''ਭਾਰਤ ''ਚ ਚੀਨ ਖ਼ਿਲਾਫ਼ ਇਕੱਲੇ ਖੜ੍ਹੇ ਹੋਣ ਦੀ ਹਿੰਮਤ, ਡ੍ਰੈਗਨ ਵੀ ਹੈਰਾਨ''

08/09/2020 6:55:52 PM

ਸ਼੍ਰੀਨਗਰ— 15 ਜੂਨ ਨੂੰ ਗਲਵਾਨ ਘਾਟੀ 'ਚ ਹੋਈ ਹਿੰਸਕ ਝੜਪ ਤੋਂ ਬਾਅਦ ਭਾਰਤ ਨੇ ਭਵਿੱਖ 'ਚ ਕਿਸੇ ਸਰਹੱਦੀ ਵਿਵਾਦ ਦੌਰਾਨ ਚੀਨ ਖ਼ਿਲਾਫ਼ ਇਕੱਲੇ ਖੜ੍ਹੇ ਹੋਣ ਦਾ ਭਰੋਸਾ ਜਤਾਇਆ ਹੈ। ਭਾਰਤ ਦੇ ਇਕੱਲੇ ਡਟ ਜਾਣ ਤੋਂ ਡ੍ਰੈਗਨ ਵੀ ਹੈਰਾਨ ਹੈ। ਇਹ ਗੱਲ ਯੂਰਪੀਅਨ ਥਿੰਕ ਟੈਂਕ ਨੇ ਆਖੀ ਹੈ। ਪੂਰਬੀ ਲੱਦਾਖ ਵਿਚ ਝੜਪ ਤੋਂ ਬਾਅਦ ਭਾਰਤ ਅਤੇ ਚੀਨ ਵਿਚਾਲੇ ਕਈ ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਇਸ ਦੇ ਕੁਝ ਨਤੀਜੇ ਵੀ ਸਾਹਮਣੇ ਆਏ ਹਨ ਅਤੇ ਦੋਹਾਂ ਦੇਸ਼ਾਂ ਦੀਆਂ ਸੈਨਾਵਾਂ ਕੁਝ ਵਿਵਾਦਿਤ ਥਾਵਾਂ ਤੋਂ ਪਿੱਛੇ ਹਟੀਆਂ ਹਨ ਪਰ ਚੀਨੀ ਫ਼ੌਜ ਅਜੇ ਵੀ ਡੇਪਸਾਂਗ ਮੈਦਾਨੀ ਖੇਤਰ, ਗੋਗਰਾ ਅਤੇ ਪੈਨਗੋਂਗ ਤੱਸੋ ਦੇ ਨਾਲ ਫਿੰਗਰਜ਼ ਖੇਤਰ ਵਿਚ ਮੌਜੂਦ ਹਨ। 

ਯੂਰਪੀਅਨ ਫਾਊਂਡੇਸ਼ਨ ਫ਼ਾਰ ਸਾਊਥ ਏਸ਼ੀਅਨ ਸਟੱਡੀਜ ਨੇ ਇਕ ਸਮੀਖਿਆ 'ਚ ਕਿਹਾ ਕਿ ਪੈਨਗੋਂਗ ਤੱਸੋ ਵਿਚ ਛੁਟਕਾਰੇ ਦੀ ਸ਼ੁਰੂਆਤੀ ਪ੍ਰਕਿਰਿਆ ਵਿਚ ਚਾਈਨੀਜ਼ ਫਿੰਗਰ 2 ਤੋਂ ਫਿੰਗਰ 5 ਇਲਾਕਿਆਂ ਵਿਚ ਪਿੱਛੇ ਹਟੇ ਪਰ ਰਿਜ਼ ਲਾਈਨ 'ਤੇ ਤਾਇਨਾਤੀ ਬਣੀ ਰਹੀ। ਭਾਰਤ ਜ਼ੋਰ ਦੇ ਰਿਹਾ ਹੈ ਕਿ ਚੀਨੀ ਫ਼ੌਜੀ ਫਿੰਗਰ 5 ਤੋਂ ਫਿੰਗਰ 8 ਤੱਕ ਤੋਂ ਹਟੇ। ਭਾਰਤ ਨੇ ਚੀਨੀ ਫ਼ੌਜੀਆਂ ਦੇ ਪੂਰੀ ਤਰ੍ਹਾਂ ਨਾਲ ਪਿੱਛੇ ਹੱਟਣ ਤੱਕ ਮੋਹਰੀ ਇਲਾਕਿਆਂ ਤੋਂ ਹੱਟਣ 'ਤੇ ਵਿਚਾਰ ਤੋਂ ਇਨਕਾਰ ਕਰ ਦਿੱਤਾ ਹੈ। 

ਥਿੰਕ ਟੈਂਕ ਨੇ ਕਿਹਾ ਕਿ 2017 'ਚ ਡੋਕਲਾਮ ਵਾਂਗ ਡ੍ਰੈਗਨ ਦੀ ਹਮਲਾਵਰ ਰੁਖ਼ ਖ਼ਿਲਾਫ਼ ਭਾਰਤੀ ਸਿਆਸਤ ਅਤੇ ਫ਼ੌਜੀ ਲੀਡਰਸ਼ਿਪ ਵਲੋਂ ਦਿਖਾਏ ਗਏ ਮਜ਼ਬੂਤ ਸੰਕਲਪ ਨੇ ਚੀਨ ਨੂੰ ਹੈਰਾਨ ਕਰ ਦਿੱਤਾ ਹੈ। ਭਾਰਤੀ ਰੱਖਿਆ ਮੰਤਰਾਲਾ ਦੀ ਇਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਯੂਰਪੀਅਨ ਫਾਊਂਡੇਸ਼ਨ ਫ਼ਾਰ ਸਾਊਥ ਏਸ਼ੀਅਨ ਸਟੱਡੀਜ ਨੇ ਕਿਹਾ ਕਿ ਜਦੋਂ ਤੱਕ ਫ਼ੌਜ ਅਤੇ ਕੂਟਨੀਤਕ ਪੱਧਰ 'ਤੇ ਗੱਲਬਾਤ ਜ਼ਰੀਏ ਸਹਿਮਤੀ ਨਹੀਂ ਬਣ ਜਾਂਦੀ, ਖਿੱਚੋਤਾਣ ਲੰਬੇ ਸਮੇਂ ਤਕ ਰਹਿ ਸਕਦੀ ਹੈ। ਦੂਜੇ ਸ਼ਬਦਾਂ ਵਿਚ ਬੇਹੱਦ ਮੁਸ਼ਕਲ ਮੌਸਮ ਦੇ ਬਾਵਜੂਦ ਦੋਵੇਂ ਦੇਸ਼ ਸਰਦੀ ਵਿਚ ਵੀ ਟਿਕਣ ਦੀ ਤਿਆਰੀ ਵਿਚ ਹਨ। ਭਾਰਤ ਵਲੋਂ ਤਿਆਰੀ ਤੋਂ ਪਤਾ ਲੱਗਦਾ ਹੈ ਕਿ ਭਾਰਤ ਸਰਹੱਦ 'ਤੇ ਕਿਸੇ ਗੰਭੀਰ ਟਕਰਾਅ ਦਾ ਮੁਕਾਬਲਾ ਕਰਨ ਲਈ ਕਾਫੀ ਮਜ਼ਬੂਤ ਹੈ।


Tanu

Content Editor

Related News