ਭਾਰਤ ਨੇ ਲੱਦਾਖ 'ਚ ਬਣਾਈ ਦੁਨੀਆ ਦੀ ਸਭ ਤੋਂ ਉੱਚੀ ਸੜਕ

Wednesday, Aug 04, 2021 - 08:28 PM (IST)

ਭਾਰਤ ਨੇ ਲੱਦਾਖ 'ਚ ਬਣਾਈ ਦੁਨੀਆ ਦੀ ਸਭ ਤੋਂ ਉੱਚੀ ਸੜਕ

ਨਵੀਂ ਦਿੱਲੀ - ਭਾਰਤ ਨੇ ਲੱਦਾਖ ਵਿੱਚ ਇੱਕ ਨਵੀਂ ਉਚਾਈ ਹਾਸਲ ਕੀਤੀ ਹੈ। ਬਾਰਡਰ ਰੋਡਸ ਆਰਗਨਾਇਜੇਸ਼ਨ (ਬੀ.ਆਰ.ਓ.) ਨੇ ਇੱਥੇ ਦੁਨੀਆ ਦੀ ਸਭ ਤੋਂ ਉੱਚੀ ਸੜਕ ਬਣਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਹ ਸੜਕ ਪੂਰਬੀ ਲੱਦਾਖ ਦੇ ਉਮਲਿੰਗਲਾ ਪਾਸ ਵਿੱਚ ਸਥਿਤ ਹੈ, ਜਿਸ ਦੀ ਉਚਾਈ ਸਮੁੰਦਰ ਤਲ ਤੋਂ 19,300 ਫੁੱਟ ਹੈ। ਇਸ ਦੇ ਨਾਲ ਹੀ ਭਾਰਤ ਨੇ ਬੋਲੀਵੀਆ ਦਾ ਰਿਕਾਰਡ ਤੋੜ ਦਿੱਤਾ ਹੈ। ਹੁਣ ਤੱਕ ਦੁਨੀਆ ਦੀ ਸਭ ਤੋਂ ਉੱਚੀ ਸੜਕ ਦਾ ਰਿਕਾਰਡ ਬੋਲੀਵੀਆ ਦੇ ਨਾਮ ਸੀ। ਇੱਥੇ ਉਤੁਰੁੰਸੂ ਜਵਾਲਾਮੁਖੀ ਦੇ ਕੋਲ ਸਥਿਤ ਸੜਕ ਸਮੁੰਦਰ ਤਲ ਤੋਂ 18,953 ਫ ਫੁੱਟ ਦੀ ਉਚਾਈ 'ਤੇ ਹੈ। ਰੱਖਿਆ ਮੰਤਰਾਲਾ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।

ਲੱਦਾਖ ਵਿੱਚ ਸੈਰ ਨੂੰ ਮਿਲੇਗਾ ਬੜਾਵਾ
ਇਹ ਸੜਕ 52 ਕਿਲੋਮੀਟਰ ਲੰਬੀ ਹੈ ਅਤੇ ਉਮਲਿੰਗਲਾ ਪਾਸ ਦੇ ਜ਼ਰੀਏ ਪੂਰਬੀ ਲੱਦਾਖ ਦੇ ਚੁਮਾਰ ਸੈਕਟਰ ਨੂੰ ਜੋੜਦੀ ਹੈ। ਇਹ ਸੜਕ ਸਥਾਨਕ ਲੋਕਾਂ ਲਈ ਕਾਫ਼ੀ ਲਾਭਦਾਇਕ ਹੋਵੇਗੀ। ਵਜ੍ਹਾ, ਇਹ ਚਿਸੁੰਲੇ ਅਤੇ ਡੇਮਚਾਕ ਨੂੰ ਲੇਹ ਨਾਲ ਜੋੜਨ ਲਈ ਵਿਕਲਪਿਕ ਰਸਤਾ ਦਿੰਦੀ ਹੈ। ਇਸ ਸੜਕ ਦੇ ਬਣਨ ਤੋਂ ਬਾਅਦ ਲੱਦਾਖ ਦੀ ਸਾਮਾਜਿਕ-ਆਰਥਿਕ ਸਥਿਤ ਵਿੱਚ ਸੁਧਾਰ ਹੋਵੇਗਾ ਅਤੇ ਇੱਥੇ ਸੈਰ ਨੂੰ ਵੀ ਬੜਾਵਾ ਮਿਲੇਗਾ। ਰੱਖਿਆ ਮੰਤਰਾਲਾ ਮੁਤਾਬਕ ਇਸ ਸੜਕ ਨੂੰ ਬਣਾਉਣ ਵਿੱਚ ਬੀ.ਆਰ.ਓ. ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਣਾ ਪਿਆ। ਇਸ ਦੌਰਾਨ ਖ਼ਰਾਬ ਮੌਸਮ ਤੋਂ ਵੀ ਲਗਾਤਾਰ ਜੂਝਣਾ ਪਿਆ ਹੈ। ਠੰਡ ਦੇ ਮੌਸਮ ਵਿੱਚ ਇੱਥੇ ਤਾਪਮਾਨ ਮਾਇਨਸ 40 ਡਿਗਰੀ ਤੱਕ ਹੇਠਾਂ ਚਲਾ ਜਾਂਦਾ ਸੀ। ਨਾਲ ਹੀ ਆਮ ਥਾਵਾਂ 'ਤੇ ਵੀ ਆਕਸੀਜਨ ਲੈਵਲ ਵਿੱਚ 50 ਫੀਸਦੀ ਦੀ ਗਿਰਾਵਟ ਆ ਜਾਂਦੀ ਸੀ।   

