ਭਾਰਤ ਦੀ ਤਾਕਤ ਵਧਾਏਗੀ ''ਨਾਗ ਮਿਜ਼ਾਇਲ, ਹੋਇਆ ਸਫਲ ਪ੍ਰੀਖਣ

Thursday, Mar 01, 2018 - 06:49 PM (IST)

ਭਾਰਤ ਦੀ ਤਾਕਤ ਵਧਾਏਗੀ ''ਨਾਗ ਮਿਜ਼ਾਇਲ, ਹੋਇਆ ਸਫਲ ਪ੍ਰੀਖਣ

ਨਵੀਂ ਦਿੱਲੀ— ਮੋਦੀ ਸਰਕਾਰ ਦੇਸ਼ ਦੀ ਸੈਨਿਕ ਤਾਕਤ ਨੂੰ ਮਜ਼ਬੂਤ ਕਰਨ 'ਤੇ ਜ਼ੋਰ ਦੇ ਰਹੀ ਹੈ। ਜਿਸ ਦੌਰਾਨ ਰੱਖਿਆ ਖੇਤਰ 'ਚ ਭਾਰਤ ਨੂੰ ਇਕ ਵਾਰ ਫਿਰ ਵੱਡੀ ਸਫਲਤਾ ਮਿਲੀ ਹੈ। ਰਾਜਸਥਾਨ 'ਚ ਬੁੱਧਵਾਰ ਨੂੰ ਡਿਫੈਂਸ ਰਿਸਰਚ ਐਂਡ ਡਿਵਲਪਮੈਂਟ ਆਰਗਨਾਈਜੇਸ਼ਨ (ਡੀ. ਆਰ. ਡੀ. ਓ.) ਨੇ ਨਾਗ ਮਿਜ਼ਾਇਲ ਦਾ ਸਫਲ ਪ੍ਰੀਖਿਣ ਕੀਤਾ ਹੈ। ਨਾਗ ਤੀਜੀ ਪੀੜੀ ਦੀ ਇਕ ਐਂਟੀ-ਟੈਂਕ ਗਾਈਡੇਡ ਮਿਜ਼ਾਇਲ ਹੈ, ਇਸ ਦਾ ਪ੍ਰੀਖਣ ਭਾਰਤੀ ਫੌਜ ਨੂੰ ਹੋਰ ਤਾਕਤ ਦੇਣ ਦੇ ਮਕਸਦ ਨਾਲ ਕੀਤਾ ਗਿਆ ਹੈ। ਇਸ ਪ੍ਰੀਖਣ ਦੌਰਾਨ ਫੌਜ ਅਤੇ ਡੀ. ਆਰ. ਡੀ. ਓ. ਦੇ ਅਧਿਕਾਰੀ ਮੌਜੂਦ ਰਹੇ।
ਇਹ ਮਿਜ਼ਾਇਲ ਨਹੀਂ ਭਟਕੇਗੀ ਦਿਸ਼ਾ
ਮਿਜ਼ਾਇਲ ਐਂਡ ਸਟ੍ਰੈਟੇਜਿਕ ਸਿਸਟਮ ਦੇ ਜਨਰਲ ਡਾਇਰੈਕਟਰ ਜੀ ਸਤੀਸ਼ ਰੇਡੀ ਨੇ ਦੱਸਿਆ ਕਿ ਸਫਲਤਾਪੂਰਵਕ ਪ੍ਰੀਖਣ ਦੇ ਵੱਖ-ਵੱਖ ਹਾਲਾਤ 'ਚ ਇਸ ਨੇ ਸਫਲਤਾ ਹਾਸਲ ਕੀਤੀ ਹੈ। ਇਹ ਮਿਜ਼ਾਇਲ ਟੀਚੇ ਦਾ ਪਿੱਛਾ ਕਰਕੇ ਉਸ ਨੂੰ ਖਤਮ ਕਰਨ 'ਚ ਸਮਰੱਥ ਹੈ। ਇਸ ਪ੍ਰਾਜੈਕਟ ਦੀ ਲਾਗਤ 350 ਕਰੋੜ ਰੁਪਏ ਤੋਂ ਜ਼ਿਆਦਾ ਹੈ। ਇਸ 'ਚ ਉੱਚ ਸਮਰੱਥਾ ਦੇ ਉਪਕਰਨ ਲਗਾਏ ਗਏ ਹਨ। ਜ਼ਿਆਦਾ ਤਾਪਮਾਨ 'ਚ ਵੀ ਇਹ ਰਸਤਾ ਨਹੀਂ ਭਟਕੇਗੀ। ਨਾਗ ਮਿਜ਼ਾਇਲ ਭਾਰ 'ਚ ਕਾਫੀ ਹਲਕੀ ਹੈ ਅਤੇ ਇਸ ਦਾ ਕੁੱਲ ਭਾਰ ਸਿਰਫ 42 ਕਿਲੋ ਹੈ। ਇਹ 10 ਸਾਲ ਤਕ ਬਗੈਰ ਰੱਖਰਖਾਵ ਦੇ ਇਸਤੇਮਾਲ ਕੀਤੀ ਜਾ ਸਕਦੀ ਹੈ।
ਡੀ. ਆਰ. ਡੀ. ਓ. ਦੇ ਚੈਅਰਮੈਨ ਅਤੇ ਸਕੱਤਰ ਐਸ ਕ੍ਰਿਸਟੋਫਰ ਨੇ ਇਸ ਉਪਲੱਬਧੀ ਲਈ ਪੂਰੀ ਨਾਗ ਟੀਮ ਨੂੰ ਵਧਾਈ ਦਿੱਤੀ ਹੈ। ਇਸ ਦੀ ਰੇਂਜ 8 ਕਿਲੋਮੀਟਰ ਹੈ ਅਤੇ ਇਸ ਨੂੰ 2018 ਦੇ ਅਖੀਰ ਤਕ ਫੌਜ 'ਚ ਸ਼ਾਮਲ ਕੀਤਾ ਜਾ ਸਕਦਾ ਹੈ।


Related News