Mother Of All Deals ! ਭਾਰਤ ਤੇ EU ਵਿਚਾਲੇ FTA ਡੀਲ ਹੋਈ Done
Tuesday, Jan 27, 2026 - 11:46 AM (IST)
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਅਤੇ ਯੂਰਪੀਅਨ ਯੂਨੀਅਨ ਵਿਚਕਾਰ ਹੋਏ ਮੁਕਤ ਵਪਾਰ ਸਮਝੌਤੇ (FTA) ਦੀ ਸ਼ਲਾਘਾ ਕਰਦਿਆਂ ਇਸ ਨੂੰ ਇੱਕ ਇਤਿਹਾਸਕ ਮੀਲ ਪੱਥਰ ਦੱਸਿਆ ਹੈ। ਉਨ੍ਹਾਂ ਨੇ ਇਸ ਡੀਲ ਨੂੰ ‘ਮਦਰ ਆਫ ਆਲ ਡੀਲਜ਼’ ਦਾ ਨਾਂ ਦਿੱਤਾ ਅਤੇ ਕਿਹਾ ਕਿ ਇਹ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿਚਕਾਰ ਤਾਲਮੇਲ ਦੀ ਇੱਕ ਬਿਹਤਰੀਨ ਮਿਸਾਲ ਹੈ।
ਇਹ ਸਮਝੌਤਾ ਵਿਸ਼ਵ ਜੀ.ਡੀ.ਪੀ. ਦੇ ਲਗਭਗ 25 ਫ਼ੀਸਦੀ ਅਤੇ ਵਿਸ਼ਵ ਵਪਾਰ ਦੇ ਲਗਭਗ ਇੱਕ ਤਿਹਾਈ ਹਿੱਸੇ ਦੀ ਨੁਮਾਇੰਦਗੀ ਕਰਦਾ ਹੈ। ਪ੍ਰਧਾਨ ਮੰਤਰੀ ਅਨੁਸਾਰ ਇਸ ਸੌਦੇ ਨਾਲ ਭਾਰਤ ਦੇ ਮੈਨੂਫੈਕਚਰਿੰਗ ਸੈਕਟਰ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਸੇਵਾ ਖੇਤਰ ਦਾ ਵਿਸਥਾਰ ਹੋਵੇਗਾ। ਇਹ ਵਪਾਰ ਅਤੇ ਗਲੋਬਲ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਭਾਰਤ ਵਿੱਚ ਨਿਵੇਸ਼ਕਾਂ ਦੇ ਭਰੋਸੇ ਨੂੰ ਵੀ ਵਧਾਏਗਾ।
भारत और यूरोपियन यूनियन के बीच एक बहुत बड़ा एग्रीमेंट हुआ है। दुनिया में लोग इसकी चर्चा, Mother Of All Deals के रूप में कर रहे हैं।#IndiaEUTradeDeal pic.twitter.com/rM4p66cRSx
— Piyush Goyal (@PiyushGoyal) January 27, 2026
ਨਵੀਂ ਦਿੱਲੀ ਵਿੱਚ ਹੋ ਰਹੇ 16ਵੇਂ ਭਾਰਤ-ਈ.ਯੂ. ਸੰਮੇਲਨ ਵਿੱਚ ਇਸ ਇਤਿਹਾਸਕ ਘੋਸ਼ਣਾ ਦੀ ਉਮੀਦ ਹੈ, ਜਿੱਥੇ ਈ.ਯੂ. ਦੀ ਨੁਮਾਇੰਦਗੀ ਐਂਟੋਨੀਓ ਕੋਸਟਾ ਅਤੇ ਉਰਸੁਲਾ ਵਾਨ ਡੇਰ ਲੇਅਨ ਕਰ ਰਹੇ ਹਨ। ਇਹ ਗੱਲਬਾਤ ਪਹਿਲੀ ਵਾਰ 2007 ਵਿੱਚ ਸ਼ੁਰੂ ਹੋਈ ਸੀ ਅਤੇ ਲੰਬੇ ਸਮੇਂ ਬਾਅਦ ਸੋਮਵਾਰ ਨੂੰ ਸਫਲਤਾਪੂਰਵਕ ਸੰਪੰਨ ਹੋਈ।
ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਇਹ ਸਮਝੌਤਾ ਲੋਕਤੰਤਰ ਅਤੇ ਕਾਨੂੰਨ ਦੇ ਸ਼ਾਸਨ ਪ੍ਰਤੀ ਸਾਂਝੀ ਵਚਨਬੱਧਤਾ ਨੂੰ ਮਜ਼ਬੂਤ ਕਰਦਾ ਹੈ ਅਤੇ ਬ੍ਰਿਟੇਨ (UK) ਅਤੇ ਈ.ਐੱਫ.ਟੀ.ਏ. (EFTA) ਨਾਲ ਭਾਰਤ ਦੇ ਮੌਜੂਦਾ ਸਮਝੌਤਿਆਂ ਦਾ ਪੂਰਕ ਹੋਵੇਗਾ। ਇਸ ਸਮਝੌਤੇ ਤਹਿਤ ਕਈ ਚੀਜ਼ਾਂ 'ਤੇ ਟੈਰਿਫ਼ ਘਟਾਏ ਜਾਣ ਅਤੇ ਕਈਆਂ 'ਤੇ ਖ਼ਤਮ ਕੀਤੇ ਜਾਣ ਦੀ ਵੀ ਸੰਭਾਵਨਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
