ਭਾਰਤ ਅਤੇ ਆਸਟ੍ਰੇਲੀਆ ਨੇ ਸਾਈਬਰ, ਕ੍ਰਿਟੀਕਲ ਤਕਨਾਲੋਜੀ ਸਹਿਯੋਗ ਨੂੰ ਹੁਲਾਰਾ ਦੇਣ ਲਈ ਲਾਂਚ ਕੀਤਾ PACTS
Thursday, Jul 09, 2026 - 01:33 PM (IST)
ਨਵੀਂ ਦਿੱਲੀ (ਆਈਏਐਨਐਸ): ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵੱਡਾ ਸਮਝੌਤਾ ਹੋਇਆ ਹੈ। ਭਾਰਤ ਅਤੇ ਆਸਟ੍ਰੇਲੀਆ ਨੇ ਸਾਈਬਰ ਸੁਰੱਖਿਆ, ਜ਼ਰੂਰੀ ਤਕਨਾਲੋਜੀ ਅਤੇ ਸਪਲਾਈ ਚੇਨ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਗੂੜ੍ਹਾ ਕਰਨ ਲਈ 'PACTS' (Partnership on Cyber, Critical Technologies and Supply Chains) ਨਾਮਕ ਇੱਕ ਨਵੀਂ ਸਾਂਝੇਦਾਰੀ ਦਾ ਐਲਾਨ ਕੀਤਾ ਹੈ। ਇਹ ਸਮਝੌਤਾ ਸਾਲ 2020 ਦੇ ਸਾਈਬਰ ਅਤੇ ਕ੍ਰਿਟੀਕਲ ਟੈਕਨਾਲੋਜੀ ਸਹਿਯੋਗ ਦੇ ਢਾਂਚੇ ਨੂੰ ਹੋਰ ਅੱਗੇ ਵਧਾਏਗਾ।
ਵਿਦੇਸ਼ ਮੰਤਰਾਲੇ ਦੇ ਬਿਆਨ ਅਨੁਸਾਰ ਇਹ ਨਵੀਂ ਪਹਿਲਕਦਮੀ ਹੇਠ ਲਿਖੇ ਮੁੱਖ ਖੇਤਰਾਂ 'ਤੇ ਕੇਂਦਰਿਤ ਹੋਵੇਗੀ:
ਸਪਲਾਈ ਚੇਨ ਲਚਕਤਾ: ਦੋਵੇਂ ਦੇਸ਼ ਸਪਲਾਈ ਚੇਨ ਨੂੰ ਵਧੇਰੇ ਵਿਭਿੰਨ ਅਤੇ ਮਜ਼ਬੂਤ ਬਣਾਉਣ ਲਈ ਮਿਲ ਕੇ ਕੰਮ ਕਰਨਗੇ। ਖ਼ਾਸ ਤੌਰ 'ਤੇ ਸੈਮੀਕੰਡਕਟਰ ਅਤੇ ਕ੍ਰਿਟੀਕਲ ਮਿਨਰਲਸ (ਨਾਜ਼ੁਕ ਖਣਿਜਾਂ) ਦੀ ਰੀਸਾਈਕਲਿੰਗ ਅਤੇ ਰਿਕਵਰੀ 'ਤੇ ਜ਼ੋਰ ਦਿੱਤਾ ਜਾਵੇਗਾ।
ਕ੍ਰਿਟੀਕਲ ਟੈਕਨਾਲੋਜੀ: ਇਸ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (AI), ਸਪੇਸ, ਟੈਲੀਕਮਿਊਨੀਕੇਸ਼ਨ, ਬਾਇਓਟੈਕਨਾਲੋਜੀ ਅਤੇ ਐਡਵਾਂਸਡ ਮਟੀਰੀਅਲ ਸ਼ਾਮਲ ਹਨ।
