ਰੂਸ-ਯੂਕ੍ਰੇਨ ਮੁੱਦੇ ਨੂੰ ਸੁਲਝਾਉਣ 'ਤੇ ਫਰਾਂਸ ਦੇ ਰਾਸ਼ਟਰਪਤੀ ਬੋਲੇ- 'ਦੁਨੀਆ ਨੂੰ ਇਕਜੁੱਟ ਕਰ ਸਕਦਾ ਹੈ ਭਾਰਤ'

02/15/2023 2:01:06 AM

ਨਵੀਂ ਦਿੱਲੀ : ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਯੂਕ੍ਰੇਨ ਵਿਰੁੱਧ ਰੂਸੀ ਹਮਲੇ ਦੇ "ਗੰਭੀਰ ਮੁੱਦੇ" ਨੂੰ ਹੱਲ ਕਰਨ ਲਈ ਦੁਨੀਆ ਨੂੰ ਪ੍ਰੇਰਿਤ ਕਰ ਸਕਦਾ ਹੈ। ਉਨ੍ਹਾਂ ਕਿਹਾ, ''ਅਸੀਂ ਯੂਕ੍ਰੇਨ 'ਤੇ ਰੂਸੀ ਹਮਲੇ ਦੇ ਨਾਲ ਮੁਸ਼ਕਲ ਸਮੇਂ 'ਚ ਭਾਰਤ ਦੀ ਜੀ-20 ਪ੍ਰਧਾਨਗੀ ਦੀ ਸਫਲਤਾ ਲਈ ਕੰਮ ਕਰ ਰਹੇ ਹਾਂ।'' ਉਹ ਭਾਰਤ ਦੀ ਏਅਰ ਇੰਡੀਆ ਅਤੇ ਫਰਾਂਸ ਦੀ ਏਅਰਬੱਸ ਵਿਚਾਲੇ ਜਹਾਜ਼ਾਂ ਦੀ ਖਰੀਦ ਸੌਦੇ ਦੇ ਮੌਕੇ 'ਤੇ ਵੀਡੀਓ ਕਾਨਫਰੰਸ ਰਾਹੀਂ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ।

ਇਹ ਵੀ ਪੜ੍ਹੋ : ਏਅਰ ਇੰਡੀਆ-ਬੋਇੰਗ ਦੇ 'ਇਤਿਹਾਸਕ' ਸਮਝੌਤੇ ਤੋਂ ਬਾਅਦ PM ਮੋਦੀ ਤੇ ਬਾਈਡੇਨ ਨੇ ਫੋਨ 'ਤੇ ਕੀਤੀ ਗੱਲਬਾਤ

ਮੈਕਰੋਨ ਨੇ ਕਿਹਾ, "ਭਾਰਤ, ਤੁਹਾਡੀ ਅਗਵਾਈ ਵਿੱਚ ਪੂਰੀ ਦੁਨੀਆ ਨੂੰ ਸਪੱਸ਼ਟ ਤੌਰ 'ਤੇ ਪ੍ਰੇਰਿਤ ਕਰ ਸਕਦਾ ਹੈ ਅਤੇ ਸਾਡੇ ਸਾਹਮਣੇ ਆਉਣ ਵਾਲੇ ਗੰਭੀਰ ਮੁੱਦੇ ਨੂੰ ਹੱਲ ਕਰਨ ਵਿੱਚ ਮਦਦ ਕਰ ਸਕਦਾ ਹੈ।" ਭਾਰਤ ਨੇ ਯੂਕ੍ਰੇਨ 'ਚ ਹੋਏ ਹਮਲੇ ਨੂੰ ਲੈ ਕੇ ਰੂਸ ਦੀ ਜਨਤਕ ਤੌਰ 'ਤੇ ਆਲੋਚਨਾ ਨਹੀਂ ਕੀਤੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਕਿਹਾ ਸੀ ਕਿ "ਅੱਜ ਦਾ ਦੌਰ ਜੰਗ ਦਾ ਨਹੀਂ ਹੈ।"

ਇਹ ਵੀ ਪੜ੍ਹੋ : 100 ਮੰਜ਼ਿਲਾ ਇਮਾਰਤਾਂ ਭੂਚਾਲ 'ਚ ਜ਼ਿਆਦਾ ਸੁਰੱਖਿਅਤ, ਆਰਕੀਟੈਕਟ ਬਣਾਉਣਾ ਚਾਹੁੰਦੇ ਹਨ 1 KM ਲੰਬੀ ਇਮਾਰਤ

