ਭਾਰਤ ਤੇ ਚੀਨ ਵਿਚਕਾਰ ਹਾਲਾਤ ਬਹੁਤ ਬੁਰੇ, ਮਸਲਾ ਹੱਲ ਕਰਨ 'ਚ ਮਦਦ ਲਈ ਤਿਆਰ : ਟਰੰਪ

Saturday, Sep 05, 2020 - 11:56 AM (IST)

ਭਾਰਤ ਤੇ ਚੀਨ ਵਿਚਕਾਰ ਹਾਲਾਤ ਬਹੁਤ ਬੁਰੇ, ਮਸਲਾ ਹੱਲ ਕਰਨ 'ਚ ਮਦਦ ਲਈ ਤਿਆਰ : ਟਰੰਪ

ਵਾਸ਼ਿੰਗਟਨ- ਭਾਰਤ ਅਤੇ ਚੀਨ ਵਿਚਕਾਰ ਪੂਰਬੀ ਲੱਦਾਖ ਵਿਚ ਜਾਰੀ ਤਣਾਅ ਨੂੰ ਲੈ ਕੇ ਦੋਹਾਂ ਦੇਸ਼ਾਂ ਦੇ ਵਿਚਕਾਰ ਤਲਖੀਆਂ ਜਾਰੀ ਹਨ। ਇਸ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ-ਚੀਨ ਵਿਚਕਾਰ ਤਣਾਅ ਨੂੰ ਲੈ ਕੇ ਇਕ ਵਾਰ ਫਿਰ ਬਿਆਨ ਦਿੱਤਾ ਹੈ । 

ਟਰੰਪ ਨੇ ਕਿਹਾ ਕਿ ਭਾਰਤ ਤੇ ਚੀਨ ਵਿਚਕਾਰ ਇਸ ਸਮੇਂ ਹਾਲਾਤ ਬੇਹੱਦ ਗੰਭੀਰ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸੀਮਾ ਵਿਵਾਦ ਵਿਚ ਦੋਹਾਂ ਦੇਸ਼ਾਂ ਦੀ ਮਦਦ ਦੀ ਵੀ ਪੇਸ਼ਕਸ਼ ਕੀਤੀ ਹੈ। ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਮਰੀਕਾ, ਪੱਛਮੀ ਹਿਮਾਲਿਆ ਦੀ ਪਰਬਤ ਸਰਹੱਦ 'ਤੇ ਭਾਰਤ ਤੇ ਚੀਨ ਵਿਚਕਾਰ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਵਿਚ ਮਦਦ ਕਰਨ ਲਈ ਤਿਆਰ ਹੈ। ਟਰੰਪ ਨੇ ਕਿਹਾ ਕਿ ਭਾਰਤ ਤੇ ਚੀਨ ਦੀਆਂ ਫ਼ੌਜਾਂ ਪਹਿਲਾਂ ਹੀ ਬਹੁਤ ਜ਼ਿਆਦਾ ਮਜ਼ਬੂਤੀ ਨਾਲ ਇਸ ਵਾਰ ਇਕ-ਦੂਜੇ ਸਾਹਮਣੇ ਹਨ, ਜਿਸ ਦਾ ਕੋਈ ਅੰਦਾਜ਼ਾ ਵੀ ਨਹੀਂ ਲਗਾ ਸਕਦਾ। 

ਦੱਸ ਦਈਏ ਕਿ ਭਾਰਤ ਤੇ ਚੀਨ ਦੋਵੇਂ ਪੱਖਾਂ ਨੇ ਜੂਨ ਵਿਚ ਝੜਪ ਦੇ ਬਾਅਦ ਸਰਹੱਦ 'ਤੇ ਵਾਧੂ ਫ਼ੌਜ ਤਾਇਨਾਤ ਕੀਤੀ ਹੈ। ਲੱਦਾਖ ਦੀ ਗਲਵਾਨ ਘਾਟੀ ਵਿਚ ਹੋਈ ਹਿੰਸਕ ਝੜਪ ਦੌਰਾਨ 20 ਭਾਰਤੀ ਫ਼ੌਜੀ ਸ਼ਹੀਦ ਹੋ ਗਏ ਸਨ। ਇਸ ਵਿਚਕਾਰ ਭਾਰਤ ਤੇ ਚੀਨ ਦੇ ਰੱਖਿਆ ਮੰਤਰੀਆਂ ਨੇ ਸ਼ੁੱਕਰਵਾਰ ਨੂੰ ਮਾਸਕੋ ਵਿਚ ਗੱਲ਼ਬਾਤ ਕੀਤੀ। ਹਾਲਾਂਕਿ ਭਾਰਤ ਤੇ ਚੀਨ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹੈ ਕਿ ਉਸ ਨੂੰ ਇਸ ਮਸਲੇ 'ਤੇ ਕਿਸੇ ਦੀ ਵਿਚੋਲਗੀ ਦੀ ਜ਼ਰੂਰਤ ਨਹੀਂ ਹੈ। 


author

Lalita Mam

Content Editor

Related News