ਸਾਈਬਰ ਸੁਰੱਖਿਆ: ਸਾਈਬਰ ਅਪਰਾਧਾਂ ਨੂੰ ਰੋਕਣ, ਖਤਰਨਾਕ ਗਤੀਵਿਧੀਆਂ ਨੂੰ ਨੱਥ ਪਾਉਣ ਅਤੇ ਰਾਸ਼ਟਰੀ ਬੁਨਿਆਦੀ ਢਾਂਚੇ ਦੀ ਸੁਰੱਖਿਆ ਲਈ ਤਜ਼ਰਬਿਆਂ ਦਾ ਵਟਾਂਦਰਾ ਕੀਤਾ ਜਾਵੇਗਾ।
ਡਿਜੀਟਲ ਲਚਕਤਾ: ਇੰਡੋ-ਪੈਸੀਫਿਕ ਖੇਤਰ ਵਿੱਚ ਕਿਫਾਇਤੀ ਡਿਜੀਟਲ ਪਬਲਿਕ ਇਨਫਰਾਸਟ੍ਰਕਚਰ (DPI) ਹੱਲਾਂ ਨੂੰ ਵਧਾਉਣ 'ਤੇ ਕੰਮ ਹੋਵੇਗਾ, ਜਿਸ ਵਿੱਚ ਸਿਹਤ, ਸਿੱਖਿਆ ਅਤੇ ਨਵਿਆਉਣਯੋਗ ਊਰਜਾ ਵਰਗੇ ਖੇਤਰ ਸ਼ਾਮਲ ਹਨ।
ਰੱਖਿਆ ਖੋਜ: ਦੋਵੇਂ ਦੇਸ਼ ਰੱਖਿਆ ਚੁਣੌਤੀਆਂ ਅਤੇ ਸਮਰੱਥਾਵਾਂ ਨੂੰ ਸਮਝਣ ਲਈ ਰੱਖਿਆ ਖੋਜ ਭਾਈਵਾਲੀ ਦਾ ਲਾਭ ਉਠਾਉਣਗੇ।
ਆਰਥਿਕ ਵਿਕਾਸ ਅਤੇ ਨਿਵੇਸ਼: ਇਸ ਸਮਝੌਤੇ ਤਹਿਤ ਪ੍ਰਾਈਵੇਟ ਸੈਕਟਰ, ਯੂਨੀਵਰਸਿਟੀਆਂ ਅਤੇ ਖੋਜ ਸੰਸਥਾਵਾਂ ਵਿਚਕਾਰ ਸਹਿਯੋਗ ਦੇ ਮੌਕੇ ਪਛਾਣੇ ਜਾਣਗੇ। ਇਸ ਨਾਲ ਨਵੀਂਆਂ ਤਕਨੀਕਾਂ ਵਿੱਚ ਦੁਵੱਲੇ ਨਿਵੇਸ਼ ਨੂੰ ਹੁਲਾਰਾ ਮਿਲੇਗਾ ਅਤੇ ਬੌਧਿਕ ਸੰਪੱਤੀ (IP) ਨੂੰ ਅਜਿਹੇ ਉਤਪਾਦਾਂ ਵਿੱਚ ਬਦਲਣ ਵਿੱਚ ਮਦਦ ਮਿਲੇਗੀ ਜੋ ਆਰਥਿਕ ਵਿਕਾਸ ਵਿੱਚ ਸਹਾਈ ਹੋਣਗੇ।ਦੋਵੇਂ ਦੇਸ਼ ਸਾਂਝੇ ਤੌਰ 'ਤੇ ਸੁਰੱਖਿਅਤ ਅਤੇ ਭਰੋਸੇਮੰਦ ਸਪਲਾਈ ਚੇਨਾਂ ਨੂੰ ਉਤਸ਼ਾਹਿਤ ਕਰਨ ਲਈ 'ਟ੍ਰਸਟਿਡ ਵੈਂਡਰ' (ਭਰੋਸੇਮੰਦ ਵਿਕਰੇਤਾ) ਫਰੇਮਵਰਕ 'ਤੇ ਵੀ ਕੰਮ ਕਰਨਗੇ। ਇਸ ਦਾ ਉਦੇਸ਼ ਖੇਤਰੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਅਤੇ ਭਾਈਵਾਲ ਦੇਸ਼ਾਂ ਨੂੰ ਬਿਹਤਰ ਡਿਜੀਟਲ ਵਿਕਲਪ ਪ੍ਰਦਾਨ ਕਰਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
