ਵਿਸ਼ਵ 'ਚ 95 ਕਰੋੜ ਲੋਕਾਂ ਨੂੰ ਲੱਗੀ 'ਕੋਰੋਨਾ ਵੈਕਸੀਨ', ਘੱਟ ਰਫ਼ਤਾਰ ਕਾਰਨ ਭਾਰਤ ਪੱਛੜਿਆ, ਲੱਗ ਸਕਦੇ ਨੇ ਕਈ ਸਾਲ

Saturday, Apr 24, 2021 - 12:12 PM (IST)

ਵਿਸ਼ਵ 'ਚ 95 ਕਰੋੜ ਲੋਕਾਂ ਨੂੰ ਲੱਗੀ 'ਕੋਰੋਨਾ ਵੈਕਸੀਨ', ਘੱਟ ਰਫ਼ਤਾਰ ਕਾਰਨ ਭਾਰਤ ਪੱਛੜਿਆ, ਲੱਗ ਸਕਦੇ ਨੇ ਕਈ ਸਾਲ

ਨਵੀਂ ਦਿੱਲੀ- ਦੇਸ਼ ਭਰ 'ਚ ਜਿੱਥੇ ਕੋਰੋਨਾ ਦਾ ਦੂਜੀ ਲਹਿਰ ਜਾਰੀ ਹੈ, ਉੱਥੇ ਹੀ ਦੁਨੀਆ 'ਚ ਹੁਣ ਤੱਕ 95.1 ਕਰੋੜ ਲੋਕਾਂ ਨੂੰ ਕੋਰੋਨਾ ਟੀਕਾ ਲੱਗ ਚੁਕਿਆ ਹੈ। ਯਾਨੀ 100 'ਚੋਂ 12 ਲੋਕ (12 ਫੀਸਦੀ) ਕੋਵਿਡ ਵੈਕਸੀਨ ਲੈ ਚੁਕੇ ਹਨ। ਭਾਰਤ 'ਚ ਵੀ 13 ਕਰੋੜ ਤੋਂ ਵੱਧ  ਕੋਵਿਡ ਟੀਕੇ ਲੱਗ ਚੁਕੇ ਹਨ ਪਰ ਵਿਸ਼ਵ 'ਚ ਕੋਰੋਨਾ ਦੇ 10 ਸਭ ਤੋਂ ਪ੍ਰਭਾਵਿਤ ਦੇਸ਼ਾਂ ਦੀ ਗੱਲ ਕਰੀਏ ਤਾਂ ਭਾਰਤ ਸਭ ਤੋਂ ਘੱਟ ਆਬਾਦੀ ਦਾ ਟੀਕਾਕਰਨ ਕਰ ਸਕਿਆ ਹੈ। ਇਹ ਰਫ਼ਤਾਰ ਅਜਿਹੇ ਸਮੇਂ ਹੌਲੀ ਪਈ ਹੈ, ਜਦੋਂ ਭਾਰਤ 'ਚ ਕੋਰੋਾ ਦੇ ਨਵੇਂ ਮਾਮਲੇ ਰੋਜ਼ ਨਵੇਂ ਰਿਕਾਰਡ ਬਣਾ ਰਹੇ ਹਨ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ: ਦੇਸ਼ ’ਚ ਲਗਾਤਾਰ ਵਧ ਰਿਹਾ ਮੌਤਾਂ ਦਾ ਅੰਕੜਾ, ਇਕ ਦਿਨ ’ਚ ਆਏ 3.46 ਲੱਖ ਦੇ ਪਾਰ ਨਵੇਂ ਕੇਸ

