ਭਾਰਤ-ਚੀਨ ਸਰਹੱਦ ਵਿਵਾਦ: ਨਾਥੂ ਲਾ ਤੋਂ ਕੈਲਾਸ਼ ਮਾਨਸਰੋਵਰ ਦੀ ਯਾਤਰਾ ਰੱਦ
Saturday, Jul 01, 2017 - 09:33 AM (IST)
ਸਿੱਕਮ— ਸਿੱਕਮ 'ਚ ਨਾਥੂ ਲਾ ਦੇ ਰਸਤੇ ਕੈਲਾਸ਼ ਮਾਨਸਰੋਵਰ ਯਾਤਰਾ ਰੱਦ ਕਰ ਦਿੱਤੀ ਗਈ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਫੈਸਲਾ ਚੀਨ-ਭਾਰਤ ਸਰਹੱਦ ਨਾਲ ਲੱਗਦੇ ਵਿਵਾਦਿਤ ਇਲਾਕਿਆਂ ਨੂੰ ਲੈ ਕੇ ਭਾਰਤੀ ਅਤੇ ਚੀਨੀ ਜਵਾਨਾਂ ਵਿਚਾਲੇ ਗਰਮਾ-ਗਰਮੀ ਨਾਲ ਸਾਹਮਣੇ ਆਇਆ ਹੈ।
ਇਹ ਫੈਸਲਾ ਨਾਥੂ ਲਾ ਮਾਰਗ ਜ਼ਰੀਏ ਇਕ ਕਠਿਨ ਯਾਤਰਾ ਤੋਂ ਬਾਅਦ ਭਗਵਾਨ ਸ਼ਿਵ ਦੇ ਨਿਵਾਸ ਸਥਾਨ ਮੰਨੇ ਜਾਣ ਵਾਲੇ ਪਹਾੜੀ ਖੇਤਰ ਦੀ ਯਾਤਰਾ ਕਰਨ ਦੀ ਮਨਸ਼ਾ ਰੱਖਣ ਵਾਲੇ 400 ਸ਼ਰਧਾਲੂਆਂ ਲਈ ਨਿਰਾਸ਼ਾ ਦੇ ਰੂਪ 'ਚ ਸਾਹਮਣੇ ਆਇਆ ਹੈ। ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਇਸ ਸਾਲ ਸਿੱਕਮ 'ਚ ਨਾਥੂ ਲਾ ਜ਼ਰੀਏ ਕੈਲਾਸ਼ ਮਾਨਸਰੋਵਰ ਦੀ ਯਾਤਰਾ ਨਹੀਂ ਹੋਵੇਗੀ ਪਰ ਉਤਰਾਖੰਡ 'ਚ ਲਿਪੂਲੇਖ ਦ੍ਰੇ ਦੇ ਰਸਤੇ ਤੀਰਥ ਯਾਤਰਾ ਨਿਰਧਾਰਤ ਪ੍ਰੋਗਰਾਮ ਅਨੁਸਾਰ ਜਾਰੀ ਰਹੇਗੀ।
