ਚੀਨੀ ਰੱਖਿਆ ਮੰਤਰੀ ਨਾਲ ਬੈਠਕ ਤੋਂ ਬਾਅਦ ਰਾਜਨਾਥ ਬੋਲੇ- ਗੱਲਬਾਤ ਹੀ ਵਿਵਾਦ ਦਾ ਆਖ਼ਰੀ ਹੱਲ

Saturday, Sep 05, 2020 - 12:30 PM (IST)

ਚੀਨੀ ਰੱਖਿਆ ਮੰਤਰੀ ਨਾਲ ਬੈਠਕ ਤੋਂ ਬਾਅਦ ਰਾਜਨਾਥ ਬੋਲੇ- ਗੱਲਬਾਤ ਹੀ ਵਿਵਾਦ ਦਾ ਆਖ਼ਰੀ ਹੱਲ

ਨਵੀਂ ਦਿੱਲੀ— ਚੀਨ-ਭਾਰਤ ਵਿਚਾਲੇ ਵਿਗੜੇ ਰਿਸ਼ਤਿਆਂ ਦਰਮਿਆਨ ਦੋਵੇਂ ਦੇਸ਼ ਇਕ ਵਾਰ ਫਿਰ ਗੱਲਬਾਤ ਲਈ ਬੈਠੇ। ਮਾਸਕੋ 'ਚ ਚੀਨ ਦੇ ਰੱਖਿਆ ਮੰਤਰੀ ਵੇਈ ਫੇਂਗਹੀ ਨੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਦੋਹਾਂ ਦੇਸ਼ਾਂ ਦੇ ਰੱਖਿਆ ਮੰਤਰੀਆਂ ਵਿਚਾਲੇ ਕਰੀਬ 2 ਘੰਟੇ 20 ਮਿੰਟ ਤੱਕ ਲੰਬੀ ਗੱਲਬਾਤ ਹੋਈ। ਚੀਨ ਦੇ ਰੱਖਿਆ ਮੰਤਰਾਲਾ ਮੁਤਾਬਕ ਇਸ ਬੈਠਕ ਵਿਚ ਚੀਨੀ ਰੱਖਿਆ ਮੰਤਰੀ ਵੇਈ ਨੇ ਕਿਹਾ ਕਿ ਸਰਹੱਦ ਨਾਲ ਜੁੜੇ ਮੁੱਦਿਆਂ ਦੀ ਵਜ੍ਹਾ ਨਾਲ ਦੋਹਾਂ ਦੇਸ਼ਾਂ ਅਤੇ ਦੋਹਾਂ ਸੈਨਾਵਾਂ ਵਿਚਾਲੇ ਰਿਸ਼ਤੇ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਓਧਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਿੱਧੇ ਸ਼ਬਦਾਂ ਵਿਚ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਚੀਨ ਇਕ ਜ਼ਿੰਮੇਵਾਰ ਰਾਸ਼ਟਰ ਵਰਗਾ ਰਵੱਈਆ ਦਿਖਾਏਗੀ ਅਤੇ ਲੱਦਾਖ ਵਿਚ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) 'ਤੇ ਤਾਇਨਾਤ ਆਪਣੀ ਫ਼ੌਜ ਨੂੰ ਪੂਰੀ ਤਰ੍ਹਾਂ ਵਾਪਸ ਕਰਨ ਲਈ ਕਦਮ ਚੁੱਕੇਗਾ। 

