ਭਾਰਤ ਦੀ ਸਵਦੇਸ਼ੀ ਤਾਕਤ ''ਧਰੁਵ ਐੱਨਜੀ'' ਨੇ ਭਰੀ ਪਹਿਲੀ ਉਡਾਣ; ਕੇਂਦਰੀ ਮੰਤਰੀ ਨਾਇਡੂ ਨੇ ਦਿਖਾਈ ਹਰੀ ਝੰਡੀ

Tuesday, Dec 30, 2025 - 05:59 PM (IST)

ਭਾਰਤ ਦੀ ਸਵਦੇਸ਼ੀ ਤਾਕਤ ''ਧਰੁਵ ਐੱਨਜੀ'' ਨੇ ਭਰੀ ਪਹਿਲੀ ਉਡਾਣ; ਕੇਂਦਰੀ ਮੰਤਰੀ ਨਾਇਡੂ ਨੇ ਦਿਖਾਈ ਹਰੀ ਝੰਡੀ

ਬੈਂਗਲੁਰੂ- ਭਾਰਤੀ ਹਵਾਬਾਜ਼ੀ ਦੇ ਖੇਤਰ 'ਚ ਮੰਗਲਵਾਰ ਨੂੰ ਇਕ ਨਵਾਂ ਇਤਿਹਾਸ ਰਚਿਆ ਗਿਆ ਜਦੋਂ ਕੇਂਦਰੀ ਮੰਤਰੀ ਰਾਮ ਮੋਹਨ ਨਾਇਡੂ ਨੇ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ (HAL) ਵਲੋਂ ਤਿਆਰ ਕੀਤੇ ਗਏ ਅਗਲੀ ਪੀੜ੍ਹੀ ਦੇ ਹੈਲੀਕਾਪਟਰ ‘ਧਰੁਵ ਐੱਨਜੀ’ (Dhruv NG) ਦੀ ਪਹਿਲੀ ਉਡਾਣ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਇਤਿਹਾਸਕ ਮੌਕੇ 'ਤੇ ਕੇਂਦਰੀ ਮੰਤਰੀ ਨੇ ਖੁਦ ਹੈਲੀਕਾਪਟਰ ਦੇ ਕਾਕਪਿਟ 'ਚ ਪਾਇਲਟ ਨਾਲ ਬੈਠ ਕੇ ਇਸ ਦੀਆਂ ਆਧੁਨਿਕ ਪ੍ਰਣਾਲੀਆਂ ਦਾ ਅਨੁਭਵ ਲਿਆ।

ਆਧੁਨਿਕ ਵਿਸ਼ੇਸ਼ਤਾਵਾਂ ਅਤੇ ਸ਼ਕਤੀਸ਼ਾਲੀ ਇੰਜਣ 

‘ਧਰੁਵ ਐਨਜੀ’ ਇਕ 5.5 ਟਨ ਦਾ ਹਲਕਾ, ਦੋ ਇੰਜਣਾਂ ਵਾਲਾ ਬਹੁ-ਭੂਮਿਕਾ ਹੈਲੀਕਾਪਟਰ ਹੈ, ਜਿਸ ਨੂੰ ਖਾਸ ਤੌਰ 'ਤੇ ਭਾਰਤ ਦੇ ਵੱਖ-ਵੱਖ ਅਤੇ ਚੁਣੌਤੀਪੂਰਨ ਇਲਾਕਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਬਣਾਇਆ ਗਿਆ ਹੈ। ਇਸ ਵਿੱਚ ਦੋ 'ਸ਼ਕਤੀ 1ਐਚ1ਸੀ' (Shakti 1H1C) ਇੰਜਣ ਲੱਗੇ ਹਨ, ਜੋ ਕਿ ਭਾਰਤ ਵਿੱਚ ਹੀ ਰੱਖ-ਰਖਾਅ ਦੀ ਸਹੂਲਤ ਪ੍ਰਦਾਨ ਕਰਦੇ ਹਨ। ਇਸ ਹੈਲੀਕਾਪਟਰ ਦੀ ਵੱਧ ਤੋਂ ਵੱਧ ਰਫ਼ਤਾਰ 285 ਕਿਲੋਮੀਟਰ ਪ੍ਰਤੀ ਘੰਟਾ ਹੈ ਅਤੇ ਇਹ 6,000 ਮੀਟਰ ਦੀ ਉਚਾਈ ਤੱਕ ਉੱਡਣ ਦੇ ਸਮਰੱਥ ਹੈ।

