ਭਾਰਤ 'ਕੂੜੇ' ਕਰਕੇ ਦੇਵੇ ਸਾਨੂੰ ਪੈਸੇ : ਟਰੰਪ

11/13/2019 9:49:48 PM

ਨਿਊਯਾਰਕ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਦਯੋਗਿਕ ਕੂੜੇ ਦੇ ਨਿਪਟਾਰੇ ਨੂੰ ਲੈ ਕੇ ਭਾਰਤ, ਚੀਨ ਅਤੇ ਰੂਸ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਆਖਿਆ ਕਿ ਚੀਨ, ਭਾਰਤ ਅਤੇ ਰੂਸ ਜਿਹੇ ਦੇਸ਼ ਆਪਣੀਆਂ ਚਿਮਨੀਆਂ ਅਤੇ ਉਦਯੋਗਿਕ ਪਲਾਂਟ ਦੀ ਸਫਾਈ 'ਤੇ ਕੁਝ ਨਹੀਂ ਕਰ ਰਹੇ ਅਤੇ ਜੋ ਕੂੜਾ ਉਹ ਸਮੁੰਦਰ 'ਚ ਸੁੱਟਦੇ ਹਨ ਉਹ ਤੈਰ ਕੇ ਲਾਸ ਏਜੰਲਸ ਤੱਕ ਆ ਜਾਂਦਾ ਹੈ।

ਉਨ੍ਹਾਂ ਆਖਿਆ ਕਿ ਸਾਡੇ ਕੋਲ ਬਹੁਤ ਘੱਟ ਜ਼ਮੀਨ ਹੈ, ਜੇਕਰ ਤੁਸੀਂ ਉਸ ਦੀ ਤੁਲਨਾ ਚੀਨ, ਭਾਰਤ, ਰੂਸ ਅਤੇ ਹੋਰਨਾਂ ਦੇਸ਼ਾਂ ਨਾਲ ਕਰੋ ਤਾਂ ਉਨ੍ਹਾਂ ਆਪਣੀਆਂ ਚਿਮਨੀਆਂ ਅਤੇ ਉਦਯੋਗਿਕ ਪਲਾਂਟ ਨੂੰ ਸਾਫ ਕਰਨ ਲਈ ਕੁਝ ਨਹੀਂ ਕੀਤਾ ਅਤੇ ਜੋ ਕੂੜਾ ਉਹ ਸਮੁੰਦਰ 'ਚ ਸੁੱਟ ਰਹੇ ਹਨ ਉਹ ਤੈਰ ਕੇ ਲਾਸ ਏਜੰਲਸ ਤੱਕ ਆ ਰਿਹਾ ਹੈ। ਟਰੰਪ ਨੇ ਕਲਾਈਮੇਟ ਚੇਂਜ ਨੂੰ ਬੇਹੱਦ ਮੁਸ਼ਕਿਲ ਕਰਾਰ ਦਿੰਦੇ ਹੋਏ ਆਖਿਆ ਕਿ ਉਹ ਕਈ ਪ੍ਰਕਾਰ ਨਾਲ ਖੁਦ ਨੂੰ ਵਾਤਾਵਰਣਵਾਦੀ ਮੰਨਦੇ ਹਨ, ਭਾਂਵੇ ਤੁਸੀਂ ਭਰੋਸਾ ਕਰੋ ਜਾਂ ਨਾ। ਟਰੰਪ ਨੇ ਮੰਗਲਵਾਰ ਨੂੰ ਨਿਊਯਾਰਕ 'ਚ ਇਕਨਾਮਿਕ ਕਲੱਬ 'ਚ ਆਖਿਆ ਕਿ ਇਸ ਲਈ ਮੈਂ ਜਲਵਾਯੂ ਦੇ ਬਾਰੇ 'ਚ ਕਾਫੀ ਸੋਚਦਾ ਹਾਂ। ਮੈਂ ਧਰਤੀ 'ਤੇ ਸਵੱਛ ਹਵਾ ਚਾਹੁੰਦਾ ਹਾਂ ਅਤੇ ਮੇਰੇ ਕੋਲ ਸਵੱਛ ਹਵਾ ਅਤੇ ਪਾਣੀ ਹੋਣਾ ਚਾਹੀਦਾ ਹੈ।

ਟਰੰਪ ਨੇ ਉਥੇ ਮੌਜੂਦ ਲੋਕਾਂ ਨੂੰ ਆਖਿਆ ਕਿ ਅਮਰੀਕਾ ਇਕ ਪਾਸੜ ਅਤੇ ਡਰਾਉਣੇ ਪੈਰਿਸ ਕਲਾਈਮੇਟ ਸਮਝੌਤੇ ਤੋਂ ਖੁਦ ਨੂੰ ਅਲਗ ਕਰ ਲਿਆ, ਜਿਸ ਨੇ ਅਮਰੀਕੀ ਨੌਕਰੀਆਂ ਨੂੰ ਬਰਬਾਦ ਕੀਤਾ ਅਤੇ ਵਿਦੇਸ਼ ਪ੍ਰਦੂਸ਼ਕਾਂ ਦਾ ਬਚਾਅ ਕੀਤਾ ਹੈ। ਉਨ੍ਹਾਂ ਆਖਿਆ ਕਿ ਪੈਰਿਸ ਕਲਾਈਮੇਟ ਐਗਰੀਮੈਂਟ ਅਮਰੀਕਾ ਲਈ ਖਤਰਨਾਕ ਸੀ, ਇਸ ਡੀਲ ਨਾਲ ਅਮਰੀਕਾ ਨੂੰ ਕਈ ਟ੍ਰਿਲੀਅਨ ਡਾਲਰ ਦਾ ਨੁਕਸਾਨ ਹੁੰਦਾ ਹੈ। ਟਰੰਪ ਨੇ ਆਖਿਆ ਕਿ ਇਹ ਬੇਹੱਦ ਗਲਤ ਹੈ। ਇਹ ਚੀਨ ਨੂੰ 2030 ਤੱਕ ਨਹੀਂ ਤੋੜੇਗਾ। 90 ਦੇ ਦਹਾਕੇ ਬਾਰੇ ਸੋਚ ਰਿਹਾ ਹਾਂ, ਜਦ ਕਿ ਦੁਨੀਆ 'ਚ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸਾਲ ਸਨ। ਭਾਰਤ ਨੂੰ ਸਾਨੂੰ ਪੈਸੇ ਦੇਣਗੇ ਹੋਣਗੇ ਕਿਉਂਕਿ ਉਹ ਵਿਕਾਸਸ਼ੀਲ ਦੇਸ਼ ਹੈ। ਮੈਂ ਕਹਿੰਦਾ ਹਾਂ, ਸਾਡਾ ਵੀ ਇਕ ਵਿਕਾਸਸ਼ੀਲ ਦੇਸ਼ ਹੈ।


Khushdeep Jassi

Content Editor

Related News