ਨਾਈਜੀਰੀਆ ’ਚ ਕੱਚਾ ਤੇਲ ਚੋਰੀ ਕਰਨ ਦੇ ਚੱਕਰ ਵਿਚ 37 ਦੀ ਮੌਤ

Saturday, Sep 05, 2026 - 04:02 PM (IST)

ਨਾਈਜੀਰੀਆ ’ਚ ਕੱਚਾ ਤੇਲ ਚੋਰੀ ਕਰਨ ਦੇ ਚੱਕਰ ਵਿਚ 37 ਦੀ ਮੌਤ

ਅਬੂਜਾ (ਏਜੰਸੀ)- ਨਾਈਜੀਰੀਆ ਦੇ ਤੇਲ ਉਤਪਾਦਕ ਰਿਵਰਸ ਸੂਬੇ ਵਿਚ ਇਕ ਜਹਾਜ਼ ਤੋਂ ਤੇਲ ਚੋਰੀ ਕਰਨ ਦੀ ਕੋਸ਼ਿਸ਼ ਦੌਰਾਨ ਘੱਟੋ-ਘੱਟ 37 ਲੋਕਾਂ ਦੀ ਮੌਤ ਹੋ ਗਈ। ‘ਯੂਥ ਐਂਡ ਐਨਵਾਇਰਨਮੈਂਟਲ ਐਡਵੋਕੇਸੀ ਸੈਂਟਰ’ ਨੇ ਦੱਸਿਆ ਕਿ ਵੀਰਵਾਰ ਨੂੰ ਕੁਝ ਲੋਕ ਗੈਰ-ਕਾਨੂੰਨੀ ਤਰੀਕੇ ਨਾਲ ਆਪਣੀਆਂ-ਆਪਣੀਆਂ ਬੇੜੀਆਂ ਵਿਚ ਕੱਚੇ ਤੇਲ ਦੇ ਉਤਪਾਦ ਭਰ ਰਹੇ ਸਨ। ਇਸੇ ਦੌਰਾਨ ਤੇਜ਼ ਦਬਾਅ ਨਾਲ ਜ਼ਹਿਰੀਲੀਆਂ ਗੈਸਾਂ ਦੇ ਸੰਪਰਕ ਵਿਚ ਆਉਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਕਈ ਲੋਕ ਅਜੇ ਵੀ ਲਾਪਤਾ ਹਨ। ਨਾਇਜੀਰੀਆ ਦੀ ਪੁਲਸ ਨੇ ਸ਼ੁੱਕਰਵਾਰ ਨੂੰ ਘਟਨਾ ਦੀ ਪੁਸ਼ਟੀ ਕੀਤੀ ਪਰ ਮ੍ਰਿਤਕਾਂ ਦੀ ਗਿਣਤੀ ਨਹੀਂ ਦੱਸੀ।

ਪੁਲਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਰਿਵਰਸ ਸੂਬਾ ਪੁਲਸ ਦੀ ਬੁਲਾਰੀ ਬਲੇਸਿੰਗ ਅਗਾਬੇ ਨੇ ਕਿਹਾ, “ਰਿਵਰਸ ਸੂਬਾ ਪੁਲਸ ਕਮਾਂਡ ਮੌਤਾਂ ਦੀ ਪੁਸ਼ਟੀ ਕਰ ਸਕਦੀ ਹੈ। ਘਟਨਾ ਵਿਚ ਸ਼ਾਮਲ ਲੋਕ ਕੱਚਾ ਤੇਲ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।” ਨਾਇਜੀਰੀਆ ਦੇ ਨਾਈਜਰ ਡੈਲਟਾ ਖੇਤਰ ਵਿਚ ਤੇਲ ਚੋਰੀ ਦੀਆਂ ਘਟਨਾਵਾਂ ਆਮ ਹਨ। ਨਾਇਜੀਰੀਆ ਅਫ਼ਰੀਕਾ ਦਾ ਸਭ ਤੋਂ ਵੱਡਾ ਤੇਲ ਉਤਪਾਦਕ ਦੇਸ਼ ਹੈ।


author

cherry

Content Editor

Related News