PunjabKesari

ਸੁਰੱਖਿਆ ਅਤੇ ਯਾਤਰੀਆਂ ਦਾ ਆਰਾਮ ਇਸ ਅਗਲੀ ਪੀੜ੍ਹੀ ਦੇ ਹੈਲੀਕਾਪਟਰ ਵਿੱਚ ਸੁਰੱਖਿਆ ਦੇ ਵਿਸ਼ਵ-ਪੱਧਰੀ ਮਾਪਦੰਡ ਅਪਣਾਏ ਗਏ ਹਨ:

  • ਇਸ 'ਚ ਕ੍ਰੈਸ਼-ਪਰੂਫ਼ ਸੀਟਾਂ ਅਤੇ ਸੈਲਫ-ਸੀਲਿੰਗ ਫਿਊਲ ਟੈਂਕ ਲਗਾਏ ਗਏ ਹਨ।
  • ਵੀਆਈਪੀ ਅਤੇ ਮੈਡੀਕਲ ਟ੍ਰਾਂਸਪੋਰਟ ਲਈ ਇਸ 'ਚ ਇੱਕ ਉੱਨਤ ਵਾਈਬ੍ਰੇਸ਼ਨ ਕੰਟਰੋਲ ਸਿਸਟਮ ਦਿੱਤਾ ਗਿਆ ਹੈ।
  • ਇਹ ਹੈਲੀਕਾਪਟਰ ਏਅਰ ਐਂਬੂਲੈਂਸ ਵਜੋਂ ਵੀ ਵਰਤਿਆ ਜਾ ਸਕਦਾ ਹੈ, ਜਿਸ 'ਚ ਇਕ ਡਾਕਟਰ ਅਤੇ ਸਹਾਇਕ ਦੇ ਨਾਲ ਚਾਰ ਸਟ੍ਰੈਚਰ ਰੱਖਣ ਦੀ ਵਿਵਸਥਾ ਹੈ।
  • ਇਸ 'ਚ 4 ਤੋਂ 6 ਵੀਆਈਪੀ ਯਾਤਰੀਆਂ ਜਾਂ ਵੱਧ ਤੋਂ ਵੱਧ 14 ਯਾਤਰੀਆਂ ਦੇ ਬੈਠਣ ਦੀ ਸਮਰੱਥਾ ਹੈ।

'ਆਤਮ-ਨਿਰਭਰ ਭਾਰਤ' ਵੱਲ ਵੱਡਾ ਕਦਮ 

ਕੇਂਦਰੀ ਮੰਤਰੀ ਨਾਇਡੂ ਨੇ ਇਸ ਨੂੰ 'ਆਤਮ-ਨਿਰਭਰ ਭਾਰਤ' ਦੇ ਪ੍ਰਤੀ ਵਿਸ਼ਵਾਸ ਅਤੇ ਵਚਨਬੱਧਤਾ ਦਾ ਪ੍ਰਤੀਕ ਦੱਸਿਆ। ਉਨ੍ਹਾਂ ਕਿਹਾ ਕਿ ਡੀਜੀਸੀਏ (DGCA) ਵੱਲੋਂ ਸਵਦੇਸ਼ੀ ਸ਼ਕਤੀ ਇੰਜਣ ਨੂੰ ਟਾਈਪ ਸਰਟੀਫਿਕੇਟ ਸੌਂਪਣਾ ਨਾਗਰਿਕ ਹਵਾਨਬਾਜ਼ੀ ਲਈ ਇੱਕ ਮਹੱਤਵਪੂਰਨ ਪਲ ਹੈ। ਮੰਤਰੀ ਨੇ ਭਵਿੱਖਬਾਣੀ ਕੀਤੀ ਕਿ ਅਗਲੇ 10 ਤੋਂ 15 ਸਾਲਾਂ ਵਿੱਚ ਭਾਰਤ 1,000 ਤੋਂ ਵੱਧ ਹੈਲੀਕਾਪਟਰ ਤਿਆਰ ਕਰੇਗਾ, ਜੋ ਦੇਸ਼ ਦੇ ਹਵਾਨਬਾਜ਼ੀ ਖੇਤਰ ਨੂੰ ਵਧੇਰੇ ਲੋਕਤੰਤਰੀ ਅਤੇ ਪ੍ਰਭਾਵਸ਼ਾਲੀ ਬਣਾਏਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News