ਰਾਜਨਾਥ ਨੇ ਕਿਹਾ ਕਿ ਚੀਨ ਨੂੰ ਕੋਈ ਵੀ ਅਜਿਹਾ ਕਦਮ ਨਹੀਂ ਚੁੱਕਣਾ ਚਾਹੀਦਾ, ਜਿਸ ਨਾਲ ਦੋਵੇਂ ਦੇਸ਼ਾਂ ਦੇ ਰਿਸ਼ਤੇ ਹੋਰ ਵਿਗੜਨ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਹਾਲਾਤ ਨੂੰ ਲੈ ਕੇ ਦੋਹਾਂ ਦੇਸ਼ਾਂ ਲਈ ਸਰਹੱਦ 'ਤੇ ਸ਼ਾਂਤੀ ਅਤੇ ਸਹਿਜ ਮਾਹੌਲ ਦੀ ਲੋੜ ਹੈ। ਸਾਨੂੰ ਕੂਟਨੀਤਕ ਅਤੇ ਗੱਲਬਾਤ ਤੇ ਸੰਪਰਕ ਨਾਲ ਗੱਲਬਾਤ ਨੂੰ ਹੱਲ ਕਰਨਾ ਚਾਹੀਦਾ ਹੈ। ਭਾਰਤ ਨੇ ਇਹ ਵੀ ਕਿਹਾ ਕਿ ਉਹ ਚੀਨ ਨਾਲ ਸੰਪ੍ਰਭੂਤਾ ਅਤੇ ਖੇਤਰੀ ਅਖੰਡਤਾ 'ਤੇ ਸਮਝੌਤਾ ਨਹੀਂ ਕਰੇਗਾ। ਭਾਰਤ ਪਹਿਲਾਂ ਹੀ ਚੀਨ ਨੂੰ ਕਹਿ ਚੁੱਕਾ ਹੈ ਕਿ ਉਹ ਸਰਹੱਦੀ ਖੇਤਰਾਂ ਵਿਚ ਸ਼ਾਂਤੀ ਬਹਾਲ ਕਰਨ ਲਈ ਈਮਾਨਦਾਰ ਰਹੇ। ਰਾਜਨਾਥ ਸਿੰਘ ਨੇ ਕਿਹਾ ਕਿ ਖੇਤਰੀ ਪੱਧਰ 'ਤੇ ਵਿਵਾਦਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਸੁਲਝਾਉਣ ਲਈ ਭਰੋਸੇ ਦਾ ਮਾਹੌਲ ਬਣਾਉਣ ਦੇ ਨਾਲ ਹੀ ਹਮਲਾਵਰ ਰੱਵਈਏ ਨੂੰ ਖਤਮ ਕਰਨਾ ਅਤੇ ਇਕ-ਦੂਜੇ ਪ੍ਰਤੀ ਹਮਦਰਦੀ ਜਤਾਉਣਾ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਵਾਦਿਤ ਮਾਮਲੇ ਦਾ ਹੱਲ ਆਪਸੀ ਗੱਲਬਾਤ ਨਾਲ ਹੀ ਕੱਢਿਆ ਜਾ ਸਕਦਾ ਹੈ। 

ਭਾਰਤ ਸਰਕਾਰ ਦੇ ਸੂਤਰਾਂ ਨੇ ਦੱਸਿਆ ਕਿ ਚੀਨੀ ਰੱਖਿਆ ਮੰਤਰੀ ਦੀ ਬੇਨਤੀ 'ਤੇ ਇਹ ਬੈਠਕ ਆਯੋਜਿਤ ਕੀਤੀ ਗਈ ਸੀ। ਇਸ ਹਫ਼ਤੇ ਦੀ ਸ਼ੁਰੂਆਤ ਵਿਚ ਦੋਹਾਂ ਸੈਨਾਵਾਂ ਵਿਚਾਲੇ ਬ੍ਰਿਗੇਡ ਕਮਾਂਡਰ ਪੱਧਰ ਦੀ ਗੱਲਬਾਤ ਦੇ ਤਿਨ ਦੌਰ ਬੇਨਤੀਜਾ ਰਹੇ। ਦੋਹਾਂ ਪੱਖਾਂ ਨੇ ਤਾਜ਼ਾ ਟਕਰਾਅ ਤੋਂ ਬਾਅਦ ਪਿਛਲੇ ਕੁਝ ਦਿਨਾਂ 'ਚ ਚੁਸ਼ੂਲ ਅਤੇ ਹੋਰ ਕਈ ਖੇਤਰਾਂ ਵਿਚ ਫ਼ੌਜੀਆਂ ਦੀ ਤਾਇਨਾਤੀ ਕਾਫੀ ਵਧਾ ਦਿੱਤੀ ਹੈ। ਦੱਸ ਦੇਈਏ ਕਿ ਦੋਹਾਂ ਰੱਖਿਆ ਮੰਤਰੀਆਂ ਦੀ ਮੁਲਾਕਾਤ ਅਜਿਹੇ ਸਮੇਂ ਵਿਚ ਹੋਈ, ਜਦੋਂ ਭਾਰਤ-ਚੀਨ ਸਰਹੱਦ 'ਤੇ ਪਿਛਲੇ ਕੁਝ ਮਹੀਨਿਆਂ ਤੋਂ ਹਿੰਸਕ ਝੜਪ ਹੋਈ। ਪੂਰਬੀ ਲੱਦਾਖ ਦੀ ਗਲਵਾਨੀ ਘਾਟੀ 'ਚ ओ15-16 ਜੂਨ ਨੂੰ ਹੋਈ ਹਿੰਸਕ ਝੜਪ 'ਚ ਭਾਰਤੀ ਫ਼ੌਜ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਇਸ ਤੋਂ ਬਾਅਦ ਹਾਲ ਹੀ 'ਚ 29-30 ਅਗਸਤ ਨੂੰ ਪੈਂਗੋਂਗ ਝੀਲ ਇਲਾਕੇ 'ਚ ਝੜਪ ਹੋਈ, ਜਿਸ ਦਾ ਭਾਰਤੀ ਫ਼ੌਜ ਨੇ ਮੂੰਹ ਤੋੜ ਜਵਾਬ ਦਿੱਤਾ।


author

Tanu

Content Editor

Related News