ਭਾਰਤ ਤੇ ਅਮਰੀਕਾ ‘ਕੁਦਰਤੀ ਭਾਈਵਾਲ’ : ਰਾਜਨਾਥ

Wednesday, Jan 31, 2024 - 10:34 AM (IST)

ਭਾਰਤ ਤੇ ਅਮਰੀਕਾ ‘ਕੁਦਰਤੀ ਭਾਈਵਾਲ’ : ਰਾਜਨਾਥ

ਨਵੀਂ ਦਿੱਲੀ (ਭਾਸ਼ਾ)- ਹਿੰਦ-ਪ੍ਰਸ਼ਾਂਤ ਖੇਤਰ ’ਚ ਆਪਣਾ ਫੌਜੀ ਦਬਦਬਾ ਵਧਾਉਣ ਦੀਆਂ ਚੀਨ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਆਲਮੀ ਚਿੰਤਾਵਾਂ ਦਰਮਿਅਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਕਿਹਾ ਕਿ ਭਾਰਤ ਅਤੇ ਅਮਰੀਕਾ ‘ਕੁਦਰਤੀ ਭਾਈਵਾਲ’ ਹਨ ਅਤੇ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਨਾਲ ਨਿਯਮ ਅਧਾਰਿਤ ਵਿਸ਼ਵ ਵਿਵਸਥਾ ਨੂੰ ਮਜ਼ਬੂਤੀ ਮਿਲੇਗੀ। 

ਇਹ ਵੀ ਪੜ੍ਹੋ : ਪੰਜਾਬ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਦੀ ਵੱਡੀ ਲਾਪ੍ਰਵਾਹੀ, ਰਾਤ ਨੂੰ ਬਿਨਾਂ ਡਾਕਟਰ ਦੇ ਚਲਦੈ ਬਲੱਡ ਬੈਂਕ

ਭਾਰਤ ਅਮਰੀਕੀ ਕੰਪਨੀਆਂ ਲਈ ਰਿਸਕ ਘਟਾਉਣ ਵਾਲੀ ਮੰਜ਼ਿਲ ਹੋ ਸਕਦਾ ਹੈ ਅਤੇ ਇਹ ਦੇਸ਼ ਨਿਵੇਸ਼ ਦਾ ਚੰਗਾ ਰਿਟਰਨ ਪ੍ਰਦਾਨ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੀ ਪੂੰਜੀ ਅਤੇ ਤਕਨੀਕੀ ਜਾਣਕਾਰੀ ਭਾਰਤ ਨੂੰ 2047 ਤੱਕ ਵਿਕਸਤ ਦੇਸ਼ ਬਣਾਉਣ ਵਿੱਚ ਮਦਦ ਕਰ ਸਕਦ ਹੈ। ਰੱਖਿਆ ਮੰਤਰੀ ਇੰਡੋ-ਅਮਰੀਕਨ ਚੈਂਬਰ ਆਫ ਕਾਮਰਸ (ਆਈ.ਏ.ਸੀ.ਸੀ.) ਵਲੋਂ ਆਯੋਜਿਤ ‘ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ​​ਕਰਨ’ ਬਾਰੇ ਵਿਸ਼ੇ ’ਤੇ ਇਕ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ।

ਇਹ ਵੀ ਪੜ੍ਹੋ : ਡੇਢ ਸਾਲ ਤੱਕ ਪਾਈਆਂ ਪਿਆਰ ਦੀਆਂ ਪੀਂਘਾ, ਵਿਆਹ ਵਾਲੇ ਦਿਨ ਲਾੜਾ ਕਰ ਗਿਆ ਵੱਡਾ ਕਾਂਡ

ਰਾਜਨਾਥ ਨੇ ਕਿਹਾ ਕਿ ਰੂਸ-ਯੂਕ੍ਰੇਨ ਅਤੇ ਇਜ਼ਰਾਈਲ-ਹਮਾਸ ਟਕਰਾਅ ਦਾ ਭਾਰਤ ਦੇ ਰੱਖਿਆ ਖੇਤਰ ’ਤੇ ਬਹੁਤਾ ਪ੍ਰਭਾਵ ਨਹੀਂ ਪਿਆ। ਭਾਰਤ ਰਾਸ਼ਟਰੀ ਹਿੱਤਾਂ ਦੀ ਰੱਖਿਆ ਕਰਨ ਅਤੇ ‘ਬੁਰੀ ਨਜ਼ਰ’ ਨਾਲ ਲੜਨ ਦੇ ਸਮਰੱਥ ਇਕ ਮਜ਼ਬੂਤ ​​ਦੇਸ਼ ਬਣ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

sunita

Content Editor

Related News