ਪੂਰਬੀ ਲੱਦਾਖ ''ਚ ਤਣਾਅ ਘੱਟ ਕਰਨ ਲਈ ਭਾਰਤ-ਚੀਨ ਵਿਚਾਲੇ 12 ਘੰਟਿਆਂ ਤੱਕ ਕੀਤੀ ਗੱਲਬਾਤ

Saturday, Mar 12, 2022 - 12:10 PM (IST)

ਪੂਰਬੀ ਲੱਦਾਖ ''ਚ ਤਣਾਅ ਘੱਟ ਕਰਨ ਲਈ ਭਾਰਤ-ਚੀਨ ਵਿਚਾਲੇ 12 ਘੰਟਿਆਂ ਤੱਕ ਕੀਤੀ ਗੱਲਬਾਤ

ਨਵੀਂ ਦਿੱਲੀ (ਵਾਰਤਾ)- ਪੂਰਬੀ ਲੱਦਾਖ 'ਚ ਜਾਰੀ ਟਕਰਾਅ ਖ਼ਤਮ ਕਰਨ ਦੇ ਮੁੱਦੇ 'ਤੇ ਭਾਰਤ ਅਤੇ ਚੀਨ ਦੇ ਅਧਿਕਾਰੀਆਂ ਨੇ 12 ਘੰਟਿਆਂ ਤੋਂ ਵਧ ਸਮੇਂ ਤੱਕ ਵਾਰਤਾ ਕੀਤੀ ਹੈ। ਰੱਖਿਆ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਪੂਰਬੀ ਲੱਦਾਖ 'ਚ ਜਾਰੀ ਟਕਰਾਅ ਨੂੰ ਖ਼ਤਮ ਕਰਨ ਦੇ ਮੁੱਦੇ 'ਤੇ ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ 12 ਘੰਟਿਆਂ ਤੋਂ ਵਧ ਸਮੇਂ ਤੱਕ ਗੱਲਬਾਤ ਕੀਤੀ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਕੋਰ ਕਮਾਂਡਰ ਪੱਧਰ ਦੀ ਗੱਲਬਾਤ 15ਵੇਂ ਦੌਰ ਦੀ ਇਹ ਗੱਲਬਾਤ ਭਾਰਤੀ ਸਰਹੱਦ 'ਚ ਸਥਿਤ ਚੁਸ਼ੁਲ ਮੋਲਦੋ ਹੋਈ। ਇਹ ਗੱਲਬਾਤ ਸ਼ੁੱਕਰਵਾਰ ਸਵੇਰੇ 10.30 ਵਜੇ ਸ਼ੁਰੂ ਹੋਈ ਅਤੇ ਲਗਭਗ ਰਾਤ 11 ਵਜੇ ਤੱਕ ਸੰਪੰਨ ਹੋਈ। ਇਸ ਦੌਰਾਨ ਭਾਰਤ ਨੇ ਗੋਗਰਾ ਹੌਟ ਸਪ੍ਰਿੰਗਜ਼ ਖੇਤਰ 'ਚ ਪੈਟਰੋਲਿੰਗ ਪੁਆਇੰਟ 15 'ਤੇ ਟਕਰਾਅ ਘੱਟ ਕਰਨ ਲਈ ਦਬਾਅ ਪਾਇਆ ਅਤੇ ਇਸ ਤੋਂ ਬਾਅਦ ਪੂਰਬੀ ਲੱਦਾਖ 'ਚ ਤਣਾਅ ਘੱਟ ਕਰਨ ਦਾ ਮੁੱਦਾ ਚੁਕਿਆ। 

ਇਹ ਵੀ ਪੜ੍ਹੋ : ਪੂਰਬੀ ਲੱਦਾਖ 'ਚ ਵਿਵਾਦ ਸੁਲਝਾਉਣ ਲਈ ਭਾਰਤ, ਚੀਨ ਵਿਚਾਲੇ 15ਵੇਂ ਦੌਰ ਦੀ ਗੱਲਬਾਤ

