ਗਰੀਬ ਭੁੱਖੇ ਮਰ ਰਹੇ ਤੇ ਚਾਵਲ ਤੋਂ ਸੈਨੀਟਾਈਜ਼ਰ ਬਣਾ ਕੇ ਅਮੀਰਾਂ ਦੀ ਹੋ ਰਹੀ ਮਦਦ: ਰਾਹੁਲ
Tuesday, Apr 21, 2020 - 08:04 PM (IST)

ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਇਕ ਮੀਡੀਆ ਰਿਪੋਰਟ ਦਾ ਹਵਾਲਾ ਦਿੰਦਿਆਂ ਦੋਸ਼ ਲਾਇਆ ਕਿ ਦੇਸ਼ ਵਿਚ ਗਰੀਬ ਭੁੱਖੇ ਮਰ ਰਹੇ ਹਨ ਤੇ ਉਹਨਾਂ ਦੇ ਹਿੱਸੇ ਦੇ ਚਾਵਲ ਨਾਲ ਸੈਨੀਟਾਈਜ਼ਰ ਬਣਾ ਕੇ ਗਰੀਬਾਂ ਦੀ ਮਦਦ ਕੀਤੀ ਜਾ ਰਹੀ ਹੈ।
ਉਹਨਾਂ ਨੇ ਇਹ ਸਵਾਲ ਵੀ ਕੀਤਾ ਕਿ ਆਖਿਰ ਦੇਸ਼ ਦਾ ਗਰੀਬ ਕਦੋਂ ਜਾਗੇਗਾ? ਗਾਂਧੀ ਨੇ ਇਕ ਖਬਰ ਸ਼ੇਅਰ ਕਰਦੇ ਹੋਏ ਟਵੀਟ ਕੀਤਾ, ''ਆਖਿਰ ਹਿੰਦੁਸਤਾਨ ਦਾ ਗਰੀਬ ਕਦੋਂ ਜਾਗੇਗਾ? ਤੁਸੀਂ ਭੁੱਖੇ ਮਰ ਰਹੇ ਹੋ ਤੇ ਉਹ ਤੁਹਾਡੇ ਹਿੱਸੇ ਦੇ ਚਾਵਲ ਨਾਲ ਸੈਨੀਟਾਈਜ਼ਰ ਬਣਾ ਕੇ ਅਮੀਰਾਂ ਦੇ ਹੱਥ ਦੀ ਸਫਾਈ ਵਿਚ ਲੱਗੇ ਹਨ।'' ਉਹਨਾਂ ਨੇ ਜੋ ਖਬਰ ਸ਼ੇਅਰ ਕੀਤੀ ਉਸ ਦੇ ਮੁਤਾਬਕ, ਦੇਸ਼ ਵਿਚ ਜਾਰੀ ਕੋਰੋਨਾ ਵਾਇਰਸ ਸੰਕਟ ਦੇ ਵਿਚਾਲੇ ਸਰਕਾਰ ਨੇ ਗੋਦਾਮਾਂ ਵਿਚ ਮੌਜੂਦ ਵਧੇਰੇ ਚਾਵਲ ਦੀ ਵਰਤੋਂ ਹੈਂਡ ਸੈਨੀਟਾਈਜ਼ਰ ਦੀ ਸਪਲਾਈ ਲਈ ਜ਼ਰੂਰੀ ਏਥੇਨਾਲ ਬਣਾਉਣ ਲਈ ਕਰਨ ਦਾ ਫੈਸਲਾ ਲਿਆ ਹੈ।