ਮੈਕਰੋਨ ਨੇ ਕਿਹਾ ਕਿ 250 ਜਹਾਜ਼ਾਂ ਦੀ ਪ੍ਰਾਪਤੀ ਲਈ ਏਅਰ ਇੰਡੀਆ ਅਤੇ ਏਅਰਬੱਸ ਵਿਚਾਲੇ ਸੌਦਾ ਭਾਰਤ ਅਤੇ ਫਰਾਂਸ ਵਿਚਕਾਰ ਡੂੰਘੀ ਰਣਨੀਤਕ ਅਤੇ ਦੋਸਤਾਨਾ ਸਾਂਝੇਦਾਰੀ ਲਈ ਮੀਲ ਦਾ ਪੱਥਰ ਹੈ। ਉਨ੍ਹਾਂ ਕਿਹਾ, "ਇਹ ਪ੍ਰਾਪਤੀ ਦਰਸਾਉਂਦੀ ਹੈ ਕਿ ਏਅਰਬੱਸ ਅਤੇ ਸਫਰਾਨ ਸਮੇਤ ਇਸ ਦੇ ਭਾਈਵਾਲ ਭਾਰਤ ਨਾਲ ਸਹਿਯੋਗ ਦੇ ਨਵੇਂ ਖੇਤਰਾਂ ਨੂੰ ਵਿਕਸਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਨ ਅਤੇ ਅਸੀਂ ਸਪੇਸ ਤੋਂ ਸਾਈਬਰ ਤੱਕ, ਰੱਖਿਆ ਤੋਂ ਸੱਭਿਆਚਾਰ ਤੱਕ, ਸਿਹਤ ਤੋਂ ਲੈ ਕੇ ਟੈਕਨਾਲੋਜੀ ਤੱਕ ਭਾਰਤ ਨਾਲ ਸਾਂਝੇਦਾਰੀ ਕੀਤੀ ਹੈ। ਊਰਜਾ ਤਬਦੀਲੀ ਵਰਗੇ ਕਈ ਖੇਤਰਾਂ ਵਿੱਚ ਭਾਰਤ ਦੇ ਨਾਲ ਬਹੁਤ ਕੁਝ ਹਾਸਲ ਕੀਤਾ ਹੈ।"

ਇਹ ਵੀ ਪੜ੍ਹੋ : 250 ਏਅਰਬੱਸ ਜਹਾਜ਼ਾਂ ਤੋਂ ਬਾਅਦ 220 ਬੋਇੰਗ ਜਹਾਜ਼ ਖਰੀਦੇਗੀ ਏਅਰ ਇੰਡੀਆ, ਬਾਈਡੇਨ ਬੋਲੇ- ਇਤਿਹਾਸਕ ਸਮਝੌਤਾ

ਮੈਕਰੋਨ ਨੇ ਕਿਹਾ, "ਭਾਰਤ ਅਤੇ ਭਾਰਤੀ ਲੋਕਾਂ ਦੀ ਸਮਰੱਥਾ ਨੂੰ ਦੇਖਦਿਆਂ ਸਾਡੇ ਕੋਲ ਹੁਣ ਬਹੁਤ ਅੱਗੇ ਜਾਣ ਦਾ ਇਤਿਹਾਸਕ ਮੌਕਾ ਹੈ।" ਉਨ੍ਹਾਂ ਕਿਹਾ ਕਿ ਏਅਰਬੱਸ ਭਾਰਤ ਦੇ ਸ਼ਾਨਦਾਰ ਵਿਕਾਸ ਵਿੱਚ ਯੋਗਦਾਨ ਪਾ ਰਹੀ ਹੈ ਅਤੇ ਏਅਰ ਇੰਡੀਆ ਨੂੰ 250 ਨਵੇਂ ਜਹਾਜ਼ਾਂ ਦੀ ਸਪੁਰਦਗੀ ਇਸ ਦਿਸ਼ਾ ਵਿੱਚ ਇਕ ਹੋਰ ਕਦਮ ਹੋਵੇਗਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News