ਭਾਰਤ ਨੇ ਫਿਜੀ ਨੂੰ ਭੇਜੀਆਂ ਕੋਰੋਨਾ ਵੈਕਸੀਨ ਦੀਆਂ 1 ਲੱਖ ਖ਼ੁਰਾਕਾਂ, ਹੁਣ ਤੱਕ 80 ਤੋਂ ਜ਼ਿਆਦਾ ਦੇਸ਼ਾਂ ਦੀ ਕੀਤੀ ਮਦਦ

Thursday, Apr 01, 2021 - 10:03 AM (IST)

ਭਾਰਤ ਨੇ ਫਿਜੀ ਨੂੰ ਭੇਜੀਆਂ ਕੋਰੋਨਾ ਵੈਕਸੀਨ ਦੀਆਂ 1 ਲੱਖ ਖ਼ੁਰਾਕਾਂ, ਹੁਣ ਤੱਕ 80 ਤੋਂ ਜ਼ਿਆਦਾ ਦੇਸ਼ਾਂ ਦੀ ਕੀਤੀ ਮਦਦ

ਨਵੀਂ ਦਿੱਲੀ : ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਵਿਚ ਦੁਨੀਆ ਦੇ ਕਈ ਦੇਸ਼ਾਂ ਦੀ ਮਦਦ ਕਰਕੇ ਭਾਰਤ ਨੇ ਮਿਸਾਲ ਕਾਇਮ ਕੀਤੀ ਹੈ। ਭਾਰਤ ਨੇ ਦੁਨੀਆਭਰ ਦੇ 80 ਤੋਂ ਜ਼ਿਆਦਾ ਦੇਸ਼ਾਂ ਨੂੰ ਕੋਰੋਨਾ ਵੈਕਸੀਨ ਪਹੁੰਚਾਈ ਹੈ। ਹੁਣ ਭਾਰਤ ਨੇ ਕੋਰੋਨਾ ਵੈਕਸੀਨ ਦੀਆਂ 100,000 ਖ਼ੁਰਾਕਾਂ ਫਿਜ਼ੀ ਨੂੰ ਦਿੱਤੀਆਂ ਹਨ।

 

ਭਾਰਤ ਵਿਚ ਬਣੀ ਕੋਰੋਨਾ ਵੈਕਸੀਨ ਭਾਰਤ ਦੇ ਕਾਰਜਕਾਰੀ ਹਾਈ ਕਮਿਸ਼ਨਰ ਸੈਫੁੱਲਾ ਖਾਨ ਨੇ ਫਿਜੀ ਦੇ ਪ੍ਰਧਾਨ ਮੰਤਰੀ ਫ੍ਰੈਂਕ ਬੈਨੀਮਾਰਾਮਾ ਨੂੰ ਨਾਡੀ ਅੰਤਰਰਾਸ਼ਟਰੀ ਹਵਾਈਅੱਡੇ ’ਤੇ ਸੌਂਪੀ। ਇਸ ਮੌਕੇ ’ਤੇ ਫਿਜੀ ਦੇ ਸਿਹਤ ਮੰਤਰੀ ਇਫਰੀਮੀ ਵੇਕੈਨਬੇਟੇ, ਰੱਖਿਆ ਮੰਤਰੀ ਇਨੀਆ ਸੇਰੂਈਰਾਤੁ, ਪ੍ਰਧਾਨ ਮੰਤਰੀ ਦਫਤਰ ਦੇ ਸਥਾਈ ਸਕੱਤਰ ਯੋਗੇਸ਼ ਕਰਨ, ਸਿਹਤ ਅਤੇ ਡਾਕਟਰੀ ਸੇਵਾਵਾਂ ਦੇ ਸਥਾਈ ਸਕੱਤਰ ਜੇਮਸ ਫੋਂਗ ਅਤੇ ਹੋਰ ਸਿਖ਼ਰ ਅਧਿਕਾਰੀ ਵੀ ਮੌਜੂਦ ਰਹੇ।

ਇਹ ਵੀ ਪੜ੍ਹੋ: ਪਾਕਿ ’ਚ ਬੇ-ਲਗਾਮ ਹੋਈ ਮਹਿੰਗਾਈ, ਇਮਰਾਨ ਖਾਨ ਨੂੰ ਢਾਈ ਸਾਲਾਂ ’ਚ ਬਦਲਣਾ ਪਿਆ ਤੀਜਾ ਵਿੱਤ ਮੰਤਰੀ