ਵਿਸ਼ਵ ਦੇ ਸਾਰੇ ਦੇਸ਼ਾਂ ਦੀ ਗੱਲ ਕਰੀਏ ਤਾਂ 21.70 ਕਰੋੜ ਲੋਕਾਂ ਨੂੰ ਦੋਵੇਂ ਟੀਕੇ ਲੱਗ ਚੁਕੇ ਹਨ ਯਾਨੀ 2.8 ਫੀਸਦੀ ਆਬਾਦੀ ਦਾ ਪੂਰਾ ਵੈਕਸੀਨੇਸ਼ਨ ਹੋ ਚੁਕਿਆ ਹੈ ਪਰ ਭਾਰਤ 'ਚ ਟੀਕਾਕਰਨ ਦੀ ਸ਼ੁਰੂਆਤ ਦੇ 3 ਮਹੀਨਿਆਂ ਬਾਅਦ ਵੀ ਹੁਣ ਤੱਕ ਕਰੀਬ 2 ਕਰੋੜ ਲੋਕਾਂ ਦਾ ਹੀ ਪੂਰਨ ਵੈਕਸੀਨੇਸ਼ਨ ਹੋ ਸਕਿਆ ਹੈ। ਇਹ ਕੁੱਲ ਆਬਾਦੀ ਦਾ ਸਿਰਫ਼ 1.3 ਫੀਸਦੀ ਹੈ, ਯਾਨੀ ਭਾਰਤ 'ਚ ਗਲੋਬਲ ਅਨੁਪਾਤ ਦੇ ਮੁਕਾਬਲੇ ਸਿਰਫ਼ ਅੱਧਾ ਵੀ ਟੀਕਾਕਰਨ ਨਹੀਂ ਸਕਿਆ ਹੈ। 
ਭਾਰਤ 'ਚ 22 ਅਪ੍ਰੈਲ ਤੱਕ ਦੇ ਅੰਕੜਿਆਂ ਅਨੁਸਾਰ, ਕਰੀਬ 13.54 ਕਰੋੜ ਲੋਕਾਂ ਨੂੰ ਕੋਰੋਨਾ ਦੀ ਵੈਕਸੀਨ ਦਿੱਤੀ ਜਾ ਚੁਕੀ ਹੈ। ਇਨ੍ਹਾਂ 'ਚੋਂ 11.49 ਕਰੋੜ ਨੂੰ ਘੱਟ ਤੋਂ ਘੱਟ ਇਕ ਕੋਰੋਨਾ ਵੈਕਸੀਨ ਮਿਲ ਚੁਕੇ ਹਨ, ਜਦੋਂ ਕਿ ਪੂਰਨ ਟੀਕਾਕਰਨ ਸਿਰਫ਼ 2.03 ਕਰੋੜ ਲੋਕਾਂ ਦਾ ਹੋਇਆ ਹੈ। ਯਾਨੀ ਕੁੱਲ 13 ਕਰੋੜ ਲੋਕਾਂ ਨੂੰ ਟੀਕੇ ਭਾਵੇਂ ਹੀ ਲੱਗ ਗਏ ਹੋਣ ਪਰ ਪੂਰਨ ਟੀਕਾਕਰਨ ਬੇਹੱਦ ਹੌਲੀ ਗਤੀ ਨਾਲ ਚੱਲ ਰਿਹਾ ਹੈ। 

ਇਹ ਵੀ ਪੜ੍ਹੋ : 4 ਮਹੀਨਿਆਂ ਦੀ ਗਰਭਵਤੀ ਨਰਸ ਨੇ ਪੇਸ਼ ਕੀਤੀ ਮਿਸਾਲ, 'ਰੋਜ਼ਾ' ਰੱਖ ਕਰ ਰਹੀ ਕੋਰੋਨਾ ਮਰੀਜ਼ਾਂ ਦਾ ਇਲਾਜ

ਮਾਹਰਾਂ ਦਾ ਕਹਿਣਾ ਹੈ ਕਿ ਭਾਰਤ ਨੂੰ ਆਪਣੀ ਆਬਾਦੀ ਦੇ ਹਿਸਾਬ ਨਾਲ ਕੋਰੋਨਾ ਟੀਕਾਕਰਨ ਦੀ ਰਫ਼ਤਾਰ ਤੇਜ਼ ਕਰਨੀ ਹੋਵੇਗੀ, ਨਹੀਂ ਤਾਂ ਇਸ 'ਚ ਕਈ ਸਾਲ ਲੱਗ ਸਕਦੇ ਹਨ। ਭਾਰਤ 'ਚ ਅਪ੍ਰੈਲ ਦੀ ਸ਼ੁਰੂਆਤ 'ਚ ਰੋਜ਼ਾਨਾ ਕੋਰੋਨਾ ਵੈਕਸੀਨੇਸ਼ਨ ਦੀ ਗਿਣਤੀ 40 ਲੱਖ ਦੇ ਪਾਰ ਕਰ ਗਈ ਸੀ। 2 ਅਪ੍ਰੈਲ ਨੂੰ 42.65 ਲੱਖ ਸੀ ਪਰ ਇਸ ਤੋਂ ਬਾਅਦ ਸਿਰਫ਼ 8 ਅਪ੍ਰੈਲ ਨੂੰ ਹੀ ਇਹ ਅੰਕੜਾ 40 ਲੱਖ ਦੇ ਪਾਰ ਗਿਆ। ਉਦੋਂ ਤੋਂ ਇਹ 25 ਤੋਂ 30 ਲੱਖ ਦਰਮਿਆਨ ਸੀਮਿਤ ਹੋ ਗਈ ਹੈ। 18 ਅਪ੍ਰੈਲ ਨੂੰ ਤਾਂ ਸਿਰਫ਼ 12.29 ਲੱਖ ਲੋਕਾਂ ਨੂੰ ਕੋਰੋਨਾ ਦਾ ਟੀਕਾ ਲੱਗ ਸਕਿਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News