ਬਾਬਰੀ ਮਸਜਿਦ ਡੇਗੇ ਜਾਣ ਦੇ ਮੁੱਦੇ ''ਤੇ ਮਹਾਰਾਸ਼ਟਰ ''ਚ ''ਇੰਡੀਆ'' ਗਠਜੋੜ ''ਚ ਫੁੱਟ

Sunday, Dec 08, 2024 - 12:46 PM (IST)

ਬਾਬਰੀ ਮਸਜਿਦ ਡੇਗੇ ਜਾਣ ਦੇ ਮੁੱਦੇ ''ਤੇ ਮਹਾਰਾਸ਼ਟਰ ''ਚ ''ਇੰਡੀਆ'' ਗਠਜੋੜ ''ਚ ਫੁੱਟ

ਮੁੰਬਈ- ਬਾਬਰੀ ਮਸਜਿਦ ਡੇਗੇ ਜਾਣ ਦੇ ਮਾਮਲੇ ’ਚ ਮਹਾਰਾਸ਼ਟਰ ’ਚ ‘ਇੰਡੀਆ’ ਗਠਜੋੜ ’ਚ ਫੁੱਟ ਪੈ ਗਈ ਹੈ। ਬਾਬਰੀ ਮਸਜਿਦ ਡੇਗੇ ਜਾਣ ਅਤੇ ਇਕ ਅਖਬਾਰ ਵਿਚ ਇਸ ਨਾਲ ਸਬੰਧਤ ਇਸ਼ਤਿਹਾਰ ਦੀ ਮਹਾਰਾਸ਼ਟਰ ’ਚ ਸ਼ਿਵ ਸੈਨਾ (ਊਧਵ) ਦੇ ਪ੍ਰਧਾਨ ਊਧਵ ਠਾਕਰੇ ਦੇ ਇਕ ਨਜ਼ਦੀਕੀ ਸਹਿਯੋਗੀ ਵੱਲੋਂ ਸ਼ਲਾਘਾ ਕੀਤੇ ਜਾਣ ਤੋਂ ਬਾਅਦ ਸਮਾਜਵਾਦੀ ਪਾਰਟੀ (ਸਪਾ) ਨੇ ਸ਼ਨੀਵਾਰ ਨੂੰ ਵਿਰੋਧੀ ਮਹਾ ਵਿਕਾਸ ਆਘਾੜੀ (ਐੱਮ. ਵੀ. ਏ.) ਗਠਜੋੜ ’ਚੋਂ ਬਾਹਰ ਨਿਕਲਣ ਦਾ ਐਲਾਨ ਕੀਤਾ।

ਮਹਾਰਾਸ਼ਟਰ ਵਿਧਾਨ ਸਭਾ ’ਚ ਸਮਾਜਵਾਦੀ ਪਾਰਟੀ ਦੇ 2 ਵਿਧਾਇਕ ਹਨ। ਸਪਾ ਦੀ ਮਹਾਰਾਸ਼ਟਰ ਇਕਾਈ ਦੇ ਮੁਖੀ ਅਬੂ ਆਜ਼ਮੀ ਨੇ ਕਿਹਾ  ਕਿ ਬਾਬਰੀ ਮਸਜਿਦ ਨੂੰ ਡੇਗੇ ਜਾਣ ਲਈ ਸ਼ਿਵ ਸੈਨਾ (ਊਧਵ) ਵੱਲੋਂ ਲੋਕਾਂ ਨੂੰ ਵਧਾਈ ਦਿੰਦਿਆਂ ਇਕ ਅਖਬਾਰ ਵਿਚ ਇਸ਼ਤਿਹਾਰ ਦਿੱਤਾ ਗਿਆ ਸੀ। ਊਧਵ ਠਾਕਰੇ ਦੇ ਸਹਿਯੋਗੀ ਨੇ ਵੀ ਮਸਜਿਦ ਨੂੰ ਡੇਗੇ ਜਾਣ ਦੀ ਸ਼ਲਾਘਾ ਕਰਦਿਆਂ ‘ਐਕਸ’ ’ਤੇ ਪੋਸਟ ਕੀਤਾ ਹੈ। ਆਜ਼ਮੀ ਨੇ ਕਿਹਾ ਕਿ ਅਸੀਂ ਐੱਮ. ਵੀ. ਏ. ਛੱਡ ਰਹੇ ਹਾਂ। ਮੈਂ (ਸਮਾਜਵਾਦੀ ਪਾਰਟੀ ਦੇ ਮੁਖੀ) ਅਖਿਲੇਸ਼ ਸਿੰਘ ਯਾਦਵ ਨਾਲ ਗੱਲ ਕਰ ਰਿਹਾ ਹਾਂ।

