ਕੀ ਭਾਰਤ ਕੋਰੋਨਾ ਟੀਕਾਕਰਨ ਦਾ ਟੀਚਾ ਪ੍ਰਾਪਤ ਕਰਨ 'ਚ ਰਹਿ ਗਿਆ ਪਿੱਛੇ? ਸਰਕਾਰ ਨੇ ਦੱਸੀ ਸੱਚਾਈ
Sunday, Jan 02, 2022 - 06:19 PM (IST)
ਨਵੀਂ ਦਿੱਲੀ (ਵਾਰਤਾ)- ਸਰਕਾਰ ਨੇ ਐਤਵਾਰ ਨੂੰ ਕਿਹਾ ਹੈ ਕਿ ਭਾਰਤ ਦੇ ਕੋਰੋਨਾ ਟੀਕਾਕਰਨ ਮੁਹਿੰਮ ਦੇ ਟੀਚੇ ਪ੍ਰਾਪਤ ਨਹੀਂ ਹੋਣ ਨਾਲ ਸੰਬੰਧਤ ਮੀਡੀਆ 'ਚ ਆਈਆਂ ਖ਼ਬਰਾਂ ਗੁੰਮਰਾਹ ਕਰਨ ਵਾਲੀ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਨੇ ਕਿਹਾ ਕਿ ਕੋਰੋਨਾ ਵਿਰੁੱਧ ਗਲੋਬਲ ਸੰਘਰਸ਼ 'ਚ ਭਾਰਤ ਦਾ ਰਾਸ਼ਟਰੀ ਟੀਕਾਕਰਨ ਮੁਹਿੰਮ ਕਈ ਵਿਕਸਿਤ ਪੱਛਮੀ ਦੇਸ਼ਾਂ ਦੀ ਤੁਲਨਾ 'ਚ ਸਭ ਤੋਂ ਸਫ਼ਲ ਅਤੇ ਸਭ ਤੋਂ ਵੱਡਾ ਹੈ। ਮੰਤਰਾਲਾ ਨੇ ਕਿਹਾ ਕਿ ਮੀਡੀਆ 'ਚ ਆਈਆਂ ਇਸ ਤਰ੍ਹਾਂ ਦੀਆਂ ਖ਼ਬਰਾਂ ਗੁੰਮਰਾਹ ਕਰਨ ਵਾਲੀਆਂ ਹਨ ਅਤੇ ਪੂਰੀ ਸਥਿਤੀ ਨਹੀਂ ਦਰਸਾਉਂਦੀਆਂ ਹਨ।
ਇਹ ਵੀ ਪੜ੍ਹੋ : ਕੇਜਰੀਵਾਲ ਬੋਲੇ- ਯੋਗੀ ਸਰਕਾਰ ਨੇ ਸਿਰਫ਼ ਸ਼ਮਸ਼ਾਨਘਾਟ ਬਣਵਾਏ, ਅਸੀਂ ਸਕੂਲ ਅਤੇ ਹਸਪਤਾਲ ਬਣਾਵਾਂਗੇ
ਮੰਤਰਾਲਾ ਅਨੁਸਾਰ 16 ਜਨਵਰੀ 2021 ਤੋਂ ਸ਼ੁਰੂ ਹੋਈ ਰਾਸ਼ਟਰੀ ਟੀਕਾਕਰਨ ਮੁਹਿੰਮ 'ਚ ਹੁਣ ਤੱਕ ਯੋਗ ਨਾਗਰਿਕਾਂ ਨੂੰ 90 ਫੀਸਦੀ ਪਹਿਲਾ ਟੀਕਾ ਅਤੇ 65 ਫੀਸਦੀ ਦੂਜਾ ਟੀਕਾ ਲਗਾਇਾ ਜਾ ਚੁਕਿਆ ਹੈ। ਇਸ ਮੁਹਿੰਮ 'ਚ ਭਾਰਤ ਨੇ ਕਈ ਉਪਲੱਬਧੀਆਂ ਹਾਸਲ ਕੀਤੀਆਂ ਹਨ। ਭਾਰਤ 'ਚ 9 ਮਹੀਨਿਆਂ ਤੋਂ ਵੀ ਘੱਟ ਸਮੇਂ 'ਚ 100 ਕਰੋੜ ਕੋਰੋਨਾ ਟੀਕੇ ਲਾਏ ਗਏ ਹਨ ਅਤੇ ਇਕ ਦਿਨ 'ਚ 2 ਕਰੋੜ 51 ਲੱਖ ਕੋਰੋਨਾ ਟੀਕੇ ਲਾਏ ਗਏ ਹਨ। ਮੰਤਰਾਲਾ ਨੇ ਕਿਹਾ ਕਿ ਅਮਰੀਕਾ 'ਚ ਸਿਰਫ਼ 73.2 ਫੀਸਦੀ ਯੋਗ ਆਬਾਦੀ ਨੂੰ ਕੋਰੋਨਾ ਟੀਕੇ ਲਾਏ ਗਏ ਹਨ। ਬ੍ਰਿਟੇਨ 'ਚ 75.9 ਫੀਸਦੀ, ਫਰਾਂਸ 'ਚ 78.3 ਫੀਸਦੀ ਅਤੇ ਸਪੇਨ 'ਚ 84.7 ਫੀਸਦੀ ਯੋਗ ਆਬਾਦੀ ਨੂੰ ਕੋਰੋਨਾ ਦਾ ਪਹਿਲਾ ਟੀਕਾ ਲਾਇਆ ਗਿਆ ਹੈ। ਮੰਤਰਾਲਾ ਨੇ ਕਿਹਾ ਹੈ ਕਿ ਦੇਸ਼ 'ਚ ਪਹਿਲੇ ਹੀ 90 ਫੀਸਦੀ ਯੋਗ ਆਬਾਦੀ ਨੂੰ ਕੋਰੋਨਾ ਟੀਕੇ ਦਿੱਤੇ ਜਾ ਚੁਕੇ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