ਫਿਜੀ ਦੇ ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਰੋਨਾ ਵੈਕਸੀਨ ਦੇਣ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ, ‘ਮੇਰੇ ਦੋਸਤ ਨਰਿੰਦਰ ਮੋਦੀ ਦਾ ਫਿਜੀ ਲਈ ਅਤੇ ਦੁਨੀਆ ਲਈ ਇਕ ਮਹਾਮਾਰੀ ਦੌਰਾਨ ਭਵਿੱਖ ਦੀ ਦਿਸ਼ਾ ਵਿਚ ਇਹ ਵੱਡਾ ਕਦਮ ਚੁੱਕਣ ਅਤੇ ਮਦਦ ਕਰਨ ਲਈ ਧੰਨਵਾਦ।’

ਇਹ ਵੀ ਪੜ੍ਹੋ: ਫਿਲੀਪੀਨਜ਼ ਦੇ ਰਾਸ਼ਟਰਪਤੀ ਨੇ ਕੀਤੀ ਮਹਿਲਾ ਸਹਾਇਕ ਨਾਲ ਘਟੀਆ ਕਰਤੂਤ ਕਰਨ ਦੀ ਕੋਸ਼ਿਸ਼, ਵੀਡੀਓ ਵਾਇਰਲ

ਦੱਸ ਦੇਈਏ ਕਿ ਭਾਰਤ ਨੇ ਕੋਰੋਨਾ ਕਾਲ ਵਿਚ ਲਗਾਤਾਰ ਕਈ ਦੇਸ਼ਾਂ ਦੀ ਮਦਦ ਕੀਤੀ ਹੈ। ਭਾਰਤ ਲਗਾਤਾਰ ਹੋਰ ਦੇਸ਼ਾਂ ਨੂੰ ਵੈਕਸੀਨ ਭੇਜ ਰਿਹਾ ਹੈ। ਇਨ੍ਹਾਂ ਦੇਸ਼ਾਂ ਵਿਚ ਸਿਰਫ਼ ਪ੍ਰਸ਼ਾਂਤ ਖੇਤਰ ਦੇ ਦੇਸ਼ ਹੀ ਨਹੀਂ ਹਨ, ਸਗੋਂ ਕੈਰੇਬੀਆਈ ਦੇਸ਼ਾਂ ਵਿਚ ਵੀ ਭਾਰਤ ਕੋਰੋਨਾ ਵੈਕਸੀਨ ਭੇਜ ਰਿਹਾ ਹੈ। 

ਇਹ ਵੀ ਪੜ੍ਹੋ: ਇਤਿਹਾਸਕ ਫ਼ੈਸਲਾ: 8 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਤੇ ਕਤਲ ਦੇ ਮਾਮਲੇ ’ਚ ਦੋਸ਼ੀ ਨੂੰ ਮੌਤ ਦੀ ਸਜ਼ਾ

ਭਾਰਤ ਨੇ ਜਨਵਰੀ ਵਿਚ ਵੈਕਸੀਨ ਮੈਤਰੀ ਅਭਿਆਨ ਦੀ ਸ਼ੁਰੂਆਤ ਕੀਤੀ ਸੀ, ਜਿਸ ਦੇ ਬਾਅਦ ਭਾਰਤੀ ਟੀਕੇ ਦੀ ਪਹਿਲੀ ਖੇਪ ਮਾਲਦੀਵ, ਭੂਟਾਨ ਅਤੇ ਉਸ ਦੇ ਬਾਅਦ ਗੁਆਂਢ ਦੇ ਹੋਰ ਦੇਸ਼ਾਂ ਵਿਚ ਭੇਜੀ ਗਈ। ਮੰਗਲਵਾਰ ਨੂੰ ਇਕ ਪ੍ਰੋਗਰਾਮ ਵਿਚ ਵਿਦੇਸ਼ ਸਕੱਤਰ ਹਰਸ਼ ਸ਼ਿ੍ਰੰਗਲਾ ਨੇ ਕਿਹਾ, ‘ਵੈਕਸੀਨ ਮੈਤਰੀ ਲਾਂਚ ਦੇ ਬਾਅਦ ਤੋਂ ਅਸੀਂ 82 ਦੇਸ਼ਾਂ ਨੂੰ 64 ਮਿਲੀਅਨ ਖ਼ੁਰਾਕ ਦੀ ਸਪਲਾਈ ਕੀਤੀ ਹੈ।’

ਇਹ ਵੀ ਪੜ੍ਹੋ: ਭਾਰਤ ਦੇ ਵਿਦੇਸ਼ੀ ਨਾਗਰਿਕਾਂ ਲਈ ਵੱਡੀ ਖ਼ਬਰ, ਹੁਣ ਯਾਤਰਾ ਦੌਰਾਨ ਨਾਲ ਨਹੀਂ ਰੱਖਣਾ ਪਏਗਾ ਪੁਰਾਣਾ ਪਾਸਪੋਰਟ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News