ਸਿੱਕਮ ''ਚ ਭਾਰਤ-ਚੀਨ ਦੇ ਸੈਨਿਕਾਂ ''ਚ ਟਕਰਾਅ: ਸੈਨਾ ਸੂਤਰ

Sunday, May 10, 2020 - 12:13 PM (IST)

ਸਿੱਕਮ ''ਚ ਭਾਰਤ-ਚੀਨ ਦੇ ਸੈਨਿਕਾਂ ''ਚ ਟਕਰਾਅ: ਸੈਨਾ ਸੂਤਰ

ਗੰਗਟੋਕ-ਸਿੱਕਮ ਦੇ ਨਾਲ ਲੱਗਦੀ ਸਰਹੱਦ 'ਤੇ ਭਾਰਤ ਅਤੇ ਚੀਨ ਦੇ ਸੈਨਿਕਾਂ 'ਚ ਟਕਰਾਅ ਦੀ ਜਾਣਕਾਰੀ ਸਾਹਮਣੇ ਆਈ ਹੈ। ਭਾਰਤੀ ਫੌਜ ਦੇ ਮਾਹਰਾਂ ਨੇ ਦੱਸਿਆ ਹੈ ਕਿ ਨਾਰਥ ਸਿੱਕਮ ਇਲਾਕੇ 'ਚ ਭਾਰਤ ਅਤੇ ਚੀਨ ਦੇ ਸੈਨਿਕਾਂ 'ਚ ਟਕਰਾਅ ਹੋਇਆ। ਦੋਵਾਂ ਵੱਲੋਂ ਭਾਰੀ ਤਣਾਅ ਅਤੇ ਬਹਿਸਬਾਜ਼ੀ ਦੇਖੀ ਗਈ। ਇਸ ਘਟਨਾ 'ਚ ਦੋਵਾਂ ਪਾਸਿਓ ਸੈਨਿਕਾਂ ਨੂੰ ਮਾਮੂਲੀ ਜਿਹੀਆਂ ਸੱਟਾਂ ਵੀ ਲੱਗੀਆਂ ਹਨ।

ਮਾਹਰਾਂ ਨੇ ਦੱਸਿਆ ਹੈ ਕਿ ਇਸ ਝਗੜੇ ਨੂੰ ਸਥਾਨਿਕ ਪੱਧਰ 'ਤੇ ਦਖਲ ਤੋਂ ਬਾਅਦ ਸੁਲਝਾਇਆ ਗਿਆ। ਕੁਝ ਦੇਰ ਤੱਕ ਚਲੀ ਗੱਲਬਾਤ ਤੋਂ ਬਾਅਦ ਦੋਵਾਂ ਪਾਸਿਓ ਸੈਨਿਕ ਆਪਣੀ-ਆਪਣੀ ਪੋਸਟ 'ਤੇ ਵਾਪਸ ਪਰਤ ਗਏ। ਸੈਨਾ ਦੇ ਮਾਹਰਾਂ ਨੇ ਦੱਸਿਆ ਹੈ ਕਿ ਸਰਹੱਦੀ ਵਿਵਾਦ ਦੇ ਚੱਲਦਿਆਂ ਸੈਨਿਕਾਂ ਵਿਚਾਏ ਅਕਸਰ ਅਜਿਹੇ ਛੋਟੇ-ਮੋਟੇ ਵਿਵਾਦ ਹੁੰਦੇ ਰਹਿੰਦੇ ਹਨ। 

ਮਾਹਰਾਂ ਨੇ ਇਹ ਵੀ ਦੱਸਿਆ ਹੈ ਕਿ ਲੰਬੇ ਸਮੇਂ ਬਾਅਦ ਨਾਰਥ ਸਿੱਕਮ ਇਲਾਕੇ 'ਚ ਭਾਰਤ ਅਤੇ ਚੀਨ ਦੇ ਸੈਨਿਕਾਂ ਵਿਚਾਲੇ ਅਜਿਹੇ ਤਣਾਏ ਦੇਖਣ ਨੂੰ ਮਿਲੇ ਹਨ। ਜਦ ਅਜਿਹਾ ਵਿਵਾਦ ਹੁੰਦਾ ਹੈ ਤਾਂ ਤੈਅ ਪ੍ਰੋਟੋਕਾਲ ਮੁਤਾਬਕ ਦੋਵੇ ਸੈਨਾਵਾਂ ਇਸ ਨੂੰ ਸੁਲਝਾ ਲੈਂਦੀਆਂ ਹਨ।


author

Iqbalkaur

Content Editor

Related News