ਕੜਾਕੇ ਦੀ ਠੰਡ ''ਚ ਵੀ ਚੀਨ ਨਾਲ ਟੱਕਰ ਲੈਣ ਨੂੰ ਤਿਆਰ ਭਾਰਤ, ਅਮਰੀਕਾ ਤੋਂ ਖਰੀਦਿਆ ਜੰਗੀ ਸਾਮਾਨ
Sunday, Oct 18, 2020 - 12:19 AM (IST)
ਨਵੀਂ ਦਿੱਲੀ : ਚੀਨ ਨਾਲ ਪਿਛਲੇ ਪੰਜ ਮਹੀਨੀਆਂ ਤੋਂ ਭਾਰਤ ਦਾ ਵਿਵਾਦ ਲੱਦਾਖ 'ਚ ਜਾਰੀ ਹੈ। ਮਾਹਰਾਂ ਨੇ ਦਾਅਵਾ ਕੀਤਾ ਹੈ ਕਿ ਇਸ ਵਾਰ ਠੰਡ 'ਚ ਵੀ ਦੋਨਾਂ ਦੇਸ਼ਾਂ ਵਿਚਾਲੇ ਸਰਹੱਦ ਵਿਵਾਦ ਜਾਰੀ ਰਹੇਗਾ। ਅਜਿਹੇ 'ਚ ਭਾਰਤੀ ਜਵਾਨਾਂ ਦੀ ਤਾਇਨਾਤੀ ਉਚਾਈ ਵਾਲੇ ਇਲਾਕਿਆਂ 'ਚ ਕਰਨੀ ਪਵੇਗੀ। ਇਸ ਦੀ ਤਿਆਰੀ ਵੀ ਭਾਰਤੀ ਫੌਜ ਨੇ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਤਹਿਤ ਅਮਰੀਕਾ ਤੋਂ ਉੱਚ ਪਹਾੜ ਸਬੰਧੀ ਖੇਤਰਾਂ ਵਾਲੇ ਜੰਗੀ ਕਿੱਟ ਖਰੀਦੇ ਗਏ ਹਨ।
ਇੱਕ ਰਿਪੋਰਟ ਮੁਤਾਬਕ ਭਾਰਤ ਨੇ ਅਮਰੀਕਾ ਨਾਲ 2016 'ਚ ਲੌਜਿਸਟਿਕ ਐਕਸਚੇਂਜ ਮੈਮੋਰੈਂਡਮ ਸਮਝੌਤਾ ਕੀਤਾ ਸੀ। ਜਿਸ ਦੇ ਤਹਿਤ ਦੋਨਾਂ ਦੇਸ਼ਾਂ ਦੇ ਜੰਗੀ ਜਹਾਜ਼, ਇੱਕ ਦੂਜੇ ਦੇ ਬੇਸ ਦਾ ਇਸਤੇਮਾਲ ਕਰ ਸਕਦੇ ਹਨ। ਨਾਲ ਹੀ ਸਪੇਅਰ ਪਾਰਟਸ, ਲੌਜਿਸਟਿਕ ਸਪੋਰਟ, ਸਪਲਾਈ ਸਮੇਤ ਕਈ ਹੋਰ ਚੀਜ਼ਾਂ ਵੀ ਇਸ ਸਮਝੌਤੇ ਦੇ ਤਹਿਤ ਆਉਂਦੀਆਂ ਹਨ। ਇਸ ਸਮਝੌਤੇ ਦੇ ਤਹਿਤ ਹੁਣ ਭਾਰਤ ਨੇ ਅਮਰੀਕਾ ਤੋਂ ਉੱਚ ਪਹਾੜ ਸਬੰਧੀ ਖੇਤਰਾਂ ਵਾਲੇ ਜੰਗੀ ਕਿੱਟ ਖਰੀਦੇ ਹਨ। ਜਿਸ 'ਚ ਮਾਈਨਸ 50 ਡਿਗਰੀ ਤੱਕ ਤਾਪਮਾਨ ਨੂੰ ਸਹਿਣ ਕਰਨ ਵਾਲੇ ਤੰਬੂ, ਕੱਪੜੇ ਅਤੇ ਜੰਗੀ ਕਿੱਟ ਸਮੇਤ ਹੋਰ ਚੀਜ਼ਾਂ ਸ਼ਾਮਲ ਹਨ, ਜੋ ਲੱਦਾਖ 'ਚ ਸਰਦੀਆਂ ਦੇ ਸਮੇਂ ਜਵਾਨਾਂ ਦੇ ਕੰਮ ਆਉਣਗੇ।
ਚੀਨ ਨਾਲ ਸਰਹੱਦ ਵਿਵਾਦ ਨੂੰ ਦੇਖਦੇ ਹੋਏ ਲੱਦਾਖ 'ਚ ਜਵਾਨਾਂ ਦੀ ਗਿਣਤੀ ਕਰੀਬ ਦੁੱਗਣੀ ਹੋ ਗਈ ਹੈ। ਹਰ ਸਾਲ ਨਵੰਬਰ ਤੱਕ ਲੱਦਾਖ 'ਚ ਖਾਣ ਪੀਣ ਦਾ ਸਾਮਾਨ, ਹਥਿਆਰ, ਗੋਲਾ-ਬਾਰੂਦ ਦਾ 6 ਮਹੀਨੇ ਲਈ ਸਟਾਕ ਰੱਖ ਲਿਆ ਜਾਂਦਾ ਹੈ, ਕਿਉਂਕਿ ਬਰਫਬਾਰੀ ਸ਼ੁਰੂ ਹੁੰਦੇ ਹੀ ਸੜਕ ਰਸਤੇ ਦਾ ਸੰਪਰਕ ਲੇਹ ਤੋਂ ਕੱਟ ਜਾਂਦਾ ਹੈ। ਅਜਿਹੇ 'ਚ ਲਗਾਤਾਰ ਸ਼੍ਰੀਨਗਰ ਅਤੇ ਮਨਾਲੀ ਦੇ ਰਸਤੇ ਭਾਰਤੀ ਫੌਜ ਦੇ ਟਰੱਕ ਖਾਣ ਪੀਣ ਦਾ ਸਾਮਾਨ ਲੈ ਕੇ ਲੱਦਾਖ ਵੱਲ ਜਾਂਦੇ ਦਿਖਾਈ ਦੇ ਰਹੇ ਹਨ। ਇਸ ਨਾਲ ਟ੍ਰਾਂਸਪੋਰਟ ਜਹਾਜ਼ ਸੀ-17 ਗਲੋਬ ਮਾਸਟਰ ਅਤੇ ਚਿਨੂਕ ਨੂੰ ਵੀ ਸਪਲਾਈ ਦੇ ਕੰਮ 'ਚ ਲਗਾਇਆ ਗਿਆ ਹੈ। ਉਥੇ ਹੀ ਭਾਰਤੀ ਹਵਾਈ ਫੌਜ ਨੇ ਵੀ ਆਪਣੀ ਤਿਆਰ ਕਰ ਲਈ ਹੈ, ਜਿਸ ਵਜ੍ਹਾ ਨਾਲ ਸੁਖੋਈ, ਮਿਰਾਜ, ਮਿਗ, ਰਾਫੇਲ ਵਰਗੇ ਜਹਾਜ਼ਾਂ ਨੂੰ ਏਅਰਬੇਸਾਂ 'ਤੇ ਉਤਾਰਿਆ ਜਾ ਰਿਹਾ ਹੈ।