ਹਜ-2019 ਲਈ ਭਾਰਤ ਤੇ ਸਾਊਦੀ ਨੇ ਦੋ ਪੱਖੀ ਸਮਝੌਤੇ ''ਤੇ ਕੀਤੇ ਦਸਤਖਤ

12/13/2018 8:33:54 PM

ਨਵੀਂ ਦਿੱਲੀ— ਭਾਰਤ ਤੇ ਸਾਊਦੀ ਅਰਬ ਨੇ ਹਜ 2019 ਲਈ ਦੋ-ਪੱਖੀ ਸਮਝੌਤੇ 'ਤੇ ਵੀਰਵਾਰ ਨੂੰ ਦਸਤਖਤ ਕੀਤੇ। ਘੱਟ ਗਿਣਤੀ ਕਾਰਜ ਮੰਤਰੀ ਮੁਖਤਾਰ ਅੱਬਾਸ ਨਕਵੀ ਤੇ ਸਾਊਦੀ ਅਰਬ ਦੇ ਹਜ ਤੇ ਉਮਰਾ ਮੰਤਰੀ ਮੁਹੰਮਦ ਸਾਲੇਹ ਬਿਨ ਤਾਹਿਰ ਨੇ ਜੇਦਾ 'ਚ ਸਮਝੌਤੇ 'ਤੇ ਦਸਤਖਤ ਕੀਤੇ। ਨਕਵੀ ਨੇ ਇਕ ਬਿਆਨ 'ਚ ਕਿਹਾ, ''ਸਾਊਦੀ ਅਰਬ ਦੀ ਸਰਕਾਰ ਨੇ ਭਾਰਤ ਦੇ ਹਜ ਯਾਤਰੀਆਂ ਦੀ ਸੁਰੱਖਿਆ-ਸੁਵਿਧਾ ਦੇ ਸਬੰਧ 'ਚ ਹਮੇਸ਼ਾ ਤੋਂ ਹੀ ਰੂਚੀ ਦਿਖਾਈ ਹੈ ਜੋ ਭਾਰਤ ਤੇ ਸਾਊਦੀ ਅਰਬ ਦੇ ਮਜ਼ਬੂਤ ਰਿਸ਼ਤਿਆਂ ਦਾ ਹੀ ਇਕ ਹਿੱਸਾ ਹੈ। ਸ਼ਾਹ ਸਲਮਾਨ ਬਿਨ ਅਬਦੁਲ ਅਜੀਜ਼ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਨਵੀਂ ਉਚਾਈ ਮਿਲੀ ਹੈ।''
ਉਨ੍ਹਾਂ ਕਿਹਾ ਕਿ ਹਜ 2019 'ਚ ਭਾਰਤ ਤੋਂ ਬਿਨਾਂ 'ਮੇਹਰਮ' (ਪੁਰਸ਼ ਰਿਸ਼ਤੇਦਾਰ) ਦੇ ਵੱਡੀ ਗਿਣਤੀ 'ਚ ਮੁਸਲਿਮ ਔਰਤਾਂ ਦੇ ਹਜ ਯਾਤਰਾ 'ਤੇ ਜਾਣ ਦੀ ਉਮੀਦ ਹੈ। 2100 ਤੋਂ ਜ਼ਿਆਦਾ ਮੁਸਲਿਮ ਔਰਤਾਂ ਨੇ ਬਿਨਾਂ ਮੇਹਰਮ ਦੇ ਹਜ 'ਤੇ ਜਾਣ ਲਈ ਅਰਜ਼ੀ ਦਿੱਤੀ ਹੈ। ਨਕਵੀ ਨੇ ਕਿਹਾ ਕਿ 2 ਲੱਖ 47 ਹਜ਼ਾਰ ਤੋਂ ਜ਼ਿਆਦਾ ਅਰਜ਼ੀਆਂ ਹਜ 2019 ਲਈ ਹਜ ਕਮੇਟੀ ਆਫ ਇੰਡੀਆ ਨੂੰ ਮਿਲੇ ਹਨ, ਜਿਨ੍ਹਾਂ 'ਚ ਕਰੀਬ 47 ਫੀਸਦੀ ਤੋਂ ਜ਼ਿਆਦਾ ਔਰਤਾਂ ਸ਼ਾਮਲ ਹਨ।


Inder Prajapati

Content Editor

Related News