ਕੋਵਿਡ-19 : ਭਾਰਤ ''ਚ ਅੱਜ ਤੋਂ ਸ਼ੁਰੂ ਹੋਵੇਗਾ ਆਕਸਫੋਰਡ ਦੇ ਟੀਕੇ ਦਾ ਦੂਜਾ ਕਲੀਨਿਕ ਪ੍ਰੀਖਣ

08/25/2020 9:57:36 AM

ਨਵੀਂ ਦਿੱਲੀ- ਭਾਰਤ ਵਿਚ ਅੱਜ ਤੋਂ ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ ਇੰਡੀਆ, ਆਕਸਫੋਰਡ ਯੂਨੀਵਰਸਿਟੀ ਵਲੋਂ ਵਿਕਸਿਤ ਕੋਰੋਨਾ ਵਾਇਰਸ ਦੇ ਟੀਕੇ ਦਾ ਦੂਜਾ ਮਨੁੱਖੀ ਕਲੀਨਿਕ ਪ੍ਰੀਖਣ ਸ਼ੁਰੂ ਹੋਣ ਜਾ ਰਿਹਾ ਹੈ। 

ਪੁਣੇ ਦੇ ਭਾਰਤੀ ਮੈਡੀਕਲ ਯੂਨੀਵਰਸਟੀ ਅਤੇ ਹਸਪਤਾਲ ਵਿਚ ਸੁਰੱਖਿਆ ਅਤੇ ਇਮਿਊਨਿਟੀ ਸਮਰੱਥਾ ਜਾਂਚਣ ਲਈ ਸਿਹਤਮੰਦ ਬਾਲਗਾਂ 'ਤੇ ਨਿਯੰਤਰਤ ਅਧਿਐਨ ਸ਼ੁਰੂ ਹੋਵੇਗਾ। 

ਜ਼ਿਕਰਯੋਗ ਹੈ ਕਿ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਟੀਕਾ ਬਣਾਉਣ ਲਈ ਬ੍ਰਿਟਿਸ਼-ਸਵੀਡਿਸ਼ ਫਾਰਮਾ ਕੰਪਨੀ ਐਸਟ੍ਰਾਜੇਨਿਕਾ ਨਾਲ ਸਾਂਝੇਦਾਰੀ ਕੀਤੀ ਹੈ। ਸਰਕਾਰ ਤੇ ਰੈਗੂਲੇਟਰੀ ਮਾਮਲਿਆਂ ਦੇ ਵਧੀਕ ਡਾਇਰੈਕਟਰ ਪ੍ਰਕਾਸ਼ ਕੁਮਾਰ ਸਿੰਘ ਨੇ ਕਿਹਾ ਕਿ ਸਾਨੂੰ ਕੇਂਦਰੀ ਦਵਾਈ ਮਾਣਕ ਅਤੇ ਨਿਯੰਤਰਣ ਸੰਗਠਨ ਤੋਂ ਸਾਰੀ ਮਨਜ਼ੂਰੀ ਮਿਲ ਗਈ ਹੈ। ਅਸੀਂ 25 ਅਗਸਤ ਤੋਂ ਭਾਰਤੀ ਮੈਡੀਕਲ ਯੂਨੀਵਰਸਿਟੀ ਅਤੇ ਹਸਪਤਾਲ ਵਿਚ ਮਨੁੱਖੀ ਕਲੀਨਕ ਪ੍ਰੀਖਣ ਸ਼ੁਰੂ ਕਰਨ ਜਾ ਰਹੇ ਹਾਂ। ਸਾਨੂੰ ਯਕੀਨ ਹੈ ਕਿ ਸਾਡਾ ਸਮੂਹ ਆਪਣੇ ਦੇਸ਼ ਦੇ ਲੋਕਾਂ ਲਈ ਇਕ ਵਿਸ਼ਵ ਪੱਧਰੀ ਟੀਕਾ ਉਪਲੱਬਧ ਕਰਵਾਉਣ ਵਿਚ ਸਫਲ ਰਹੇਗਾ ਤੇ ਦੇਸ਼ ਨੂੰ ਆਤਮ ਨਿਰਭਰ ਬਣਾਵੇਗਾ। 

ਡਰੱਗਜ਼ ਕੰਟਰੋਲ ਜਨਰਲ ਆਫ ਇੰਡੀਆ ਨੇ 3 ਅਗਸਤ ਨੂੰ ਸੀਰਮ ਨੂੰ ਦੇਸ਼ ਵਿਚ ਆਕਸਫੋਰਡ ਵਲੋਂ ਵਿਕਸਿਤ ਟੀਕੇ ਦਾ ਦੂਜਾ ਤੇ ਤੀਜਾ ਮਨੁੱਖੀ ਪ੍ਰੀਖਣ ਕਰਨ ਲਈ ਮਨਜ਼ੂਰੀ ਦੇ ਦਿੱਤੀ ਸੀ। ਪ੍ਰੀਖਣ 17 ਚੁਣੀਆਂ ਗਈਆਂ ਥਾਵਾਂ 'ਤੇ ਆਯੋਜਿਤ ਕੀਤੇ ਜਾਣੇ ਹਨ। 


Lalita Mam

Content Editor

Related News