ਭਾਰਤ ਦੇ ਏਅਰ ਡਿਫੈਂਸ ਸਿਸਟਮ ਅੱਗੇ ਨਹੀਂ ਟਿਕੇਗਾ ਇਜ਼ਰਾਈਲ ਦਾ ''ਆਇਰਨ ਡੋਮ''

Saturday, Nov 04, 2023 - 12:54 PM (IST)

ਭਾਰਤ ਦੇ ਏਅਰ ਡਿਫੈਂਸ ਸਿਸਟਮ ਅੱਗੇ ਨਹੀਂ ਟਿਕੇਗਾ ਇਜ਼ਰਾਈਲ ਦਾ ''ਆਇਰਨ ਡੋਮ''

ਨਵੀਂ ਦਿੱਲੀ, (ਇੰਟ.)- ਚੀਨ ਅਤੇ ਪਾਕਿਸਤਾਨ ਵਰਗੇ ਗੁਆਂਢੀਆਂ ਨਾਲ ਭਾਰਤ ਦੇ ਸਬੰਧ ਚੰਗੇ ਨਹੀਂ ਹਨ। ਦੋਵਾਂ ਦੇਸ਼ਾਂ ਨਾਲ ਲੱਗਣ ਵਾਲੀਆਂ ਸਰਹੱਦਾਂ ’ਤੇ ਹਥਿਆਰ ਅਤੇ ਭਾਰਤੀ ਫੌਜ ਦੀ ਤਾਇਨਾਤੀ ਹਮੇਸ਼ਾ ਰਹਿੰਦੀ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਸਰਹੱਦੀ ਇਲਾਕਿਆਂ ’ਤੇ ਭਾਰਤ ਬੁਨਿਆਦੀ ਢਾਂਚੇ ਨੂੰ ਵੀ ਮਜ਼ਬੂਤ ਕਰ ਰਿਹਾ ਹੈ। ਗੁਆਂਢੀ ਦੇਸ਼ਾਂ ਨਾਲ ਤਣਾਅ ਦੇ ਵਿਚਕਾਰ ਭਾਰਤ ਇਕ ਅਜਿਹਾ ਏਅਰ ਡਿਫੈਂਸ ਸਿਸਟਮ ਬਣਾ ਰਿਹਾ ਹੈ ਜੋ ਚੀਨ ਅਤੇ ਪਾਕਿਸਤਾਨ ਵਰਗੇ ਦੁਸ਼ਮਣਾਂ ਨੂੰ ਝੰਜੋੜ ਕੇ ਰੱਖ ਦੇਵੇਗਾ। ਇਸ ਸਿਸਟਮ ਦੇ ਸਾਹਮਣੇ ਇਜ਼ਰਾਈਲ ਦਾ ਮਸ਼ਹੂਰ ਆਇਰਨ ਡੋਮ ਵੀ ਜ਼ੀਰੋ ਹੈ।

ਦਰਅਸਲ, ਭਾਰਤ 2028-2029 ਤੱਕ ਆਪਣੇ ਲੰਬੀ ਦੂਰੀ ਦੇ ਏਅਰ ਡਿਫੈਂਸ ਸਿਸਟਮ ਨੂੰ ਸਰਗਰਮੀ ਨਾਲ ਤਾਇਨਾਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਦਾ ਨਾਂ ਪ੍ਰੋਜੈਕਟ ਸੀਕ੍ਰੇਟ ਰੱਖਿਆ ਗਿਆ ਹੈ। ਇਹ ਏਅਰ ਡਿਫੈਂਸ ਸਿਸਟਮ 350 ਕਿ.ਮੀ. ਤੱਕ ਦੀ ਦੁਰੀ ’ਤੇ ਆਉਣ ਵਾਲੇ ਸਟੀਲਥ ਫਾਈਟਰ ਪਲੇਨਜ਼, ਜਹਾਜ਼, ਡਰੋਨ, ਕਰੂਜ਼ ਮਿਜ਼ਾਈਲ ਅਤੇ ਸਟੀਕ-ਨਿਰਦੇਸ਼ਿਤ ਹਥਿਆਰਾਂ ਦਾ ਪਤਾ ਲਗਾ ਸਕਦਾ ਹੈ ਅਤੇ ਉਨ੍ਹਾਂ ਨੂੰ ਨਸ਼ਟ ਕਰ ਸਕਦਾ ਹੈ। ਭਾਵ ਕਿ ਚੀਨ ਅਤੇ ਪਾਕਿ ਵਰਗੇ ਦੁਸ਼ਮਣ ਦੇਸ਼ਾਂ ਦੀ ਛੋਟੀ ਜਿਹੀ ਵੀ ਗਲਤੀ ਵੀ ਉਨ੍ਹਾਂ ਨੂੰ ਮਹਿੰਗੀ ਪੈ ਸਕਦੀ ਹੈ।

ਰਿਪੋਰਟ ਮੁਤਾਬਕ, ਅਭਿਲਾਸ਼ੀ ਪ੍ਰੋਜੈਕਟ ਕੁਸ਼ਾ ਦੇ ਤਹਿਤ ਡੀ. ਆਰ. ਡੀ. ਓ. ਵਲੋਂ ਵਿਕਸਿਤ ਕੀਤੀ ਜਾ ਰਹੀ ਸਵਦੇਸ਼ੀ ਲੰਬੀ ਦੂਰੀ ਦੀ ਸਤ੍ਹਾ ਤੋਂ ਹਵਾ ਵਿਚ ਮਾਰ ਕਰਨ ਵਾਲੀ ਮਿਜ਼ਾਈਲ (ਐੱਲ. ਆਰ.-ਐੱਸ. ਏ. ਐੱਮ.) ਪ੍ਰਣਾਲੀ ਦੀਆਂ ਸਮਰਥਾਵਾਂ ਰੂਸੀ ਐੱਸ-400 ਟ੍ਰਾਇਮਫ ਏਅਰ ਡਿਫੈਂਸ ਸਿਸਟਮ ਵਰਗੀਆਂ ਹੀ ਹੋਣਗੀਆਂ। ਮਈ 2022 ਵਿਚ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਵਲੋਂ ਮਿਸ਼ਨ ਮੋਡ ਪ੍ਰੋਜੈਕਟ ਵਜੋਂ ਐੱਲ. ਆਰ.-ਐੱਸ. ਏ. ਐੱਮ. ਸਿਸਟਮ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਰੱਖਿਆ ਮੰਤਰਾਲਾ ਨੇ ਪਿਛਲੇ ਮਹੀਨੇ ਭਾਰਤੀ ਹਵਾਈ ਫੌਜ ਲਈ 5 ਸਕੁਆਡਰਨਾਂ ਦੀ ਖਰੀਦ ਲਈ ਲੋੜ (ਏ. ਓ. ਐੱਨ.) ਨੂੰ ਪ੍ਰਵਾਨਗੀ ਪ੍ਰਦਾਨ ਕੀਤੀ। ਇਸ ਏਅਰ ਡਿਫੈਂਸ ਸਿਸਟਮ ਰਾਹੀਂ ਲੰਬੀ ਦੂਰੀ ਦੀ ਨਿਗਰਾਨੀ ਕੀਤੀ ਜਾ ਸਕੇਗੀ।


author

Rakesh

Content Editor

Related News