ਦੱਸਣਯੋਗ ਹੈ ਕਿ ਸਥਾਪਤ ਮਾਪਦੰਡਾਂ ਅਨੁਸਾਰ, ਮੀਡੀਆ ਨੂੰ ਰਸਮੀ ਬਿਆਨ ਜਾਰੀ ਕਰਨ ਤੋਂ ਪਹਿਲਾਂ ਰੱਖਿਆ, ਸੁਰੱਖਿਆ ਅਤੇ ਵਿਦੇਸ਼ੀ ਮਾਮਲਿਆਂ ਦੇ ਅਧਿਕਾਰੀਆਂ ਵਿਚਾਲੇ ਗੱਲਬਾਤ ਦੇ ਨਤੀਜੇ 'ਤੇ ਚਰਚਾ ਕੀਤੀ ਜਾਂਦੀ ਹੈ। ਇਸ ਤੋਂ ਪਹਿਲਾਂ ਦੋਹਾਂ ਦੇਸ਼ਾਂ ਵਿਚਾਲੇ ਇਸ ਮੁੱਦੇ 'ਤੇ 14 ਦੌਰ ਦੀ ਗੱਲਬਾਤ ਹੋ ਚੁਕੀ ਹੈ। ਦੋਹਾਂ ਦੇਸ਼ਾਂ ਦਰਮਿਆਨ 14 ਦੌਰ ਦੀ ਗੱਲਬਾਤ ਤੋ ਬਾਅਦ ਪੂਰਬੀ ਲੱਦਾਖ 'ਚ ਜਿਹੜੇ ਖੇਤਰਾਂ ਦਾ ਹੱਲ ਹੋਣਾ ਬਾਕੀ ਸੀ, ਉਹ ਪੀਪੀ15, ਡੇਮਚੋਕ ਅਤੇ ਦੇਪਸਾਂਗ ਹਨ, ਜਿੱਥੇ ਚੀਨੀ ਫ਼ੌਜ ਹਾਲੇ ਵੀ ਅੜ੍ਹੀ ਹੋਈ ਹੈ। ਭਾਰਤ-ਚੀਨ ਵਿਚਾਲੇ 15ਵੇਂ ਦੌਰ ਦੀ ਗੱਲਬਾਤ ਥੌੜ੍ਹੀਆਂ ਬਦਲੀਆਂ ਹੋਈਆਂ ਗਲੋਬਲ ਸਥਿਤੀਆਂ 'ਚ ਹੋਈ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਹੈ ਕਿ ਭਾਰਤ ਅਤੇ ਚੀਨ ਨੂੰ ਖੇਤਰੀ ਵਿਵਾਦਾਂ ਨੂੰ ਦੋ-ਪੱਖੀ ਸਹਿਯੋਗ ਦੇ ਹਿੱਤਾਂ ਨੂੰ ਪ੍ਰਭਾਵਿਤ ਕਰਨ ਦੀ ਮਨਜ਼ੂਰੀ ਨਹੀਂ ਦੇਣੀ ਚਾਹੀਦੀ। ਮੌਜੂਦਾ ਸਮੇਂ 'ਚ ਅਸਲ ਕੰਟਰੋਲ ਰੇਖਾ (ਐੱਲ.ਓ.ਸੀ.) ਦੇ ਦੋਵੇਂ ਅਤੇ 50 ਹਜ਼ਾਰ ਤੋਂ ਵਧ ਫ਼ੌਜੀਆਂ ਦੀ ਤਾਇਨਾਤੀ ਹੈ। ਮਈ 2020 ਦੀ ਸਥਿਤੀ ਬਦਲਦੇ ਹੋਏ, ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਉੱਚਾਈ ਵਾਲੇ ਖੇਤਰ 'ਚ ਫ਼ੌਜੀਆਂ ਦੇ ਲੰਬੇ ਸਮੇਂ ਤੱਕ ਰਹਿਣ ਲਈ ਐੱਲ.ਏ.ਸੀ. ਕੋਲ ਬੁਨਿਆਦੀ ਢਾਂਚੇ ਦਾ ਨਿਰਮਾਣ ਵੀ ਕੀਤਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News