ਭਾਰਤ ਨੇ ਆਪਣੀ ਸਮੁੰਦਰੀ ਤਾਕਤ ''ਚ ਕੀਤਾ ਵਾਧਾ ! 3500 ਕਿਲੋਮੀਟਰ ਰੇਂਜ ਵਾਲੀ ਮਿਜ਼ਾਈਲ ਦਾ ਕੀਤਾ ਸਫ਼ਲ ਪ੍ਰੀਖਣ

Thursday, Dec 25, 2025 - 03:41 PM (IST)

ਭਾਰਤ ਨੇ ਆਪਣੀ ਸਮੁੰਦਰੀ ਤਾਕਤ ''ਚ ਕੀਤਾ ਵਾਧਾ ! 3500 ਕਿਲੋਮੀਟਰ ਰੇਂਜ ਵਾਲੀ ਮਿਜ਼ਾਈਲ ਦਾ ਕੀਤਾ ਸਫ਼ਲ ਪ੍ਰੀਖਣ

ਨਵੀਂ ਦਿੱਲੀ- ਭਾਰਤ ਨੇ ਬੰਗਾਲ ਦੀ ਖਾੜੀ ਵਿੱਚ ਆਪਣੀ ਪਰਮਾਣੂ ਸੰਚਾਲਿਤ ਪਣਡੁੱਬੀ INS Arighaat ਤੋਂ K-4 ਸਬਮਰੀਨ-ਲਾਂਚਡ ਬੈਲਿਸਟਿਕ ਮਿਜ਼ਾਈਲ (SLBM) ਦਾ ਸਫਲ ਪ੍ਰੀਖਣ ਕੀਤਾ ਹੈ। ਇਸ ਮਿਜ਼ਾਈਲ ਦੀ ਮਾਰਕ ਸਮਰੱਥਾ 3,500 ਕਿਲੋਮੀਟਰ ਹੈ, ਜਿਸ ਨਾਲ ਭਾਰਤ ਦੀ ਰਣਨੀਤਕ ਤਾਕਤ ਅਤੇ 'ਨਿਊਕਲੀਅਰ ਟ੍ਰਾਇਡ' ਨੂੰ ਹੋਰ ਮਜ਼ਬੂਤੀ ਮਿਲੀ ਹੈ।

ਇਹ ਪ੍ਰੀਖਣ ਵਿਸ਼ਾਖਾਪਟਨਮ ਦੇ ਤੱਟ ਤੋਂ ਦੂਰ ਕੀਤਾ ਗਿਆ ਸੀ, ਜਿੱਥੇ ਮਿਜ਼ਾਈਲ ਨੇ ਆਪਣੀ ਪੂਰੀ ਸੰਚਾਲਨ ਰੇਂਜ ਨੂੰ ਸਫਲਤਾਪੂਰਵਕ ਤੈਅ ਕੀਤਾ। K-4 ਮਿਜ਼ਾਈਲ 2 ਟਨ ਦਾ ਪਰਮਾਣੂ ਪੇਲੋਡ ਲਿਜਾਣ ਦੇ ਸਮਰੱਥ ਹੈ ਅਤੇ ਇਹ ਭਾਰਤ ਨੂੰ ਸਮੁੰਦਰ ਦੇ ਅੰਦਰੋਂ ਇੱਕ ਭਰੋਸੇਯੋਗ 'ਸੈਕੰਡ-ਸਟ੍ਰਾਈਕ' ਦੀ ਸਮਰੱਥਾ ਪ੍ਰਦਾਨ ਕਰਦੀ ਹੈ।

ਇਹ ਭਾਰਤ ਦੀ ਤੀਜੀ ਪ੍ਰਮਾਣੂ-ਪੰਚਾਲਿਤ ਬੈਲਿਸਟਿਕ ਮਿਜ਼ਾਈਲ ਪਣਡੁੱਬੀ ਹੈ, ਜਿਸ ਨੂੰ ਪਿਛਲੇ ਸਾਲ ਅਗਸਤ ਵਿੱਚ ਚਾਲੂ ਕੀਤਾ ਗਿਆ ਸੀ। ਇਹ ਮਿਜ਼ਾਈਲ 750 ਕਿਲੋਮੀਟਰ ਦੀ ਰੇਂਜ ਵਾਲੀ K-15 ਅਤੇ ਭਵਿੱਖ ਦੀਆਂ ਲੰਬੀ ਦੂਰੀ ਦੀਆਂ ਮਿਜ਼ਾਈਲਾਂ (K-5 ਅਤੇ K-6) ਵਿਚਕਾਰ ਇੱਕ ਮਹੱਤਵਪੂਰਨ ਪਾੜੇ ਨੂੰ ਭਰਦੀ ਹੈ।

ਜ਼ਿਕਰਯੋਗ ਹੈ ਕਿ ਪਣਡੁੱਬੀਆਂ ਤੋਂ ਲਾਂਚ ਕੀਤੀਆਂ ਜਾਣ ਵਾਲੀਆਂ ਮਿਜ਼ਾਈਲਾਂ ਨੂੰ ਟਰੈਕ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ, ਜਿਸ ਕਾਰਨ ਇਹ ਭਾਰਤ ਦੀ "No First-Use" ਨੀਤੀ ਦੇ ਤਹਿਤ ਇੱਕ ਸੁਰੱਖਿਅਤ ਅਤੇ ਸ਼ਕਤੀਸ਼ਾਲੀ ਹਥਿਆਰ ਸਾਬਤ ਹੋਣਗੀਆਂ। ਭਾਰਤ ਦੀ ਇਹ ਪ੍ਰਾਪਤੀ ਅਮਰੀਕਾ, ਰੂਸ ਅਤੇ ਚੀਨ ਵਰਗੇ ਦੇਸ਼ਾਂ ਦੇ ਬਰਾਬਰ ਆਪਣੀ ਰਣਨੀਤਕ ਸਮਰੱਥਾ ਨੂੰ ਵਧਾਉਣ ਵੱਲ ਇੱਕ ਵੱਡਾ ਕਦਮ ਹੈ।


author

Harpreet SIngh

Content Editor

Related News