਡ ਦੀ ਜਗ੍ਹਾ ਲਵੇਗੀ। ਇਸ ਐਪ ਰਾਹੀਂ ਹੁਣ ਰਾਸ਼ਨ ਕਾਰਡ ਧਾਰਕ ਡਿਜੀਟਲ ਮਾਧਿਅਮ ਰਾਹੀਂ ਆਪਣੀ ਪਛਾਣ ਦਿਖਾ ਕੇ ਰਾਸ਼ਨ ਪ੍ਰਾਪਤ ਕਰ ਸਕਦੇ ਹਨ।

ਐਪ ਦੀ ਵਰਤੋਂ ਕਿਵੇਂ ਕਰੀਏ?

ਡਾਊਨਲੋਡ ਕਰੋ:

ਗੂਗਲ ਪਲੇ ਸਟੋਰ ਜਾਂ ਐਪਲ ਐਪ ਸਟੋਰ ਤੋਂ 'ਮੇਰਾ ਰਾਸ਼ਨ 2.0' ਐਪ ਡਾਊਨਲੋਡ ਕਰੋ।
ਆਧਾਰ ਨੰਬਰ ਦਰਜ ਕਰੋ:
ਐਪ ਖੋਲ੍ਹਣ ਤੋਂ ਬਾਅਦ, ਆਪਣਾ ਆਧਾਰ ਕਾਰਡ ਨੰਬਰ ਦਰਜ ਕਰੋ।

OTP ਲੌਗਇਨ:

ਆਧਾਰ ਨੰਬਰ ਦਰਜ ਕਰਨ ਤੋਂ ਬਾਅਦ, OTP ਰਾਹੀਂ ਲੌਗਇਨ ਕਰੋ।

ਇਹ ਵੀ ਪੜ੍ਹੋ : ਰੱਦ ਹੋਈਆਂ ਸਰਦੀਆਂ ਦੀਆਂ ਛੁੱਟੀਆਂ, 31 ਦਸੰਬਰ ਤੱਕ ਖੁੱਲ੍ਹੇ ਰਹਿਣਗੇ ਸਕੂਲ

ਡਿਜੀਟਲ ਰਾਸ਼ਨ ਕਾਰਡ:

ਲੌਗਇਨ ਕਰਨ ਤੋਂ ਬਾਅਦ, ਤੁਹਾਡਾ ਰਾਸ਼ਨ ਕਾਰਡ ਡਿਜੀਟਲ ਰੂਪ 'ਚ ਐਪ 'ਚ ਦਿਖਾਈ ਦੇਵੇਗਾ।
ਹੁਣ ਇਸ ਡਿਜੀਟਲ ਰਾਸ਼ਨ ਕਾਰਡ ਦਿਖਾ ਕੇ ਤੁਸੀਂ ਡਿਪੂ ਤੋਂ ਬਿਨਾਂ ਫਿਜ਼ੀਕਲ ਰਾਸ਼ਨ ਕਾਰਡ ਨਾਲ ਰਾਸ਼ਨ ਲੈ ਸਕਦੇ ਹੋ।

ਸਰਕਾਰ ਦਾ ਮਕਸਦ

ਇਹ ਬਦਲਾਅ ਡਿਜੀਟਲ ਇੰਡੀਆ ਨੂੰ ਉਤਸ਼ਾਹਿਤ ਕਰਨ ਅਤੇ ਰਾਸ਼ਨ ਵੰਡ ਨੂੰ ਹੋਰ ਪਾਰਦਰਸ਼ੀ ਬਣਾਉਣ ਲਈ ਕੀਤਾ ਗਿਆ ਹੈ। ਨਾਲ ਹੀ, ਇਹ ਪ੍ਰਕਿਰਿਆ ਬਿਨਾਂ ਕਾਗਜ਼ੀ ਦਸਤਾਵੇਜ਼ਾਂ ਦੇ ਲੋਕਾਂ ਨੂੰ ਸਹੂਲਤ ਪ੍ਰਦਾਨ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ।

ਫਾਇਦੇ

ਫਿਜ਼ੀਕਲ ਕਾਰਡ ਲੈ ਕੇ ਜਾਣ ਦੀ ਕੋਈ ਲੋੜ ਨਹੀਂ।
ਆਧਾਰ ਆਧਾਰਿਤ ਲੌਗਇਨ ਰਾਹੀਂ ਵਧੇਰੇ ਪਾਰਦਰਸ਼ਤਾ।
ਰਾਸ਼ਨ ਵੰਡ 'ਚ ਧੋਖਾਧੜੀ ਦੀ ਸੰਭਾਵਨਾ ਘੱਟ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News