''''ਇਹ ਭਾਰਤ ਦਾ ਅਪਮਾਨ..!'''', ਸਿਡਨੀ ਹਮਲਾਵਰ ਦੀ ਪਛਾਣ ਮਗਰੋਂ BJP ਪ੍ਰਧਾਨ ਦਾ ਵੱਡਾ ਬਿਆਨ

Wednesday, Dec 17, 2025 - 05:21 PM (IST)

''''ਇਹ ਭਾਰਤ ਦਾ ਅਪਮਾਨ..!'''', ਸਿਡਨੀ ਹਮਲਾਵਰ ਦੀ ਪਛਾਣ ਮਗਰੋਂ BJP ਪ੍ਰਧਾਨ ਦਾ ਵੱਡਾ ਬਿਆਨ

ਹੈਦਰਾਬਾਦ- ਤੇਲੰਗਾਨਾ ਭਾਜਪਾ ਮੁਖੀ ਐੱਨ. ਰਾਮਚੰਦਰ ਰਾਵ ਨੇ ਬੁੱਧਵਾਰ ਨੂੰ ਕਿਹਾ ਕਿ ਆਸਟ੍ਰੇਲੀਆ ਦੇ ਇਕ ਬੀਚ 'ਤੇ ਹਾਲ ਹੀ 'ਚ ਹੋਈ ਸਮੂਹਿਕ ਗੋਲੀਬਾਰੀ 'ਚ ਹੈਦਰਾਬਾਦ ਦੇ ਇਕ ਵਿਅਕਤੀ ਦੀ ਸ਼ਮੂਲੀਅਤ ਨਾ ਸਿਰਫ਼ ਭਾਰਤ ਲਈ 'ਅਪਮਾਨ' ਹੈ, ਸਗੋਂ ਇਕ ਗੰਭੀਰ ਸੁਰੱਖਿਆ ਚਿੰਤਾ ਦਾ ਵਿਸ਼ਾ ਵੀ ਹੈ। ਤੇਲੰਗਾਨਾ ਪੁਲਸ ਨੇ ਮੰਗਲਵਾਰ ਨੂੰ ਦੱਸਿਆ ਕਿ ਆਸਟ੍ਰੇਲੀਆ ਦੇ ਬੌਂਡੀ ਬੀਚ 'ਤੇ ਹਾਲ ਹੀ 'ਚ ਹੋਈ ਗੋਲੀਬਾਰੀ 'ਚ 15 ਲੋਕਾਂ ਦੀ ਮੌਤ ਦੋਸ਼ੀਆਂ 'ਚੋਂ ਇਕ ਸਾਜਿਦ ਅਕਰਮ ਮੂਲ ਰੂਪ ਨਾਲ ਹੈਦਰਾਬਾਦ ਦਾ ਰਹਿਣ ਵਾਲਾ ਹੈ। ਭਾਜਪਾ ਆਗੂ ਨੇ ਤੇਲੰਗਾਨਾ ਪੁਲਸ ਤੋਂ ਉਨ੍ਹਾਂ ਸਥਿਤੀਆਂ ਦੀ ਜਾਂਚ ਕਰਨ ਦੀ ਅਪੀਲ ਕੀਤੀ, ਜਿਨ੍ਹਾਂ ਦੇ ਅਧੀਨ ਅਕਰਮ ਨੇ ਭਾਰਤ ਛੱਡਿਆ ਅਤੇ ਆਸਟ੍ਰੇਲੀਆ ਜਾਣ ਤੋਂ ਬਾਅਦ ਉਸ ਨੇ ਕਿਹੜੇ ਲੋਕਾਂ ਨਾਲ ਸੰਪਰਕ ਬਣਾਈ ਰੱਖਿਆ। 

