ਭਾਰਤ ’ਚ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਿਲੀ ਮਨਜ਼ੂਰੀ, WHO ਨੇ ਕੀਤਾ ਸਵਾਗਤ

Sunday, Jan 03, 2021 - 01:07 PM (IST)

ਨਵੀਂ ਦਿੱਲੀ (ਵਾਰਤਾ) : ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਨੇ ਭਾਰਤ ਵਿੱਚ ਕੋਰੋਨਾ ਵਾਇਰਸ ਕੋਵਿਡ-19 ਦੇ 2 ਟੀਕਿਆਂ ਦੀ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦਿੱਤੇ ਜਾਣ ਦੇ ਕੰਟਰੋਲਰ ਜਨਰਲ ਆਫ ਇੰਡੀਅਨ ਮੈਡੀਸਨ (ਸੀ.ਡੀ.ਐਸ.ਸੀ.ਓ.) ਦੇ ਫ਼ੈਸਲੇ ਦਾ ਅੱਜ ਸਵਾਗਤ ਕੀਤਾ।

ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ : ਭਾਰਤ ’ਚ 2 ਕੋਰੋਨਾ ਟੀਕਿਆਂ ਦੀ ਐਮਰਜੈਂਸੀ ਵਰਤੋਂ ਨੂੰ ਮਿਲੀ ਮਨਜ਼ੂਰੀ

ਸਿਹਤ ਸੰਗਠਨ ਵਿੱਚ ਦੱਖਣੀ ਪੂਰਬੀ ਏਸ਼ੀਆ ਖੇਤਰ ਦੀ ਖੇਤਰੀ ਨਿਦੇਸ਼ਕ ਡਾ. ਪੂਨਮ ਖੇਤਰਪਾਲ ਸਿੰਘ ਨੇ ਅੱਜ ਕਿਹਾ ਕਿ ਭਾਰਤ ਵਿੱਚ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇਣ ਦਾ ਫ਼ੈਸਲਾ ਸਵਾਗਤ ਯੋਗ ਹੈ। ਡਬਲਯੂ.ਐਚ.ਓ. ਨੇ ਕਿਹਾ ਕਿ ਦੱਖਣੀ ਪੂਰਬੀ ਏਸ਼ੀਆ ਖੇਤਰ ਵਿੱਚ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਸਭ ਤੋਂ ਪਹਿਲਾਂ ਮਨਜ਼ੂਰੀ ਭਾਰਤ ਵਿੱਚ ਦਿੱਤੀ ਗਈ ਹੈ। ਭਾਰਤ ਦਾ ਇਹ ਫ਼ੈਸਲਾ ਇਸ ਖੇਤਰ ਵਿੱਚ ਕੋਰੋਨਾ ਖ਼ਿਲਾਫ਼ ਜੰਗ ਨੂੰ ਮਜਬੂਤੀ ਦੇਵੇਗਾ।

ਇਹ ਵੀ ਪੜ੍ਹੋ : 'ਕਿਸਾਨ ਅੰਦੋਲਨ ਦੇ ਝੰਡੇ ਬਰਦਾਰ ਬਜ਼ੁਰਗ ਪਰ ਕਾਫੀ ਪੜ੍ਹੇ-ਲਿਖੇ'

ਡਾ. ਖੇਤਰਪਾਲ ਨੇ ਕਿਹਾ ਕਿ ਤਰਜੀਹ ਦੇ ਆਧਾਰ ਉੱਤੇ ਲਕਸ਼ਿਤ ਆਬਾਦੀ ਸਮੂਹ ਦੇ ਟੀਕਾਕਰਨ ਨਾਲ ਹੋਰ ਜਨਤਕ ਉਪਾਵਾਂ ਦੇ ਲਾਗੂ ਕਰਣ ਅਤੇ ਸਮੁਦਾਇਕ ਭਾਗੀਦਾਰੀ ਨਾਲ ਕੋਰੋਨਾ ਦੇ ਪ੍ਰਭਾਵ ਨੂੰ ਘੱਟ ਕਰਣ ਵਿੱਚ ਮਦਦ ਮਿਲੇਗੀ।

ਇਹ ਵੀ ਪੜ੍ਹੋ : ਪ੍ਰੇਮੀ ਦਾ ਪ੍ਰਪੋਜ਼ਲ ਸੁਣਦੇ ਹੀ 650 ਫੁੱਟ ਚਟਾਨ ਤੋਂ ਹੇਠਾਂ ਡਿੱਗੀ ਪ੍ਰੇਮਿਕਾ, ਡਿੱਗਦੇ ਹੋਏ ਦਿੱਤਾ ਇਹ ਜਵਾਬ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News