ਹੋਲੀ ਮੌਕੇ ਸ਼ੁੱਧ ਸੋਨੇ ਨਾਲ ਬਣੀ ਭਾਰਤ ਦੀ ਸਭ ਤੋਂ ਮਹਿੰਗੀ ਮਠਿਆਈ ਹੈ ਸਿਹਤ ਲਈ ਵਰਦਾਨ

03/20/2019 5:12:46 PM

ਨਵੀਂ ਦਿੱਲੀ — ਹੋਲੀ ਰੰਗਾਂ ਦੇ ਨਾਲ-ਨਾਲ ਮਠਿਆਈ ਅਤੇ ਸੁਆਦੀ ਭੋਜਨ ਦਾ ਆਨੰਦ ਲੈਣ ਦਾ ਵੀ ਤਿਓਹਾਰ ਹੈ। ਤਿਓਹਾਰ ਦਾ ਮਜ਼ਾ ਸੁਆਦੀ ਮਠਿਆਈ ਤੋਂ ਬਿਨਾਂ ਅਧੂਰਾ ਰਹਿੰਦਾ ਹੈ। ਇਸ ਸਾਲ ਦੇ ਤਿਓਹਾਰ ਨੂੰ ਮਨਾਉਣ ਲਈ ਬਜ਼ਾਰ ਵਿਚ ਨਵੀਆਂ-ਨਵੀਆਂ ਅਤੇ ਸੁਆਦੀ ਮਠਿਆਈਆਂ ਆ ਚੁੱਕੀਆਂ ਹਨ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਭਾਰਤ ਦੀ ਸਭ ਤੋਂ ਮਹਿੰਗੀ ਮਠਿਆਈ ਬਾਰੇ ਦੱਸ ਰਹੇ ਹਾਂ ਜਿਸ ਨੂੰ ਖਾਸ ਤੌਰ 'ਤੇ ਸੋਨੇ ਨਾਲ ਬਣਾਇਆ ਗਿਆ ਹੈ। ਇਸ ਦੀ ਕੀਮਤ ਬਜ਼ਾਰ 'ਚ 9 ਹਜ਼ਾਰ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲ ਰਹੀ ਹੈ। ਤੁਸੀਂ ਵੀ ਜਾਣੋ ਇਸ ਦੀ ਖਾਸੀਅਤ।

ਹੋਲੀ ਦੇ ਤਿਓਹਾਰ 'ਤੇ ਦੋਸਤ, ਮਿੱਤਰ ਅਤੇ ਰਿਸ਼ਤੇਦਾਰ ਇਕ ਦੂਜੇ ਨੂੰ ਰੰਗ ਲਗਾ ਕੇ ਮੂੰਹ ਮਿੱਠਾ ਕਰਵਾਉਂਦੇ ਹਨ। ਇਸ ਤਿਓਹਾਰ ਲਈ ਖਾਸ ਤੌਰ 'ਤੇ ਮਠਿਆਈ ਬਣਾਈ ਗਈ ਹੈ ਜਿਸ ਨੂੰ ਦੇਖ ਕੇ ਨਾ ਸਿਰਫ ਮੂੰਹ ਵਿਚ ਪਾਣੀ ਆ ਜਾਵੇਗਾ ਸਗੋਂ ਕੀਮਤ ਸੁਣ ਕੇ ਵੀ ਹੈਰਾਨ ਹੋ ਜਾਵੋਗੇ।

ਸ਼ੁੱਧ ਸੋਨੇ ਦੀ ਵਰਕ ਨਾਲ ਬਣੀ ਹੈ ਇਹ ਮਠਿਆਈ

ਆਮਤੌਰ 'ਤੇ ਮਠਿਆਈ 'ਤੇ ਚਾਂਦੀ ਦਾ ਵਰਕ ਲਗਾਇਆ ਜਾਂਦਾ ਹੈ ਜਦੋਂਕਿ ਇਸ ਮਠਿਆਈ ਨੂੰ ਸੋਨੇ ਦੇ ਵਰਕ ਨਾਲ ਸਜਾਇਆ ਗਿਆ ਹੈ। ਇਸ ਕਾਰਨ ਇਸ ਮਠਿਆਈ ਦੀ ਕੀਮਤ 9 ਹਜ਼ਾਰ ਰੁਪਏ ਪ੍ਰਤੀ ਕਿਲੋ ਹੈ। ਇਹ ਮਠਿਆਈ ਸੂਰਤ ਸ਼ਹਿਰ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਥੇ ਚਾਂਦੀ ਦੇ ਵਰਕ ਵਾਲੀ ਵੀ ਮਠਿਆਈ ਮਿਲਦੀ ਹੈ ਜਿਸਦੀ ਕੀਮਤ 600 ਤੋਂ ਲੈ ਕੇ 1,000 ਰੁਪਏ ਪ੍ਰਤੀ ਕਿਲੋ ਹੈ।

ਸਿਹਤ ਲਈ ਵਰਦਾਨ ਹੈ ਇਹ ਮਠਿਆਈ

ਸੂਰਤ ਲਈ 24 ਕੈਰੇਟ ਮਠਿਆਈ ਮੈਜਿਕ ਦੁਕਾਨ 'ਤੇ ਮਿਲਣ ਵਾਲੀ ਇਹ ਸੋਨੇ ਦੀ ਮਠਿਆਈ ਸਿਹਤ ਲਈ ਬਹੁਤ ਹੀ ਚੰਗੀ ਹੁੰਦੀ ਹੈ। ਸ਼ੁੱਧ ਸੋਨਾ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ ਇਸ ਲਈ ਕੁਝ ਲੋਕ ਇਸ ਮਠਿਆਈ ਨੂੰ ਸਿਹਤ ਦੇ ਲਿਹਾਜ਼ ਨਾਲ ਵੀ ਖਰੀਦ ਰਹੇ ਹਨ।


Related News