ਚੀਫ ਜਸਟਿਸ ਖੰਨਾ ਨੇ ਕੇਸਾਂ ਦੀ ਵੰਡ ਦਾ ਨਵਾਂ ਰੋਸਟਰ ਕੀਤਾ ਜਾਰੀ

Friday, Nov 15, 2024 - 02:20 PM (IST)

ਚੀਫ ਜਸਟਿਸ ਖੰਨਾ ਨੇ ਕੇਸਾਂ ਦੀ ਵੰਡ ਦਾ ਨਵਾਂ ਰੋਸਟਰ ਕੀਤਾ ਜਾਰੀ

ਨਵੀਂ ਦਿੱਲੀ (ਭਾਸ਼ਾ)- ਭਾਰਤ ਦੇ ਚੀਫ ਜਸਟਿਸ ਸੰਜੀਵ ਖੰਨਾ ਨੇ 16 ਬੈਂਚਾਂ ਨੂੰ ਨਵੇਂ ਕੇਸਾਂ ਦੀ ਵੰਡ ਲਈ ਇਕ ਨਵਾਂ ਰੋਸਟਰ ਜਾਰੀ ਕੀਤਾ ਹੈ, ਨਾਲ ਹੀ ਇਹ ਫ਼ੈਸਲਾ ਲਿਆ ਗਿਆ ਹੈ ਕਿ ਚੀਫ ਜਸਟਿਸ ਅਤੇ 2 ਸੀਨੀਅਰ ਜੱਜਾਂ ਦੀ ਪ੍ਰਧਾਨਗੀ ਵਾਲੀਆਂ ਪਹਿਲੀਆਂ 3 ਅਦਾਲਤਾਂ ਕ੍ਰਮਵਾਰ ਪੱਤਰ ਪਟੀਸ਼ਨਾਂ ਅਤੇ ਜਨਹਿੱਤ ਪਟੀਸ਼ਨਾਂ ਦੀ ਸੁਣਵਾਈ ਕਰਨਗੀਆਂ। ਚੀਫ ਜਸਟਿਸ ਦੇ ਹੁਕਮ ਤਹਿਤ ਨਵੇਂ ਮਾਮਲਿਆਂ ਦੀ ਵੰਡ ਲਈ ਰੋਸਟਰ ਨੂੰ ਸੁਪਰੀਮ ਕੋਰਟ ਦੀ ਰਜਿਸਟਰੀ ਨੇ ਨੋਟੀਫਾਈ ਕੀਤਾ ਅਤੇ ਇਹ 11 ਨਵੰਬਰ ਤੋਂ ਲਾਗੂ ਹੋ ਗਿਆ ਹੈ। ਨਾਗਰਿਕਾਂ ਵੱਲੋਂ ਸੁਪਰੀਮ ਕੋਰਟ ਨੂੰ ਲਿਖੇ ਗਏ ਪੱਤਰਾਂ ਨਾਲ ਪੈਦਾ ਨਵੀਆਂ ਪਟੀਸ਼ਨਾਂ ਅਤੇ ਨਵੀਆਂ ਜਨਹਿੱਤ ਪਟੀਸ਼ਨਾਂ (ਪੀ. ਆਈ. ਐੱਲ.) ਦੀ ਸੁਣਵਾਈ ਚੀਫ ਜਸਟਿਸ ਅਤੇ 2 ਸੀਨੀਅਰ ਜੱਜਾਂ ਜਸਟਿਸ ਬੀ. ਆਰ. ਗਵਈ ਅਤੇ ਜਸਟਿਸ ਸੂਰਿਆਕਾਂਤ ਦੀ ਪ੍ਰਧਾਨਗੀ ਵਾਲੀ ਬੈਂਚ ਕਰੇਗੀ।

ਇਹ ਵੀ ਪੜ੍ਹੋ : ਰੱਦ ਹੋ ਜਾਣਗੇ ਪੈਨ ਕਾਰਡ ਤੇ ਆਧਾਰ ਕਾਰਡ!

