Ind vs Aus: ਫਾਈਨਲ ਮੈਚ ''ਚ ਟੁੱਟਾ ਰਿਕਾਰਡ, ਜਾਣੋ OTT ''ਤੇ ਕਿੰਨੇ ਕਰੋੜ ਲੋਕਾਂ ਨੇ ਦੇਖਿਆ ਮੈਚ
Monday, Nov 20, 2023 - 01:46 AM (IST)
ਸਪੋਰਟਸ ਡੈਸਕ : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਐਤਵਾਰ ਨੂੰ ਖੇਡੇ ਗਏ ਵਨ ਡੇਅ ਕ੍ਰਿਕਟ ਵਿਸ਼ਵ ਕੱਪ 2023 ਦੇ ਫਾਈਨਲ ਮੈਚ ਨੂੰ ਡਿਜ਼ਨੀ-ਹੌਟਸਟਾਰ 'ਤੇ ਰਿਕਾਰਡ 5.9 ਕਰੋੜ ਦਰਸ਼ਕਾਂ ਨੇ ਦੇਖਿਆ। OTT ਪਲੇਟਫਾਰਮ ਨੇ ਇਹ ਜਾਣਕਾਰੀ ਦਿੱਤੀ। ਡਿਜ਼ਨੀ-ਹੌਟਸਟਾਰ ਮੁਤਾਬਕ ਇਸ ਰਿਕਾਰਡ ਦੇ ਨਾਲ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸੈਮੀਫਾਈਨਲ ਮੈਚ 'ਚ ਬਣੇ 5.3 ਕਰੋੜ ਦਰਸ਼ਕਾਂ ਦਾ ਰਿਕਾਰਡ ਵੀ ਟੁੱਟ ਗਿਆ।
OTT ਪਲੇਟਫਾਰਮ ਨੇ ਇਕ ਬਿਆਨ ਵਿੱਚ ਕਿਹਾ ਕਿ ਡਿਜ਼ਨੀ-ਹੌਟਸਟਾਰ 'ਤੇ ਫਾਈਨਲ ਮੈਚ ਦੀ ਲਾਈਵ ਸਟ੍ਰੀਮਿੰਗ ਦੌਰਾਨ ਦਰਸ਼ਕਾਂ ਦੀ ਸਭ ਤੋਂ ਵੱਧ ਸੰਖਿਆ ਲਗਭਗ 5.9 ਕਰੋੜ ਦੀ ਰਿਕਾਰਡ ਕੀਤੀ ਗਈ। ਬਿਆਨ ਮੁਤਾਬਕ ਵਿਸ਼ਵ ਕੱਪ ਮੁਕਾਬਲੇ 'ਚ ਭਾਰਤ ਬਨਾਮ ਪਾਕਿਸਤਾਨ ਦੇ ਲੀਗ ਮੈਚ 'ਚ 3.5 ਕਰੋੜ ਦਰਸ਼ਕਾਂ ਨੇ ਲਾਈਵ ਸਟ੍ਰੀਮਿੰਗ ਰਾਹੀਂ ਮੈਚ ਦੇਖਿਆ ਸੀ।
ਇਹ ਵੀ ਪੜ੍ਹੋ : ਵਿਸ਼ਵ ਚੈਂਪੀਅਨ ਬਣਦਿਆਂ ਸਾਰ ਆਸਟ੍ਰੇਲੀਆ 'ਤੇ ਵਰ੍ਹਿਆ ਪੈਸਿਆਂ ਦਾ ਮੀਂਹ, ਪੜ੍ਹੋ ਕਿਸ ਟੀਮ ਨੂੰ ਮਿਲੇ ਕਿੰਨੇ ਰੁਪਏ
ਡਿਜ਼ਨੀ-ਹੌਟਸਟਾਰ ਇੰਡੀਆ ਦੇ ਮੁਖੀ ਸਜੀਤ ਸ਼ਿਵਾਨੰਦਨ ਨੇ ਕਿਹਾ, “5.9 ਕਰੋੜ ਦਰਸ਼ਕਾਂ ਨੇ ਡਿਜ਼ਨੀ-ਹੌਟਸਟਾਰ 'ਤੇ ਫਾਈਨਲ ਮੈਚ ਦੇਖਿਆ, ਜਿਸ ਨੇ ਸਾਰੇ ਰਿਕਾਰਡ ਤੋੜ ਦਿੱਤੇ। ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਦੇ ਅਟੁੱਟ ਸਮਰਥਨ ਨੇ ਸਾਨੂੰ ਲਾਈਵ ਸਪੋਰਟਸ ਸਟ੍ਰੀਮਿੰਗ ਵਿੱਚ ਨਵੀਆਂ ਉਚਾਈਆਂ ਨੂੰ ਸਰ ਕਰਨ ਲਈ ਲਗਾਤਾਰ ਪ੍ਰੇਰਿਤ ਕੀਤਾ ਹੈ।”
ਹੌਟਸਟਾਰ 'ਤੇ ਫ੍ਰੀ ਦੇਖ ਸਕਦੇ ਹੋ ਵਿਸ਼ਵ ਕੱਪ ਦੇ ਮੈਚ
ਦੱਸ ਦੇਈਏ ਕਿ ਦਰਸ਼ਕ ਵਿਸ਼ਵ ਕੱਪ 2023 ਦੇ ਸਾਰੇ ਮੈਚ ਡਿਜ਼ਨੀ ਪਲੱਸ ਹੌਟਸਟਾਰ 'ਤੇ ਲਾਈਵ ਦੇਖ ਚੁੱਕੇ ਹਨ। ਡਿਜ਼ਨੀ ਪਲੱਸ ਹੌਟਸਟਾਰ ਨੇ 9 ਜੂਨ ਨੂੰ ਘੋਸ਼ਣਾ ਕੀਤੀ ਸੀ ਕਿ ਯੂਜ਼ਰਸ Hotstar ਦੀ ਐਪ 'ਤੇ ICC ਪੁਰਸ਼ ਕ੍ਰਿਕਟ ਵਿਸ਼ਵ ਕੱਪ 2023 ਦੇ ਸਾਰੇ ਮੈਚ ਫ੍ਰੂੀ 'ਚ ਦੇਖ ਸਕਣਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜੀਓ ਸਿਨੇਮਾ ਨੇ IPL 2023 ਦੇ ਸਾਰੇ ਮੈਚ ਫ੍ਰੀ ਦਿਖਾਏ ਸਨ ਅਤੇ ਇਸ ਨੂੰ ਰਿਕਾਰਡ ਦਰਸ਼ਕਾਂ ਦੀ ਗਿਣਤੀ ਮਿਲੀ ਸੀ। ਜਿਓ ਸਿਨੇਮਾ ਦੀ ਤਰ੍ਹਾਂ ਹੌਟਸਟਾਰ ਵੀ ਆਪਣੇ ਦਰਸ਼ਕਾਂ ਦੀ ਗਿਣਤੀ ਵਧਾਉਣਾ ਚਾਹੁੰਦਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8