ਭਾਰਤ ''ਚ ਡਾਕਟਰ ਮਰੀਜਾਂ ਨੂੰ ਸਿਰਫ 2 ਮਿੰਟ ਦੇਖਦੇ ਹਨ: ਅਧਿਐਨ

11/09/2017 4:05:11 PM

ਲੰਡਨ(ਭਾਸ਼ਾ)— ਭਾਰਤ ਵਿਚ ਡਾਕਟਰ ਮਰੀਜਾਂ ਨੂੰ ਔਸਤਨ ਸਿਰਫ਼ 2 ਮਿੰਟ ਹੀ ਦੇਖਦੇ ਹਨ। ਇਕ ਨਵੇਂ ਸੰਸਾਰਿਕ ਅਧਿਐਨ ਵਿਚ ਇਹ ਕਿਹਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਦੁਨੀਆ ਦੀ ਅੱਧੀ ਆਬਾਦੀ ਲਈ ਮੁੱਢਲੀ ਮੈਡੀਕਲ ਸਲਾਹ 5 ਮਿੰਟ ਤੋਂ ਵੀ ਘੱਟ ਦੀ ਹੁੰਦੀ ਹੈ ਜੋ ਕਿ ਬੰਗਲਾਦੇਸ਼ ਵਿਚ 48 ਸੈਕੰਡ ਅਤੇ ਸਵੀਡਨ ਵਿਚ 22.5 ਮਿੰਟ ਹੈ। ਬ੍ਰਿਟੇਨ ਦੀ ਮੈਡੀਕਲ ਉੱਤੇ ਆਧਾਰਿਤ ਪਤ੍ਰਿਕਾ ਬੀ. ਐਮ. ਜੇ ਓਪਨ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਮੁੱਢਲੀ ਮੈਡੀਕਲ ਸਲਾਹ ਦਾ ਸਮਾਂ 2015 ਵਿਚ 2 ਮਿੰਟ ਸੀ, ਜਦੋਂ ਕਿ ਪਾਕਿਸਤਾਨ ਵਿਚ 2016 ਵਿਚ ਇਹ ਸਿਰਫ਼ 1.79 ਮਿੰਟ ਰਿਹਾ।
ਪਤ੍ਰਿਕਾ ਵਿਚ ਖੋਜਕਾਰਾਂ ਨੇ ਲਿਖਿਆ ਹੈ,''ਮਰੀਜ਼ਾਂ ਨੂੰ ਥੋੜ੍ਹਾ ਸਮਾਂ ਦੇ ਪਾਉਣਾ ਡਾਕਟਰਾਂ ਲਈ ਅੱਗੇ ਜਾ ਕੇ ਵੱਡੀ ਮੁਸ਼ਕਲ ਖੜ੍ਹੀ ਕਰ ਸਕਦੀ ਹੈ, ਕਿਉਂਕਿ ਬਾਅਦ ਵਿਚ ਮਰੀਜ਼ ਦੀ ਹਾਲਤ ਹੋਰ ਵਿਗੜ ਜਾਂਦੀ ਹੈ।'' ਦੁਨੀਆ ਭਰ ਵਿਚ ਮੁੱਢਲੀ ਸਿਹਤ ਸੁਵਿਧਾ ਦੀ ਮੰਗ ਵਧਣ ਦੇ ਨਾਲ-ਨਾਲ ਸਲਾਹ ਦੇ ਸਮੇਂ 'ਤੇ ਦਬਾਅ ਵਧ ਰਿਹਾ ਹੈ। ਮਰੀਜਾਂ ਅਤੇ ਸਿਹਤ ਸੁਵਿਧਾ ਤੰਤਰ ਉੱਤੇ ਸੰਭਾਵਿਕ ਅਸਰ ਦਾ ਪਤਾ ਲਗਾਉਣ ਲਈ ਖੋਜਕਾਰਾਂ ਨੇ 178 ਸਬੰਧਤ ਅਧਿਅਨਾਂ ਨਾਲ ਸਲਾਹ ਦੇ ਸਮੇਂ ਦੀ ਸਮੀਖਿਆ ਕੀਤੀ, ਜਿਸ ਵਿਚ 67 ਦੇਸ਼ਾਂ ਅਤੇ 2.85 ਕਰੋੜ ਤੋਂ ਜ਼ਿਆਦਾ ਸਲਾਹਾਂ ਨੂੰ ਸਮੇਟਿਆ ਗਿਆ ਹੈ।


Related News