ਪੈਸਿਆਂ ਲਈ ਵਿਕ ਗਿਆ ਮਿਆਂਮਾਰ? ਚੀਨ ਨੂੰ ਜਾਸੂਸੀ ਲਈ ਦੇ ਰਿਹਾ ਟਿਕਾਣਾ, ਐਕਸ਼ਨ ''ਚ ਭਾਰਤ ਸਰਕਾਰ

Saturday, Apr 08, 2023 - 04:15 PM (IST)

ਪੈਸਿਆਂ ਲਈ ਵਿਕ ਗਿਆ ਮਿਆਂਮਾਰ? ਚੀਨ ਨੂੰ ਜਾਸੂਸੀ ਲਈ ਦੇ ਰਿਹਾ ਟਿਕਾਣਾ, ਐਕਸ਼ਨ ''ਚ ਭਾਰਤ ਸਰਕਾਰ

ਨਵੀਂ ਦਿੱਲੀ- ਭਾਰਤ ਨੇ ਹਾਲ ਹੀ ਦੇ ਮਹੀਨਿਆਂ 'ਚ ਖੁਫੀਆ ਜਾਣਕਾਰੀ ਦੇ ਨਾਲ ਮਿਆਂਮਾਰ ਦੇ ਅਧਿਕਾਰੀਆਂ ਨੂੰ ਤਲਬ ਕੀਤਾ ਹੈ। ਖੁਫੀਆ ਜਾਣਕਾਰੀ 'ਚ ਦਿਖਾਇਆ ਗਿਆ ਹੈ ਕਿ ਚੀਨ ਬੰਗਾਲ ਦੀ ਖਾੜੀ 'ਚ ਰਿਮੋਟ ਆਈਲੈਂਡਸ 'ਤੇ ਇਕ ਜਾਸੂਸੀ ਚੌਂਕੀ ਬਣਾਉਣ 'ਚ ਮਿਆਂਮਾਰ ਦੀ ਫੌਜ ਨੂੰ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਵੱਖ-ਵੱਖ ਪੱਧਰਾਂ 'ਤੇ ਭਾਰਤ ਸਰਕਾਰ ਦੇ ਵਫਦ ਨੇ ਮਿਆਂਮਾਰ ਦੇ ਸਮਅਹੁਦਿਆਂ ਦੇ ਨਾਲ ਕੁਝ ਸੈਟੇਲਾਈਟ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਤਸਵੀਰਾਂ 'ਚ ਚੀਨੀ ਕੰਮਗਾਰ ਹਿੰਦ ਮਹਾਸਾਗਰ 'ਚ ਸਥਿਤ ਕੋਕੋ ਦੀਪਾਂ 'ਤੇ ਲਿਸਨਿੰਗ ਪੋਸਟ (ਸੁਣਨ ਵਾਲੀਆਂ ਚੌਂਕੀਆਂ) ਬਣਾਉਣ 'ਚ ਮਦਦ ਕਰਦੇ ਦਿਸ ਰਹੇ ਹਨ। ਇਕ ਮੀਡੀਆ ਰਿਪੋਰਟ ਮੁਤਾਬਕ, ਚੀਨੀ ਕੰਮਗਾਰਾਂ ਨੂੰ ਇਕ ਹਵਾਈ ਪੱਟੀ ਦਾ ਵਿਸਤਾਰ ਕਰਦੇ ਹੋਏ ਵੀ ਦੇਖਿਆ ਗਿਆ ਹੈ।

ਤਸਵੀਰਾਂ ਤੋਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਤੋਂ 1255 ਕਿਲੋਮੀਟਰ ਦੂਰ ਕੋਕੋ ਆਈਲੈਂਡਸ 'ਤੇ ਦਿਨ-ਰਾਤ ਕੰਮ ਚੱਲ ਰਿਹਾ ਹੈ। ਦੱਸ ਦੇਈਏ ਕਿ ਇਹ ਆਈਲੈਂਡਸ ਕਦੇ ਅੰਡੇਮਾਨ ਨਿਕੋਬਾਰ ਦੀਪ ਸਮੂਹ ਦਾ ਹਿੱਸਾ ਸੀ ਪਰ ਅੰਗਰੇਜਾਂ ਨੇ ਇਸੇ ਬਰਮਾ (ਮਿਆਂਮਾਰ) ਨੂੰ ਦੇ ਦਿੱਤਾ ਸੀ। ਹੁਣ ਚੀਨ ਇਨ੍ਹਾਂ ਹੀ ਆਈਲੈਂਡਸ ਰਾਹੀਂ ਭਾਰਤ ਦੀ ਜਾਸੂਸੀ ਦਾ ਪਲਾਨ ਬਣਾ ਰਿਹਾ ਹੈ।

ਚੀਨੀ ਭਾਗੀਦਾਰੀ ਤੋਂ ਮਿਆਂਮਾਰ ਤੋਂ ਇਨਕਾਰ

ਰਿਪੋਰਟ ਮੁਤਾਬਕ, ਭਾਰਤ ਨੇ ਜਦੋਂ ਮਿਆਂਮਾਰ ਦੇ ਸਾਹਮਣੇ ਸਬੂਤ ਪੇਸ਼ ਕੀਤੇ ਤਾਂ ਗੁਆਂਢੀ ਦੇਸ਼ ਨੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਹੈ। ਮਿਆਂਮਾਰ ਦਾ ਕਹਿਣਾ ਹੈ ਕਿ ਉਸਦੀ ਜ਼ਮੀਨ 'ਤੇ ਕਿਸੇ ਦੂਜੇ ਦੇਸ਼ ਦੀ ਫੌਜ ਨਹੀਂ ਹੈ। ਬੈਠਕਾਂ 'ਚ ਮਿਆਂਮਾਰ ਦੀ ਸੱਤਾਧਾਰੀ ਜੁੰਟਾ (ਫੌਜ) ਦੇ ਪ੍ਰਤੀਨਿਧੀਆਂ ਨੇ ਕਿਸੇ ਵੀ ਚੀਨੀ ਭਾਗੀਦਾਰੀ ਤੋਂ ਇਨਕਾਰ ਕੀਤਾ ਹੈ। ਮਿਆਂਮਾਰ ਨੇ ਭਾਰਤ ਦੀਆਂ ਚਿੰਤਾਵਾਂ ਨੂੰ ਰੱਦ ਕਰ ਦਿੱਤਾ। ਹਾਲਾਂਕਿ ਇਸਦੇ ਬਾਵਜੂਦ ਭਾਰਤ ਚਿੰਤਤ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਬੁਨਿਆਦੀ ਢਾਂਚੇ ਨਾਲ ਚੀਨ ਹਵਾਈ ਫੌਜ ਦੇ ਟਿਕਾਣਿਆਂ ਦੇ ਕਮਿਊਨੀਕੇਸ਼ਨ ਅਤੇ ਮਿਜ਼ਾਈਲਾਂ ਦੇ ਪ੍ਰੀਖਣ ਨੂੰ ਟ੍ਰੈਕ ਕਰ ਸਕੇਗਾ।


author

Rakesh

Content Editor

Related News