ਮਾਉਂਟ ਐਵਰੈਸਟ ਤੋਂ ਵੀ ਜ਼ਿਆਦਾ ਉੱਚਾਈ 
ਰੱਖਿਆ ਮੰਤਰਾਲਾ ਨੇ ਦੱਸਿਆ ਕਿ ਬੀ.ਆਰ.ਓ. ਨੇ ਇਹ ਉਪਲੱਬਧੀ ਖ਼ਰਾਬ ਮੌਸਮ ਤੋਂ ਜੂਝਦੇ ਹੋਏ ਆਪਣੀ ਦ੍ਰਿੜ ਇਰਾਦੇ ਦੇ ਬਲਬੂਤੇ 'ਤੇ ਹਾਸਲ ਕੀਤੀ ਹੈ। ਜੇਕਰ ਉੱਚਾਈ ਦੀ ਗੱਲ ਕਰੀਏ ਤਾਂ ਇਹ ਸੜਕ ਨੇਪਾਲ ਵਿੱਚ ਮਾਉਂਟ ਐਵਰੈਸਟ ਦੇ ਬੇਸ ਕੈਂਪ ਤੋਂ ਵੀ ਜ਼ਿਆਦਾ ਉੱਚਾਈ 'ਤੇ ਹੈ। ਨੇਪਾਲ ਵਿੱਚ ਮਾਉਂਟ ਐਵਰੈਸਟ ਦਾ ਦੱਖਣੀ ਬੇਸ ਕੈਂਪ 17,598 ਫੁੱਟ ਦੀ ਉੱਚਾਈ 'ਤੇ ਸਥਿਤ ਹੈ। ਜਦੋਂ ਕਿ ਤਿੱਬਤ ਵਿੱਚ ਸਥਿਤ ਉੱਤਰੀ ਬੇਸ ਕੈਂਪ 16,900 ਫੁੱਟ ਦੀ ਉੱਚਾਈ 'ਤੇ ਹੈ। ਉਥੇ ਹੀ ਸਿਆਚਿਨ ਗਲੇਸ਼ੀਅਰ ਨਾਲੋਂ ਵੀ ਇਹ ਕਾਫ਼ੀ ਉੱਚਾ ਹੈ, ਜੋ ਕਿ 17,700 ਫੁੱਟ ਦੀ ਉੱਚਾਈ 'ਤੇ ਹੈ। ਇਸ ਤੋਂ ਇਲਾਵਾ ਲੇਹ ਵਿੱਚ ਸਥਿਤ ਖਾਰਦੁੰਗ ਲਾ ਪਾਸ ਦੀ ਗੱਲ ਕਰੀਏ ਤਾਂ ਉਸਦੀ ਵੀ ਉੱਚਾਈ ਸਿਰਫ 17,582 ਫੁੱਟ ਹੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News