ਭਾਰਤ ਤੋਂ ਬ੍ਰਹਮੋਸ ਮਿਜ਼ਾਈਲ ਖਰੀਦੇਗਾ ਦੁਨੀਆ ਦਾ ਸਭ ਤੋਂ ਵੱਡਾ ਮੁਸਲਿਮ ਦੇਸ਼

Sunday, Jan 12, 2025 - 12:32 PM (IST)

ਭਾਰਤ ਤੋਂ ਬ੍ਰਹਮੋਸ ਮਿਜ਼ਾਈਲ ਖਰੀਦੇਗਾ ਦੁਨੀਆ ਦਾ ਸਭ ਤੋਂ ਵੱਡਾ ਮੁਸਲਿਮ ਦੇਸ਼

ਨਵੀਂ ਦਿੱਲੀ- ਦੁਨੀਆ ਦਾ ਸਭ ਤੋਂ ਵੱਡਾ ਮੁਸਲਿਮ ਦੇਸ਼ ਇੰਡੋਨੇਸ਼ੀਆ ਭਾਰਤ ਦੀਆਂ ਸਵਦੇਸ਼ੀ ਤੌਰ 'ਤੇ ਬਣੀਆਂ ਬ੍ਰਹਮੋਸ ਮਿਜ਼ਾਈਲਾਂ ਖਰੀਦਣ 'ਤੇ ਵਿਚਾਰ ਕਰ ਰਿਹਾ ਹੈ, ਜਿਸ ਨਾਲ ਭਾਰਤ ਦੇ ਰੱਖਿਆ ਨਿਰਮਾਣ ਖੇਤਰ ਨੂੰ ਵੱਡਾ ਹੁਲਾਰਾ ਮਿਲ ਸਕਦਾ ਹੈ। ਇਸ ਨਾਲ ਭਾਰਤ ਦੀ ਤੱਟਵਰਤੀ ਅਤੇ ਸਮੁੰਦਰੀ ਰੱਖਿਆ ਸਮਰੱਥਾਵਾਂ 'ਚ ਵਾਧਾ ਹੋਵੇਗਾ। ਰਿਪੋਰਟਾਂ ਦੇ ਅਨੁਸਾਰ, ਭਾਰਤ ਅਤੇ ਇੰਡੋਨੇਸ਼ੀਆ 450 ਮਿਲੀਅਨ ਡਾਲਰ ਦੇ ਬ੍ਰਹਮੋਸ ਮਿਜ਼ਾਈਲ ਸੌਦੇ 'ਤੇ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਨਵੀਂ ਦਿੱਲੀ ਸਟੇਟ ਬੈਂਕ ਆਫ਼ ਇੰਡੀਆ ਜਾਂ ਕਿਸੇ ਹੋਰ ਰਾਸ਼ਟਰੀ ਬੈਂਕ ਤੋਂ ਕਰਜ਼ਾ ਲੈਣ ਦੀ ਪੇਸ਼ਕਸ਼ ਵੀ ਕਰ ਰਿਹਾ ਹੈ। WION ਦੀ ਰਿਪੋਰਟ ਅਨੁਸਾਰ, ਇਸ ਸੌਦੇ 'ਤੇ ਭਾਰਤੀ ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ ਦੇ ਹਾਲ ਹੀ 'ਚ ਇੰਡੋਨੇਸ਼ੀਆ ਦੌਰੇ ਦੌਰਾਨ ਚਰਚਾ ਹੋਈ ਸੀ ਅਤੇ ਇਸ 'ਤੇ ਦੁਬਾਰਾ ਚਰਚਾ ਉਦੋਂ ਕੀਤੀ ਜਾਵੇਗੀ ਜਦੋਂ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ ਮੁੱਖ ਮਹਿਮਾਨ ਵਜੋਂ 26 ਜਨਵਰੀ ਨੂੰ ਨਵੀਂ ਦਿੱਲੀ 'ਚ ਗਣਤੰਤਰ ਦਿਵਸ ਸਮਾਰੋਹ 'ਚ ਸ਼ਾਮਲ ਹੋਣ ਲਈ ਦੇਸ਼ ਦਾ ਦੌਰਾ ਕਰਨਗੇ।

ਇਹ ਵੀ ਪੜ੍ਹੋ : ਮੁੜ ਵਧੀਆਂ ਸਕੂਲਾਂ ਦੀਆਂ ਛੁੱਟੀਆਂ, ਇੰਨੇ ਦਿਨ ਹੋਰ ਬੰਦ ਰਹਿਣਗੇ ਸਕੂਲ

ਰਿਪੋਰਟ ਅਨੁਸਾਰ, ਇੰਡੋਨੇਸ਼ੀਆਈ ਰੱਖਿਆ ਮੰਤਰਾਲਾ ਨੇ 450 ਮਿਲੀਅਨ ਡਾਲਰ ਦੇ ਸੌਦੇ ਦੇ ਵੇਰਵਿਆਂ ਨੂੰ ਅੰਤਿਮ ਰੂਪ ਦੇਣ ਲਈ ਆਪਣੇ ਭਾਰਤੀ ਹਮਰੁਤਬਾ ਨੂੰ ਇਕ ਅਧਿਕਾਰਤ ਪੱਤਰ ਭੇਜਿਆ ਹੈ, ਜਿਸ ਨਾਲ ਇੰਡੋਨੇਸ਼ੀਆ ਫਿਲੀਪੀਨਜ਼ ਤੋਂ ਬਾਅਦ ਭਾਰਤੀ ਬ੍ਰਹਮੋਸ ਮਿਜ਼ਾਈਲ ਪ੍ਰਣਾਲੀ ਪ੍ਰਾਪਤ ਕਰਨ ਵਾਲਾ ਦੂਜਾ ਏਸ਼ੀਆਈ ਦੇਸ਼ ਬਣ ਜਾਵੇਗਾ। ਵਿਸ਼ੇਸ਼ ਰੂਪ ਨਾਲ ਭਾਰਤ ਦੇ ਪਹਿਲੇ ਮੁੱਖ ਰੱਖਿਆ ਨਿਰਯਾਤ ਸਮਝੌਤੇ 'ਚ ਫਿਲੀਪੀਨਜ਼ ਨੇ ਬ੍ਰਹਮੋਸ ਮਿਜ਼ਾਈਲ ਦੇ ਸਮੁੰਦਰ ਤੋਂ ਸਤ੍ਹਾ 'ਤੇ ਮਾਰ ਕਰਨ ਵਾਲੇ ਵੈਰੀਐਂਟ ਦੀਆਂ ਤਿੰਨ ਬੈਟਰੀਆਂ ਹਾਸਲ ਕਰਨ ਲਈ ਜਨਵਰੀ 2022 'ਚ ਨਵੀਂ ਦਿੱਲੀ ਨਾਲ 375 ਮਿਲੀਅਨ ਡਾਲਰ ਦਾ ਸੌਦਾ ਕੀਤਾ। ਇਸ ਦੇ ਅਧੀਨ ਭਾਰਤ ਅਤੇ ਵੀਅਤਨਾਮ ਵੀ ਬ੍ਰਹਮੋਸ ਮਿਜ਼ਾਈਲਾਂ ਲਈ 700 ਮਿਲੀਅਨ ਡਾਲਰ ਦੇ ਸੌਦੇ ਨੂੰ ਅੰਤਿਮ ਰੂਪ ਦੇਣ ਦੇ ਕਰੀਬ ਪਹੁੰਚ ਰਹੇ ਹਨ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News