ਭਾਰਤ ਨੇ ਵੀ ਮਨਾਇਆ ਅਰਥ ਆਵਰ, ਜਾਣੋ ਕੀ ਹੈ ਇਸ ਦਾ ਮਹੱਤਵ

Sunday, Mar 25, 2018 - 04:17 AM (IST)

ਨਵੀਂ ਦਿੱਲੀ— ਬਿਜਲੀ ਬਚਾਉਣ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਨੀਵਾਰ ਨੂੰ ਦੁਨੀਆ ਭਰ 'ਚ ਅਰਥ ਆਵਰ ਡੇਅ ਮਨਾਇਆ ਗਿਆ। 25 ਮਾਰਚ 2018 ਨੂੰ ਅਰਥ ਆਵਰ ਡੇਅ ਨੂੰ 11 ਸਾਲ ਪੂਰੇ ਹੋ ਗਏ। ਇਸ ਦੇ ਤਹਿਤ ਰਾਤ 8:30 ਵਜੇ ਤੋਂ ਲੈ ਕੇ 9:30 ਵਜੇ ਤਕ ਦੇਸ਼ ਦੀ ਪ੍ਰਮੁੱਖ ਇਮਾਰਤਾਂ 'ਚ ਲਾਈਟਾਂ ਬੰਦ ਰੱਖ ਬਿਜਲੀ ਬਚਾਉਣ ਦਾ ਸੰਦੇਸ਼ ਦਿੱਤਾ ਗਿਆ। ਇਸ ਨਾਲ ਭਾਰਤ ਸਣੇ 172 ਦੇਸ਼ਾਂ ਦਾ ਸਮਰਥਨ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ।

ਦਿੱਲੀ 'ਚ ਸੰਸਦ ਪਰਿਸਰ, ਨਿਰਮਾਣ ਭਵਨ ਤੇ ਸ਼ਾਸਤਰੀ ਭਵਨ ਸਣੇ ਸਰਕਾਰੀ ਦਫਤਰਾਂ 'ਚ ਵਿਸ਼ਵ ਅਰਥ ਆਵਰ ਡੇਅ ਮਨਾਉਂਦੇ ਗੋਏ ਸ਼ਨੀਵਾਰ ਨੂੰ ਬਿਜਲੀ ਬੰਦ ਕਰ ਦਿੱਤੀ ਗਈ। ਅਭਿਆਨ ਦਾ ਆਯੋਜਨ ਕਰਨ ਵਾਲੀ ਸੰਸਥਾ ਵਰਲਡ ਵਾਇਡ ਫੰਡ ਫਾਰ ਨੇਚਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦਿੱਲੀ 'ਚ ਰਾਸ਼ਟਰਪਤੀ ਭਵਨ, ਇੰਡੀਆ ਗੇਟ, ਅਕਸ਼ਰਧਾਮ ਮੰਦਿਰ ਤੇ ਹੈਦਰਾਬਾਦ 'ਚ ਬੁੱਧ ਮੁਰਤੀ ਤੇ ਕੋਲਕਾਤਾ 'ਚ ਹਾਵੜਾ ਬ੍ਰਿਜ 'ਤੇ ਲਾਈਟ ਬੰਦ ਕਰ ਦਿੱਤੀ ਗਈ। ਵਾਤਾਵਰਣ ਮੰਤਰੀ ਹਰਸ਼ਵਰਧਨ ਨੇ ਲੋਕਾਂ ਨੂੰ ਅਰਥ ਆਵਰ ਦੌਰਾਨ ਇਕ ਘੰਟੇ ਲਈ ਗੈਰ ਜਰੂਰੀ ਲਾਈਟਾਂ ਬੰਦ ਕਰ ਦੇਣ ਦੀ ਅਪੀਲ ਕੀਤੀ ਸੀ। ਸ਼ੁੱਕਰਵਾਰ ਨੂੰ ਉਨ੍ਹਾਂ ਕਿਹਾ ਸੀ ਕਿ ਉਹ ਵੀ ਅਜਿਹਾ ਹੀ ਕਰਨਗੇ।

ਕੀ ਹੈ ਅਰਥ ਆਵਰ ਡੇਅ?
ਅਰਥ ਆਵਰ ਵਰਲਡ ਵਾਇਡ ਫੰਡ (WW6) ਦਾ ਇਕ ਅਭਿਆਨ ਹੈ। ਇਸ ਦਾ ਟੀਚਾ ਲੋਕਾਂ ਨੂੰ ਬਿਜਲੀ ਦੇ ਮਹੱਤਵ ੇਦੇ ਪ੍ਰਤੀ ਤੇ ਵਾਤਾਵਰਣ ਸੁਰੱਖਿਆ ਦੇ ਪ੍ਰਤੀ ਜਾਗਰੂਕ ਕਰਨਾ ਹੈ। ਇਸ ਦੀ ਸ਼ੁਰੂਆਤ 2007 'ਚ ਆਸਟਰੇਲੀਆ ਦੇ ਸਿਡਨੀ ਸ਼ਹਿਰ ਤੋਂ ਕੀਤੀ ਗਈ ਸੀ। ਇਸ 'ਚ ਲੋਕਾਂ ਤੋਂ 1 ਘੰਟੇ ਲਈ ਸਾਰੀਆਂ ਲਾਈਟਾਂ ਨੂੰ ਬੰਦ ਰੱਖਣ ਦੀ ਅਪੀਲ ਕੀਤੀ ਗਈ ਸੀ। ਇਸ ਅਭਿਆਨ ਦੇ ਮਹੱਤਵ ਨੂੰ ਸਮਝਦੇ ਹੋਏ ਹੌਲੀ-ਹੌਲੀ ਇਹ ਹੋਰ ਵੀ ਦੇਸ਼ਾਂ 'ਚ ਮਨਾਇਆ ਜਾਣ ਲੱਗਾ। ਇਸ ਦਾ ਮੁੱਖ ਦਫਤਰ ਸਿੰਗਾਪੁਰ 'ਚ ਹੈ।


Related News