ਯੂਕ੍ਰੇਨ ਸਬੰਧੀ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ 'ਚ ਪਾਕਿ ਨੇ ਚੁੱਕਿਆ ਕਸ਼ਮੀਰ ਮੁੱਦਾ, ਭਾਰਤ ਨੇ ਕਰਾਇਆ ਮੂੰਹ ਬੰਦ

Friday, Feb 24, 2023 - 10:39 AM (IST)

ਸੰਯੁਕਤ ਰਾਸ਼ਟਰ (ਭਾਸ਼ਾ)- ਯੂਕ੍ਰੇਨ 'ਤੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਵਿਚ ਜੰਮੂ-ਕਸ਼ਮੀਰ ਦਾ ਜ਼ਿਕਰ ਕਰਨ 'ਤੇ ਭਾਰਤ ਨੇ ਪਾਕਿਸਤਾਨ ਦੀ ਆਲੋਚਨਾ ਕੀਤੀ। ਭਾਰਤ ਨੇ ਪਾਕਿਸਤਾਨ ਦੇ ਇਸ ਉਕਸਾਵੇ ਨੂੰ "ਅਫ਼ਸੋਸਜਨਕ" ਅਤੇ "ਗ਼ਲਤ ਜਗ੍ਹਾ ਕੀਤੀ ਗਈ ਗੱਲ" ਕਰਾਰ ਦਿੱਤਾ ਅਤੇ ਅੱਤਵਾਦੀਆਂ ਨੂੰ ਸੁਰੱਖਿਅਤ ਪਨਾਹਗਾਹਾਂ ਪ੍ਰਦਾਨ ਕਰਨ ਦੇ ਪਾਕਿਸਤਾਨ ਦੇ ਪਿਛਲੇ ਰਿਕਾਰਡ ਜਾ ਜ਼ਿਕਰ ਕੀਤਾ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਵਿੱਚ ਕੌਂਸਲਰ ਪ੍ਰਤੀਕ ਮਾਥੁਰ ਨੇ ਕਿਹਾ, “ਮੈਂ ਅੱਜ ਇਸ ਪਲੇਟਫਾਰਮ 'ਤੇ ਕਹਿਣਾ ਚਾਹੁੰਦਾ ਹਾਂ ਕਿ ਭਾਰਤ ਨੇ ਇਸ ਵਾਰ ਪਾਕਿਸਤਾਨ ਦੇ ਉਕਸਾਵੇ ਦਾ ਜਵਾਬ ਨਾ ਦੇਣ ਦਾ ਬਦਲ ਚੁਣਿਆ ਹੈ। ਸਾਡੀ ਪਾਕਿਸਤਾਨ ਦੇ ਨੁਮਾਇੰਦੇ ਨੂੰ ਸਲਾਹ ਹੈ ਕਿ 'ਜਵਾਬ ਦੇ ਅਧਿਕਾਰ' ਤਹਿਤ ਸਾਡੇ ਵੱਲੋਂ ਅਤੀਤ ਵਿਚ ਦਿੱਤੇ ਗਏ ਕਈ ਜਵਾਬਾਂ ਨੂੰ ਦੇਖੇ।'

ਇਹ ਵੀ ਪੜ੍ਹੋ: ਮਤਰੇਏ ਪਿਓ ਦਾ ਕਾਰਾ, ਨਾਬਾਲਗ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ, ਹੁਣ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ

 

ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਦੇ ਰਾਜਦੂਤ ਮੁਨੀਰ ਅਕਰਮ ਦੇ ਐਮਰਜੈਂਸੀ ਵਿਸ਼ੇਸ਼ ਸੈਸ਼ਨ ਦੌਰਾਨ ਯੂਕ੍ਰੇਨ 'ਤੇ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਵੋਟਿੰਗ ਦੌਰਾਨ ਆਪਣੀ ਗੱਲ ਕਰਦੇ ਹੋਏ ਜੰਮੂ-ਕਸ਼ਮੀਰ ਦਾ ਜ਼ਿਕਰ ਕੀਤਾ, ਜਿਸ ਤੋਂ ਬਾਅਦ ਮਾਥੁਰ ਨੇ ਵੀਰਵਾਰ ਨੂੰ 'ਜਵਾਬ ਦੇ ਅਧਿਕਾਰ' ਦੀ ਵਰਤੋਂ ਕੀਤੀ। ਮਾਥੁਰ ਨੇ ਕਿਹਾ, ''ਪਾਕਿਸਤਾਨ ਨੂੰ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ, ਜਿਸ ਦਾ ਅੱਤਵਾਦੀਆਂ ਨੂੰ ਪਨਾਹ ਦੇਣ ਦਾ ਪੁਰਾਣਾ ਰਿਕਾਰਡ ਰਿਹਾ ਹੈ ਅਤੇ ਉਹ ਨਿਡਰ ਹੋ ਕੇ ਅਜਿਹਾ ਕਰਦਾ ਹੈ। ਦੋ ਦਿਨਾਂ ਦੀ ਡੂੰਘੀ ਗੱਲਬਾਤ ਤੋਂ ਬਾਅਦ, ਅਸੀਂ ਸਾਰੇ ਇਸ ਗੱਲ 'ਤੇ ਸਹਿਮਤ ਹੋਏ ਹਾਂ ਕਿ ਸ਼ਾਂਤੀ ਦੇ ਰਾਹ 'ਤੇ ਚੱਲ ਕੇ ਹੀ ਸੰਘਰਸ਼ ਦੀ ਸਥਿਤੀ ਨੂੰ ਹੱਲ ਕੀਤਾ ਜਾ ਸਕਦਾ ਹੈ। ਅਜਿਹੇ 'ਚ ਇਹ ਗ਼ਲਤ ਸਮੇਂ 'ਤੇ ਕੀਤੀ ਗਈ ਗੱਲ ਹੈ।'

ਇਹ ਵੀ ਪੜ੍ਹੋ: ਪਿਕਅੱਪ ਵੈਨ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ, 4 ਬੱਚਿਆਂ ਸਣੇ 11 ਲੋਕਾਂ ਦੀ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News