ਬਿਨਾਂ ਵਿਆਹ ਦੇ ਚੌਥੇ ਬੱਚੇ ਦਾ ਪਿਤਾ ਬਣਿਆ 50 ਸਾਲ ਦਾ ਇਹ Singer, ਦਿਖਾਈ ਪਹਿਲੀ ਝਲਕ
Tuesday, Dec 23, 2025 - 03:19 PM (IST)
ਲਾਸ ਏਂਜਲਸ (ਏਜੰਸੀ)- ਦੁਨੀਆ ਭਰ ਵਿੱਚ ਆਪਣੀ ਗਾਇਕੀ ਦਾ ਜਾਦੂ ਬਿਖੇਰਨ ਵਾਲੇ ਮਸ਼ਹੂਰ ਗਾਇਕ ਐਨਰੀਕ ਇਗਲੇਸੀਆਸ ਅਤੇ ਉਨ੍ਹਾਂ ਦੀ ਸਾਥੀ, ਰੂਸ ਦੀ ਸਾਬਕਾ ਟੈਨਿਸ ਖਿਡਾਰਨ ਐਨਾ ਕੌਰਨੀਕੋਵਾ ਦੇ ਘਰ ਇੱਕ ਵਾਰ ਫਿਰ ਕਿਲਕਾਰੀਆਂ ਗੂੰਜੀਆਂ ਹਨ। 50 ਸਾਲਾ ਗਾਇਕ ਅਤੇ 44 ਸਾਲਾ ਐਨਾ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਚੌਥੇ ਬੱਚੇ ਦੇ ਆਗਮਨ ਦੀ ਖ਼ੁਸ਼ੀ ਸਾਂਝੀ ਕੀਤੀ ਹੈ।
ਇਹ ਵੀ ਪੜ੍ਹੋ: ਸੰਗੀਤ ਜਗਤ ਦੇ ਬੋਹੜ ਉਸਤਾਦ ਪੂਰਨ ਸ਼ਾਹਕੋਟੀ ਦੀ ਅੰਤਿਮ ਵਿਦਾਈ : ਘਰ ਦੇ ਨੇੜੇ ਕੀਤਾ ਗਿਆ ਸਪੁਰਦ-ਏ-ਖਾਕ

ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਪਹਿਲੀ ਝਲਕ
ਇਸ ਜੋੜੇ ਨੇ ਇੰਸਟਾਗ੍ਰਾਮ 'ਤੇ ਇੱਕ ਸਾਂਝੀ ਪੋਸਟ ਪਾ ਕੇ ਨਵਜੰਮੇ ਬੱਚੇ ਦੀ ਝਲਕ ਵੀ ਦਿਖਾਈ। ਉਨ੍ਹਾਂ ਨੇ ਇਸ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, "ਮਾਈ ਸਨਸ਼ਾਈਨ" ਅਤੇ ਦੱਸਿਆ ਕਿ ਬੱਚੇ ਦਾ ਜਨਮ 17 ਦਸੰਬਰ 2025 ਨੂੰ ਹੋਇਆ ਸੀ। ਹਾਲਾਂਕਿ, ਅਜੇ ਤੱਕ ਬੱਚੇ ਦੇ ਨਾਂ ਜਾਂ ਲਿੰਗ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ: ਤੀਜੇ ਵਿਆਹ ਦੀਆਂ ਤਿਆਰੀਆਂ ਸ਼ੁਰੂ ! ਬੱਚਿਆਂ ਦੀ ਨੈਨੀ ਨੂੰ ਗੋਦੀ ਚੁੱਕ ਕੇ ਨੱਚਿਆ YouTuber ਅਰਮਾਨ ਮਲਿਕ

ਪਰਿਵਾਰ ਅਤੇ ਰਿਸ਼ਤਾ
ਐਨਰੀਕ ਅਤੇ ਐਨਾ ਸਾਲ 2001 ਤੋਂ ਇੱਕ-ਦੂਜੇ ਦੇ ਨਾਲ ਹਨ। ਅੱਜ ਤੱਕ ਇਸ ਜੋੜੇ ਨੇ ਵਿਆਹ ਨਹੀਂ ਕਰਾਇਆ ਹੈ। ਇਸ ਜੋੜੇ ਦੇ ਪਹਿਲਾਂ ਹੀ 9 ਬੱਚੇ ਹਨ — 8 ਸਾਲ ਦੇ ਜੁੜਵਾਂ ਬੱਚੇ ਲੂਸੀ ਅਤੇ ਨਿਕੋਲਸ ਅਤੇ 5 ਸਾਲ ਦੀ ਬੇਟੀ ਮੈਰੀ। ਸੂਤਰਾਂ ਮੁਤਾਬਕ ਇਹ ਜੋੜਾ ਦੁਬਾਰਾ ਮਾਤਾ-ਪਿਤਾ ਬਣ ਕੇ ਬਹੁਤ ਖੁਸ਼ ਹੈ। ਐਨਰੀਕ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਉਨ੍ਹਾਂ ਵਾਂਗ ਸੰਗੀਤ ਦੀ ਬਜਾਏ ਆਪਣੀ ਮਾਂ ਵਾਂਗ ਖੇਡਾਂ ਦੇ ਖੇਤਰ ਵਿੱਚ ਆਪਣਾ ਕਰੀਅਰ ਬਣਾਉਣ। ਉਨ੍ਹਾਂ ਨੇ 2020 ਵਿੱਚ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਉਹ ਆਪਣੀਆਂ ਬੇਟੀਆਂ ਨੂੰ ਟੈਨਿਸ ਖੇਡਦੇ ਦੇਖਣਾ ਪਸੰਦ ਕਰਨਗੇ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਐਨਾ ਦੁਨੀਆ ਦੀ ਸਭ ਤੋਂ ਵਧੀਆ ਕੋਚ ਸਾਬਤ ਹੋ ਸਕਦੀ ਹੈ।
ਇਹ ਵੀ ਪੜ੍ਹੋ: 16 ਸਾਲਾਂ ਬਾਅਦ ਆਈ ਰਿਸ਼ਤੇ 'ਚ ਦਰਾੜ ! ਪਤੀ ਤੋਂ ਵੱਖ ਹੋਈ ਮਸ਼ਹੂਰ ਅਦਾਕਾਰਾ