ਸ਼ਿਵ ਸੈਨਾ (ਊਧਵ) ਦੇ ਵਿਧਾਨ ਪ੍ਰੀਸ਼ਦ ਮੈਂਬਰ ਮਿਲਿੰਦ ਨਾਰਵੇਕਰ ਨੇ ਬਾਬਰੀ ਮਸਜਿਦ ਡੇਗੇ ਜਾਣ ਦੀ ਘਟਨਾ ’ਤੇ ਪੋਸਟ ਕੀਤਾ ਸੀ, ਜਿਸ ਦੇ ਜਵਾਬ ’ਚ ਸਪਾ ਨੇ ਇਹ ਕਦਮ ਚੁੱਕਿਆ। ਨਾਰਵੇਕਰ ਨੇ ਮਸਜਿਦ ਡੇਗੇ ਜਾਣ ਦੀ ਇਕ ਫੋਟੋ ਪੋਸਟ ਕੀਤੀ, ਜਿਸ ਦੇ ਨਾਲ ਸ਼ਿਵ ਸੈਨਾ ਦੇ ਸੰਸਥਾਪਕ ਬਾਲ ਠਾਕਰੇ ਨੇ ਲਿਖਿਆ ਕਿ ਮੈਨੂੰ ਉਨ੍ਹਾਂ ਲੋਕਾਂ ’ਤੇ ਮਾਣ ਹੈ, ਜਿਨ੍ਹਾਂ ਨੇ ਇਹ ਕੀਤਾ। ਸ਼ਿਵ ਸੈਨਾ (ਊਧਵ) ਦੇ ਸਕੱਤਰ ਨੇ ਪੋਸਟ ਵਿਚ ਊਧਵ ਠਾਕਰੇ, ਆਦਿੱਤਿਆ ਠਾਕਰੇ ਅਤੇ ਖੁਦ ਦੀਆਂ ਫੋਟੋਆਂ ਵੀ ਪੋਸਟ ਕੀਤੀਆਂ। ਆਜ਼ਮੀ ਨੇ ਕਿਹਾ ਕਿ ਜੇ ਐੱਮ. ਵੀ. ਏ. ’ਚ ਕੋਈ ਵੀ ਅਜਿਹੀ ਭਾਸ਼ਾ ਬੋਲਦਾ ਹੈ ਤਾਂ ਭਾਜਪਾ ਤੇ ਉਸ ਦੇ ਵਿਚਾਲੇ ਕੀ ਫਰਕ ਹੈ? ਸਾਨੂੰ ਉਨ੍ਹਾਂ ਦੇ ਨਾਲ ਕਿਉਂ ਰਹਿਣਾ ਚਾਹੀਦਾ ਹੈ?

ਚੋਣਾਂ ’ਚ ਹਾਰ ਪਿੱਛੋਂ ਹਿੰਦੂਤਵ ’ਤੇ ਬੋਲ ਰਹੀ ਸ਼ਿਵ ਸੈਨਾ (ਊਧਵ)
ਮਹਾਰਾਸ਼ਟਰ ’ਚ ਹੁਣੇ ਜਿਹੇ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਮਿਲੀ ਕਰਾਰੀ ਹਾਰ ਤੋਂ ਬਾਅਦ ਸ਼ਿਵ ਸੈਨਾ (ਊਧਵ) ਹਿੰਦੂਤਵ ਦੇ ਮਾਮਲੇ ’ਤੇ ਬੋਲ ਰਹੀ ਹੈ। ਪਾਰਟੀ ਨੇ ਇਸੇ ਮਾਮਲੇ ’ਚ ਬਾਬਰੀ ਮਸਜਿਦ ਡੇਗੇ ਜਾਣ ਨੂੰ ਇਤਿਹਾਸਕ ਦੱਸਿਆ ਹੈ। ਊਧਵ ਠਾਕਰੇ ਦੀ ਪਾਰਟੀ ਦਾ ਕਹਿਣਾ ਹੈ ਕਿ ਵਿਵਾਦਿਤ ਬਾਬਰੀ ਨੂੰ ਡੇਗਣ ’ਚ ਬਾਲਾ ਸਾਹਿਬ ਠਾਕਰੇ ਦਾ ਅਹਿਮ ਰੋਲ ਰਿਹਾ ਹੈ। ਦੂਜੇ ਪਾਸੇ ਸਮਾਜਵਾਦੀ ਪਾਰਟੀ ਦੀ ਕਮਾਨ ਮਹਾਰਾਸ਼ਟਰ ’ਚ ਅਬੂ ਆਜ਼ਮੀ ਕੋਲ ਹੈ। ਆਜ਼ਮੀ ਮਾਨਖੁਰਦ ਸ਼ਿਵਾਜੀ ਨਗਰ ਤੋਂ ਚੁਣ ਕੇ ਆਉਂਦੇ ਹਨ। ਇਹ ਸੀਟ ਮੁਸਲਿਮ ਬਹੁਗਿਣਤੀ ਵਾਲੀ ਹੈ।


author

Tanu

Content Editor

Related News