ਪੱਤਰ ਪਟੀਸ਼ਨਾਂ ਅਤੇ ਜਨਹਿੱਤ ਪਟੀਸ਼ਨਾਂ ਤੋਂ ਇਲਾਵਾ, ਚੀਫ ਜਸਟਿਸ ਦੀ ਅਗਵਾਈ ਵਾਲੀ ਬੈਂਚ ਵੱਧ ਤੋਂ ਵੱਧ ਕੇਸਾਂ ’ਤੇ ਵਿਸ਼ਾ-ਵਾਰ ਵਿਚਾਰ ਕਰੇਗੀ, ਜਿਨ੍ਹਾਂ ’ਚ ਸਮਾਜਿਕ ਨਿਆਂ ਨਾਲ ਸਬੰਧਤ ਕੇਸ, ਰਾਸ਼ਟਰਪਤੀ, ਉਪ-ਰਾਸ਼ਟਰਪਤੀ ਦੀ ਚੋਣ ਨਾਲ ਸਬੰਧਤ ਵਿਵਾਦ ਅਤੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੀ ਚੋਣ ਨਾਲ ਸਬੰਧਤ ਹੋਰ ਕੇਸ, ਹੈਬੀਅਸ ਕਾਰਪਸ ਕੇਸ ਅਤੇ ਵਿਚੋਲਗੀ ਦੇ ਕੇਸ ਸ਼ਾਮਲ ਹਨ। ਜਸਟਿਸ ਸੂਰਿਆਕਾਂਤ ਦੀ ਪ੍ਰਧਾਨਗੀ ਵਾਲੀ ਬੈਂਚ ਚੋਣ ਸਬੰਧੀ ਪਟੀਸ਼ਨਾਂ ’ਤੇ ਵੀ ਸੁਣਵਾਈ ਕਰੇਗੀ। ਸਾਬਕਾ ਚੀਫ ਜਸਟਿਸ ਯੂ. ਯੂ. ਲਲਿਤ ਸਾਰੀਆਂ ਬੈਂਚਾਂ ਨੂੰ ਜਨਹਿੱਤ ਪਟੀਸ਼ਨਾਂ ਅਲਾਟ ਕਰਦੇ ਸਨ ਪਰ ਸਾਬਕਾ ਚੀਫ ਜਸਟਿਸ ਡੀ. ਵਾਈ. ਚੰਦਰਚੂੜ ਨੇ ਇਸ ਪ੍ਰਥਾ ਨੂੰ ਬੰਦ ਕਰ ਦਿੱਤਾ ਸੀ। ਵਿਸ਼ਾ-ਵਾਰ ਕੇਸਾਂ ਦੀ ਵੰਡ 16 ਸੀਨੀਅਰ ਜੱਜਾਂ ਨੂੰ ਕੀਤੀ ਗਈ ਹੈ, ਜੋ ਬੈਂਚਾਂ ਦੀ ਪ੍ਰਧਾਨਗੀ ਕਰਨਗੇ। ਜਸਟਿਸ ਜੇ. ਬੀ. ਪਾਰਦੀਵਾਲਾ, ਜੋ ਸਾਬਕਾ ਚੀਫ ਜਸਟਿਸ ਚੰਦਰਚੂੜ ਦੇ ਨਾਲ ਬੈਂਚ ਸਾਂਝਾ ਕਰ ਰਹੇ ਸਨ, ਉਹ ਆਮ ਦੀਵਾਨੀ ਕੇਸਾਂ ਤੋਂ ਇਲਾਵਾ ਸਿੱਧੇ ਅਤੇ ਅਸਿੱਧੇ ਟੈਕਸ ਮਾਮਲਿਆਂ ਨੂੰ ਵੀ ਵੇਖਣਗੇ। ਸੀ. ਜੇ. ਆਈ. ਸਮੇਤ 3 ਸੀਨੀਅਰ ਜੱਜਾਂ ਤੋਂ ਇਲਾਵਾ ਹੋਰ 13 ਜੱਜ ਹਨ-ਜਸਟਿਸ ਰਿਸ਼ੀਕੇਸ਼ ਰਾਏ, ਜਸਟਿਸ ਏ. ਐੱਸ. ਓਕਾ, ਜਸਟਿਸ ਵਿਕਰਮ ਨਾਥ, ਜਸਟਿਸ ਜੇ. ਕੇ. ਮਹੇਸ਼ਵਰੀ, ਜਸਟਿਸ ਬੀ. ਵੀ. ਨਾਗਰਤਨਾ, ਜਸਟਿਸ ਸੀ. ਟੀ. ਰਵੀ ਕੁਮਾਰ, ਜਸਟਿਸ ਐੱਮ. ਐੱਮ. ਸੁੰਦਰੇਸ਼, ਜਸਟਿਸ ਬੇਲਾ ਐੱਮ. ਤ੍ਰਿਵੇਦੀ, ਜਸਟਿਸ ਪੀ. ਐੱਸ. ਨਰਸਿਮ੍ਹਾ, ਜਸਟਿਸ ਸੁਧਾਂਸ਼ੁ ਧੂਲੀਆ, ਜਸਟਿਸ ਜੇ. ਬੀ. ਪਾਰਦੀਵਾਲਾ, ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਪੰਕਜ ਮਿਥਲ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News