ਕੋਰੋਨਾ ਮਹਾਮਾਰੀ ਨਾਲ ਮੁਕਾਬਲੇ ਲਈ ਭਾਰਤ ਨੂੰ ਹੁਣ ਤੱਕ 32 ਦੇਸ਼ਾਂ ਤੋਂ ਮਿਲੀ ਮਦਦ ਸਮੱਗਰੀ

05/13/2021 6:47:35 PM

ਨਵੀਂ ਦਿੱਲੀ- ਭਾਰਤ 'ਚ ਕੋਰੋਨਾ ਮਹਾਮਾਰੀ ਨਾਲ ਮੁਕਾਬਲੇ ਲਈ ਹੁਣ ਤੱਕ 32 ਦੇਸ਼ਾਂ ਤੋਂ ਮਦਦ ਸਮੱਗਰੀ ਪ੍ਰਾਪਤ ਹੋਈ ਹੈ, ਜਿਨ੍ਹਾਂ 'ਚੋਂ 17 ਆਕਸੀਜਨ ਜੇਨੇਰੇਟਰ, 6771 ਆਕਸੀਜਨ ਕਨਸਟ੍ਰੇਟਰ, 9435 ਸਿਲੰਡਰ ਅਤੇ 4458 ਵੈਂਟੀਲੇਟਰ ਅਤੇ ਸਹਾਇਕ ਉਪਕਰਣ ਅਤੇ ਕਰੀਬ 3 ਲੱਖ 97 ਹਜ਼ਾਰ ਰੇਮਡੇਸੀਵਿਰ ਟੀਕੇ ਸ਼ਾਮਲ ਹਨ। ਸਰਕਾਰ ਦੇ ਅੰਕੜਿਆਂ ਅਨੁਸਾਰ ਬ੍ਰਿਟੇਨ, ਮਾਰੀਸ਼ਸ, ਸਿੰਗਾਪੁਰ, ਰੂਸ, ਸੰਯੁਕਤ ਅਰਬ ਅਮੀਰਾਤ, ਆਇਰਲੈਂਡ, ਰੋਮਾਨੀਆ, ਅਮਰੀਕਾ, ਥਾਈਲੈਂਡ, ਜਰਮਨੀ, ਫਰਾਂਸ, ਬੈਲਜ਼ੀਅਮ, ਇਟਲੀ, ਆਸਟ੍ਰੇਲੀਆ, ਬਹਿਰੀਨ, ਕੁਵੈਤ, ਕਤਰ, ਓਮਾਨ, ਬੰਗਲਾਦੇਸ਼, ਸਵਿਟਜ਼ਰਲੈਂਡ, ਨੀਦਰਲੈਂਡਸ, ਪੋਲੈਂਡ, ਡੈਨਮਾਰਕ, ਇਜ਼ਾਰਇਲ, ਆਸਟ੍ਰੇਲੀਆ, ਚੈੱਕ ਗਣਰਾਜ, ਕੈਨੇਡਾ, ਜਾਪਾਨ, ਸਪੇਨ, ਦੱਖਣੀ ਕੋਰੀਆ, ਲਕਜਮਬਰਗ ਆਦਿ ਤੋਂ ਮਦਦ ਸਮੱਗਰੀ ਆਈ ਹੈ। ਰੂਸ ਤੋਂ ਵੱਡੀ ਮਾਤਰਾ 'ਚ ਸਪੂਤਨਿਕ-5 ਵੈਕਸੀਨ ਵੀ ਪ੍ਰਾਪਤ ਹੋਈ ਹੈ, ਜੋ ਮਨਜ਼ੂਰੀ ਦੀ ਪ੍ਰਕਿਰਿਆ 'ਚ ਹੈ। ਇਹ ਸਮੱਗਰੀ 27 ਅਪ੍ਰੈਲ ਤੋਂ ਲੈ ਕੇ ਵੀਰਵਾਰ 13 ਮਈ ਦੀ ਦੁਪਹਿਰ 2 ਵਜੇ ਤੱਕ ਪ੍ਰਾਪਤ ਹੋਈ ਹੈ। ਇਸ ਤੋਂ ਇਲਾਵਾ ਸਾਊਦੀ ਅਰਬ, ਫਰਾਂਸ, ਇਜ਼ਰਾਇਲ ਆਦਿ ਤੋਂ ਲਗਭਗ 300 ਟਨ ਤਰਲ ਮੈਡੀਕਲ ਆਕਸੀਜਨ ਆਈ ਹੈ। ਪ੍ਰਾਪਤ ਆਕਸੀਜਨ ਕਨਸਟ੍ਰੇਟਰ 'ਚ 346 ਕਨਸਟ੍ਰੇਟਰ ਭਾਰਤੀ ਹਵਾਈ ਫ਼ੌਜ ਨੇ ਇਜ਼ਰਾਇਲ ਤੋਂ ਖਰੀਦੇ ਹਨ। ਇਨ੍ਹਾਂ ਤੋਂ ਇਲਾਵਾ 260 ਐਂਬੂਲੈਂਸ ਡਿਵਾਇਸ ਪ੍ਰਦਾਨ ਕੀਤੀਆਂ ਹਨ।