ਰਾਵ ਨੇ ਦੱਸਿਆ,''ਆਸਟ੍ਰੇਲੀਆ 'ਚ ਹੋਏ ਅੱਤਵਾਦੀ ਹਮਲੇ ਨਾਲ ਹੈਦਰਾਬਾਦ ਦਾ ਸੰਬੰਧ, ਹਾਲਾਂਕਿ ਸਾਡੇ ਲਈ ਅਪਮਾਨਜਨਕ ਹੈ ਪਰ ਇਹ ਰਾਸ਼ਟਰੀ ਸੁਰੱਖਿਆ ਲਈ ਵੀ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਤੇਲੰਗਾਨਾ ਪੁਲਸ ਨੂੰ ਹੁਣ ਜਾਂਚ ਕਰਨੀ ਚਾਹੀਦੀ ਹੈ, ਜਿਸ ਕਾਰਨ ਅਕਰਮ ਨੇ ਭਾਰਤ ਛੱਡਿਆ ਸੀ।'' ਉਨ੍ਹਾਂ ਨੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਇਹ ਘਟਨਾ 'ਇਕ ਖ਼ਤਰਨਾਕ ਰੁਝਾਨ ਨੂੰ ਦਰਸਾਉਂਦੀ ਹੈ', ਜਿਸ ਨਾਲ ਦੇਸ਼ ਅਤੇ ਹੈਦਰਾਬਾਦ ਦੇ ਅਕਸ ਨੂੰ ਖ਼ਰਾਬ ਕਰਨ ਦਾ ਖ਼ਤਰਾ ਹੈ। ਰਾਵ ਨੇ ਕਿਹਾ ਕਿ ਦੋਸ਼ੀ ਦੇ ਪਰਿਵਾਰਕ ਇਤਿਹਾਸ ਨੂੰ ਜਾਣਨ ਲਈ ਸ਼ਾਇਦ ਪੁਲਸ ਜਾਂਚ ਵੀ ਲੋੜ ਹੋ ਸਕਦੀ ਹੈ। ਉਨ੍ਹਾਂ ਕਿਹਾ,''ਬਦਕਿਸਮਤੀ ਨਾਲ ਇਸ 'ਚ ਸ਼ਾਮਲ ਲੋਕ ਭਾਰਤ ਤੋਂ ਹਨ ਅਤੇ ਉਹ ਵੀ ਹੈਦਰਾਬਾਦ ਤੋਂ। ਮੇਰਾ ਮੰਨਣਾ ਹੈ ਕਿ ਭਾਵੇਂ ਹੀ ਉਹ 27 ਸਾਲ ਪਹਿਲਾਂ ਉੱਥੋਂ ਚਲੇ ਗਏ ਹੋਣ ਪਰ ਅਜੇ ਵੀ ਉੱਥੇ ਆਈਐੱਸਆਈ ਅਤੇ ਆਈਐੱਸਆਈਐੱਸ ਦੇ ਕਈ ਸਲੀਪਰ ਸੈੱਲ ਮੌਜੂਦ ਹਨ।''

ਤੇਲੰਗਾਨਾ ਪੁਲਸ ਨੇ ਦੱਸਿਆ ਸੀ ਕਿ ਸਾਜਿਦ ਅਕਰਮ (50) ਮੂਲ ਰੂਪ ਨਾਲ ਹੈਦਰਾਬਾਦ ਦਾ ਰਹਿਣ ਵਾਲਾ ਸੀ। ਉਸ ਨੇ ਹੈਦਰਾਬਾਦ ਤੋਂ ਬੀ.ਕਾਮ ਦੀ ਡਿਗਰੀ ਪੂਰੀ ਕੀਤੀ ਅਤੇ ਲਗਭਗ 27 ਸਾਲ ਪਹਿਲਾਂ, ਨਵੰਬਰ 1998 ਨੂੰ ਰੁਜ਼ਗਾਰ ਦੀ ਭਾਲ 'ਚ ਆਸਟ੍ਰੇਲੀਆ ਚਲਾ ਗਿਆ ਸੀ। ਅਕਰਮ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਉਸ ਕੋਲ ਉਸ ਸਮੇਂ ਤੱਕ ਭਾਰਤੀ ਪਾਸਪੋਰਟ ਸੀ। ਆਸਟ੍ਰੇਲੀਆ ਦੀ ਫੈਡਰਲ ਪੁਲਸ ਕਮਿਸ਼ਨਰ ਕ੍ਰਿਸੀ ਬੈਰੇਟ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਗੋਲੀਬਾਰੀ 'ਇਸਲਾਮਿਕ ਸਟੇਟ ਤੋਂ ਪ੍ਰੇਰਿਤ ਇਕ ਅੱਤਵਾਦੀ ਹਮਲਾ' ਸੀ।  


author

DIsha

Content Editor

Related News