LAC 'ਤੇ ਚੀਨ ਨਾਲ ਤਣਾਅ, ਮੋਦੀ ਸਰਕਾਰ ਨੇ ਅੱਜ ਬੁਲਾਈ ਸਾਰੇ ਦਲਾਂ ਦੀ ਬੈਠਕ

Wednesday, Sep 16, 2020 - 03:15 PM (IST)

LAC 'ਤੇ ਚੀਨ ਨਾਲ ਤਣਾਅ, ਮੋਦੀ ਸਰਕਾਰ ਨੇ ਅੱਜ ਬੁਲਾਈ ਸਾਰੇ ਦਲਾਂ ਦੀ ਬੈਠਕ

ਨਵੀਂ ਦਿੱਲੀ— ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) 'ਤੇ ਚੀਨ ਨਾਲ ਜਾਰੀ ਤਣਾਅ ਨੂੰ ਲੈ ਕੇ ਮੋਦੀ ਸਰਕਾਰ ਨੇ ਸਾਰੇ ਦਲਾਂ ਦੀ ਬੈਠਕ ਬੁਲਾਈ ਹੈ। ਜਾਣਕਾਰੀ ਮੁਤਾਬਕ ਇਹ ਬੈਠਕ ਅੱਜ ਯਾਨੀ ਕਿ ਬੁੱਧਵਾਰ ਸ਼ਾਮ 5 ਵਜੇ ਹੋ ਸਕਦੀ ਹੈ। ਇਸ ਬੈਠਕ 'ਚ ਕਈ ਸਿਆਸੀ ਦਲਾਂ ਦੇ ਨੇਤਾ ਸ਼ਾਮਲ ਹੋਣਗੇ। ਦੱਸ ਦੇਈਏ ਕਿ ਇਹ ਬੈਠਕ ਲੋਕ ਸਭਾ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ ਵਲੋਂ ਚੀਨ ਨਾਲ ਜਾਰੀ ਤਣਾਅ ਨੂੰ ਲੈ ਕੇ ਦਿੱਤੇ ਬਿਆਨ ਤੋਂ ਬਾਅਦ ਹੋ ਰਹੀ ਹੈ। ਹੁਣ ਸਰਕਾਰ ਵਲੋਂ ਚਰਚਾ ਲਈ ਇਸ ਬੈਠਕ ਨੂੰ ਬੁਲਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਲੋਕ ਸਭਾ ਵਿਚ ਰਾਜਨਾਥ ਸਿੰਘ ਨੇ ਕਿਹਾ ਸੀ ਕਿ ਲੱਦਾਖ 'ਚ ਸਥਿਤੀ ਗੰਭੀਰ ਹੈ। ਚੀਨ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ਦੀ ਮੌਜੂਦਾ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਰਾਜਨਾਥ ਨੇ ਸੰਸਦ 'ਚ ਜਾਣਕਾਰੀ ਦਿੱਤੀ ਕਿ ਅਸੀਂ ਸਰਹੱਦੀ ਵਿਵਾਦ ਨੂੰ ਗੱਲਬਾਤ ਰਾਹੀਂ ਸੁਲਝਾਉਣਾ ਚਾਹੁੰਦੇ ਹਾਂ ਪਰ ਜੇਕਰ ਹਾਲਾਤ ਬਦਲੇ ਤਾਂ ਭਾਰਤੀ ਫ਼ੌਜ, ਚੀਨੀ ਫ਼ੌਜ ਨੂੰ ਜਵਾਬ ਦੇਣ ਲਈ ਤਿਆਰ ਹੈ। ਓਧਰ ਕਾਂਗਰਸ ਨੇਤਾ ਸਮੇਤ ਵਿਰੋਧੀ ਧਿਰ ਮੋਦੀ ਸਰਕਾਰ 'ਤੇ ਹਮਲਾਵਰ ਹੈ। ਰਾਹੁਲ ਰੋਜ਼ਾਨਾ ਟਵੀਟ ਜ਼ਰੀਏ ਚੀਨ ਵਿਵਾਦ 'ਤੇ ਮੋਦੀ ਸਰਕਾਰ ਨੂੰ ਘੇਰਦੇ ਹਨ। 

ਦੱਸਣਯੋਗ ਹੈ ਕਿ ਸੰਸਦ ਦਾ ਮਾਨਸੂਨ ਸੈਸ਼ਨ 14 ਸਤੰਬਰ 2020 ਤੋਂ ਸ਼ੁਰੂ ਹੋਇਆ ਹੈ। ਇਸ ਵਾਰ ਦੇ ਮਾਨਸੂਨ ਸੈਸ਼ਨ 'ਚ ਪ੍ਰਸ਼ਨਕਾਲ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਸਿਫਰ ਕਾਲ ਅੱਧੇ ਘੰਟੇ ਦਾ ਹੈ। ਪ੍ਰਸ਼ਨਕਾਲ ਨਾ ਹੋਣ ਕਾਰਨ ਮੋਦੀ ਸਰਕਾਰ, ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਹੈ।


author

Tanu

Content Editor

Related News