ਦੇਸ਼ ’ਚ ਵਧ ਗਈ ਹੈ ਅਸਹਿਣਸ਼ੀਲਤਾ: ਪ੍ਰਣਬ

Sunday, Nov 25, 2018 - 09:07 AM (IST)

ਦੇਸ਼ ’ਚ ਵਧ ਗਈ ਹੈ ਅਸਹਿਣਸ਼ੀਲਤਾ: ਪ੍ਰਣਬ

ਨਵੀਂ ਦਿੱਲੀ-ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਦੇਸ਼ ’ਚ ਵਧਦੀ ਅਸਹਿਣਸ਼ੀਲਤਾ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਦੇਸ਼ ਦਾ ਵਧੇਰੇ ਧਨ ਅਮੀਰਾਂ ਦੀਆਂ ਜੇਬਾਂ ’ਚ ਜਾਣ ਨਾਲ ਗਰੀਬਾਂ ਦਰਮਿਆਨ ਵਧਦੇ ਪਾੜੇ ’ਤੇ ਚਿੰਤਾ ਪ੍ਰਗਟਾਈ।ਦਿੱਲੀ ’ਚ ‘ਸ਼ਾਂਤੀ, ਸਦਭਾਵਨਾ ਅਤੇ ਖੁਸ਼ੀ ਵੱਲ ਅਤੇ ਇਨਫੈਕਸ਼ਨ ਨਾਲ ਬਦਲਾਅ’ ਵਿਸ਼ੇ ’ਤੇ ਆਯੋਜਿਤ 2 ਦਿਨਾਂ ਰਾਸ਼ਟਰੀ ਸੰਮੇਲਨ ’ਚ ਬੋਲਦੇ ਹੋਏ ਪ੍ਰਣਬ ਨੇ ਕਿਹਾ ਕਿ ਜਿਸ ਦੇਸ਼ ਨੇ ਦੁਨੀਆ ਨੂੰ ਵਸੁਧੈਵ ਕੁਟੁੰਬਕਮ ਅਤੇ ਸਹਿਣਸ਼ੀਲਤਾ ਦਾ ਸੱਭਿਅਤਾ ਮੂਲਕ ਲੋਕਾਚਾਰ, ਸਵੀਕਾਰਤਾ ਅਤੇ ਮੁਆਫੀ ਦੀ ਧਾਰਨਾ ਪ੍ਰਦਾਨ ਕੀਤੀ, ਉਥੇ ਹੁਣ ਵਧਦੀ ਅਸਹਿਣਸ਼ੀਲਤਾ, ਗੁੱਸੇ ਦਾ ਪ੍ਰਗਟਾਵਾ ਅਤੇ ਮਨੁੱਖੀ ਅਧਿਕਾਰਾਂ ਦੇ ਘਾਣ ਦੀਆਂ ਖਬਰਾਂ ਆ ਰਹੀਆਂ ਹਨ।


author

Iqbalkaur

Content Editor

Related News