ਇਹ ਵੀ ਪੜ੍ਹੋ : ਕੋਰੋਨਾ ਕਾਲ 'ਚ ਬੇਵੱਸੀ ਦਾ ਦਰਦ, ਮਰੀਜ਼ਾਂ ਦੀ ਸੇਵਾ ਕਰ ਰਹੀਆਂ ਨਰਸਾਂ ਆਪਣੇ ਬੱਚਿਆਂ ਦੀ ਛੂਹ ਨੂੰ ਤਰਸੀਆਂ

ਜਰਮਨੀ, ਅਮਰੀਕਾ, ਫਰਾਂਸ ਅਤੇ ਇਜ਼ਰਾਇਲ ਨੇ ਭਾਰਤ ਨੂੰ ਆਕਸੀਜਨ ਜੇਨੇਰੇਟਰ ਪ੍ਰਦਾਨ ਕੀਤੇ ਹਨ। ਫਰਾਂਸ ਨੇ ਭਾਰਤ ਨੂੰ ਹਸਪਤਾਲ 'ਚ ਆਕਸੀਜਨ ਦਾ ਉਤਪਾਦਨ ਕਰਨ ਵਾਲੇ 8 ਆਧੁਨਿਕ ਪਲਾਂਟ ਪ੍ਰਦਾਨ ਕੀਤੇ ਹਨ। ਹਰੇਕ ਨੋਵਏਅਰ ਪ੍ਰੀਮੀਅਰ ਆਰ ਐਕਸ 400 ਹਸਪਤਾਲ ਲੇਵਲ ਆਕਸੀਜਨ ਜੇਨੇਰੇਟਰ 250 ਬਿਸਤਰਿਆਂ ਨੂੰ ਸਾਲ ਭਰ ਤੱਕ ਆਕਸੀਜਨ ਦੇ ਸਕਦਾ ਹੈ। ਇਹ ਆਕਸੀਜਨ ਜੇਨੇਰੇਟਰ 8 ਹਸਪਤਾਲਾਂ ਨੂੰ 10 ਸਾਲ ਤੋਂ ਵੱਧ  ਸਮੇਂ ਤੱਕ ਪ੍ਰਾਣਵਾਯੂ ਪ੍ਰਦਾਨ ਕਰਨ 'ਚ ਸਮਰੱਥ ਹੈ।

ਇਹ ਵੀ ਪੜ੍ਹੋ : ਹੈਰਾਨੀਜਨਕ! ਸਟਾਫ਼ ਤੋਂ ਲਈ ਪੀਪੀਈ ਕਿਟ, ਫਿਰ ਕੋਰੋਨਾ ਮਰੀਜ਼ਾਂ ਦੇ ਮੋਬਾਇਲ ਲੈ ਕੇ ਫ਼ਰਾਰ ਹੋਇਆ ਚੋਰ


DIsha

Content Editor

Related News