ਦੇਸ਼ ''ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 90 ਹਜ਼ਾਰ ਦੇ ਪਾਰ, 24 ਘੰਟਿਆਂ ''ਚ ਮਿਲੇ 4987 ਨਵੇਂ ਕੇਸ

05/17/2020 9:56:40 AM

ਨਵੀਂ ਦਿੱਲੀ- ਭਾਰਤ 'ਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਬੀਤੇ 24 ਘੰਟਿਆਂ 'ਚ ਕੋਵਿਡ-19 ਦੇ 4987 ਨਵੇਂ ਮਾਮਲੇ ਆਏ ਹਨ ਅਤੇ 120 ਮਰੀਜ਼ਾਂ ਦੀ ਜਾਨ ਗਈ ਹੈ। ਕੋਰੋਨਾ ਮਾਮਲਿਆਂ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਹੈ। ਇਸ ਦੌਰਾਨ 3956 ਮਰੀਜ਼ ਇਲਾਜ ਤੋਂ ਬਾਅਦ ਠੀਕ ਵੀ ਹੋਏ ਹਨ।

ਸਿਹਤ ਮੰਤਰਾਲੇ ਦੇ ਐਤਵਾਰ ਸਵੇਰ ਦੇ ਅਪਡੇਟ ਅਨੁਸਾਰ, ਦੇਸ਼ 'ਚ ਹੁਣ ਤੱਕ ਕੋਰੋਨਾ ਦੇ 90,927 ਕੇਸ ਆ ਚੁਕੇ ਹਨ। ਇਨ੍ਹਾਂ 'ਚੋਂ 53946 ਐਕਟਿਵ ਕੇਸ ਹਨ। ਕੋਰੋਨਾ ਨਾਲ ਹੁਣ ਤੱਕ ਦੇਸ਼ ਭਰ 'ਚ 2872 ਮਰੀਜ਼ਾਂ ਦੀ ਜਾਨ ਜਾ ਚੁੱਕੀ ਹੈ। ਰਾਹਤ ਦੀ ਗੱਲ ਇਹ ਹੈ ਕਿ 34108 ਮਰੀਜ਼ ਠੀਕ ਹੋ ਕੇ ਘਰ ਵੀ ਆਏ ਹਨ। ਉੱਥੇ ਹੀ ਗੁਜਰਾਤ ਦੇਸ਼ ਦਾ ਦੂਜਾ ਰਾਜ ਬਣ ਗਿਆ ਹੈ, ਜਿੱਥੇ ਸਭ ਤੋਂ ਵਧ ਕੋਰੋਨਾ ਦੇ ਮਾਮਲੇ ਪਾਏ ਗਏ। ਸ਼ਨੀਵਾਰ ਸ਼ਾਮ 5 ਵਜੇ ਤੱਕ ਗੁਜਰਾਤ 'ਚ 384 ਨਵੇਂ ਮਾਮਲੇ ਸਾਹਮਣੇ ਆਏ, ਜਦੋਂਕਿ ਮਹਾਰਾਸ਼ਟਰ 'ਚ ਇਸ ਦੌਰਾਨ 67 ਮੌਤਾਂ ਹੋਈਆਂ ਹਨ।

ਇਸ ਤੋਂ ਪਹਿਲਾਂ 13 ਮਈ ਨੂੰ ਰਾਜ 'ਚ 54 ਲੋਕਾਂ ਦੀ ਮੌਤ ਕੋਵਿਡ-19 ਨਾਲ ਹੋਈ ਸੀ। ਸ਼ਨੀਵਾਰ ਨੂੰ ਹੀ ਮਹਾਰਾਸ਼ਟਰ ' 1606 ਨਵੇਂ ਮਾਮਲੇ ਆਏ। ਇਹ ਦੂਜਾ ਦਿਨ ਸੀ, ਜਦੋਂ ਰਾਜ 'ਚ 1000 ਤੋਂ ਵਧ ਮਾਮਲੇ ਦਰਜ ਕੀਤੇ ਗਏ। ਫਿਲਹਾਲ ਰਾਜ 'ਚ 30,706 ਮਾਮਲੇ ਹਨ। ਇਸ ਦੇ ਨਾਲ ਹੀ ਦੇਸ਼ ਭਰ 'ਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 2 ਹਜ਼ਾਰ ਦੇ ਪਾਰ ਹੈ। ਸ਼ਨੀਵਾਰ ਨੂੰ 2405 ਮਰੀਜ਼ ਡਿਸਚਾਰਜ ਹੋਏ। ਦੇਸ਼ ਭਰ 'ਚ ਹੁਣ ਤੱਕ ਕੁੱਲ ਮਾਮਲਿਆਂ ਦੇ 35 ਫੀਸਦੀ ਲੋਗ ਯਾਨੀ 31,873 ਮਰੀਜ਼ ਠੀਕ ਹੋ ਚੁਕੇ ਹਨ।


DIsha

Content Editor

Related News