ਮਹਾਰਾਸ਼ਟਰ ''ਚ ਬੇਲਗਾਮ ਕੋਰੋਨਾ, ਅਮਰਾਵਤੀ ਅਤੇ ਅਚਲਪੁਰ ''ਚ ਵਧਾਇਆ ਗਿਆ ਲਾਕਡਾਊਨ

2/27/2021 7:42:25 PM

ਮੁੰਬਈ - ਮਹਾਰਾਸ਼ਟਰ ਸਰਕਾਰ ਨੇ ਅਮਰਾਵਤੀ ਅਤੇ ਅਚਲਪੁਰ ਵਿੱਚ 8 ਮਾਰਚ ਤੱਕ ਲਈ ਲਾਕਡਾਊਨ ਵਧਾ ਦਿੱਤਾ ਹੈ। ਇਸ ਦੌਰਾਨ ਜ਼ਿਲ੍ਹੇ ਵਿੱਚ ਜ਼ਰੂਰੀ ਸੇਵਾਵਾਂ ਦੇ ਸੰਚਾਲਨ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉਥੇ ਹੀ ਅੰਜਨਗਾਂਵ ਸੁਰਜੀ ਨੂੰ ਕੰਟੇਨਮੈਂਟ ਜ਼ੋਨ ਐਲਾਨ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਦੋਨਾਂ ਸ਼ਹਿਰਾਂ ਵਿੱਚ (ਅਮਰਾਵਤੀ ਅਤੇ ਅਚਲਪੁਰ) 21 ਫਰਵਰੀ ਨੂੰ ਇੱਕ ਹਫ਼ਤੇ ਲਈ ਲਾਕਡਾਊਨ ਲਗਾਇਆ ਗਿਆ ਸੀ। ਇਹ ਲਾਕਡਾਊਨ ਇੱਕ ਮਾਰਚ ਤੱਕ ਲਈ ਲਗਾਇਆ ਗਿਆ ਸੀ ਪਰ ਸ਼ਨੀਵਾਰ ਨੂੰ ਹਾਲਤ ਦੀ ਸਮੀਖਿਆ ਕਰਣ ਤੋਂ ਬਾਅਦ ਦੋਨਾਂ ਸ਼ਹਿਰਾਂ ਵਿੱਚ ਮੁੜ ਲਾਕਡਾਊਨ ਵਧਾਉਣ ਦਾ ਐਲਾਨ ਕੀਤਾ ਗਿਆ ਹੈ।

ਲਾਕਡਾਊਨ ਦੌਰਾਨ ਜ਼ਰੂਰੀ ਵਸਤਾਂ ਤੋਂ ਇਲਾਵਾ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ। ਨਾਲ ਹੀ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਵਿਦਿਅਕ ਅਦਾਰੇ, ਨਿੱਜੀ ਕੋਚਿੰਗ ਸੈਂਟਰ ਆਦਿ ਪ੍ਰਤੀਸ਼ਠਾਨ ਬੰਦ ਰਹਿਣਗੇ। ਲੋਕ ਆਪਣੀਆਂ ਜ਼ਰੂਰਤ ਦਾ ਸਾਮਾਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਵਿਚਾਲੇ ਖਰੀਦ ਸਕਣਗੇ।

ਦੱਸ ਦੇਈਏ ਕਿ ਮਹਾਰਾਸ਼ਟਰ ਦੇ ਵਿਦਰਭ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਅਮਰਾਵਤੀ ਵਿੱਚ ਲਾਕਡਾਊਨ ਹੋਣ ਦੇ ਬਾਵਜੂਦ ਵੀ ਮਰੀਜ਼ਾਂ ਦੀ ਗਿਣਤੀ ਕਾਫ਼ੀ ਤੇਜ਼ੀ ਨਾਲ ਵੱਧ ਰਹੀ ਹੈ। ਅਮਰਾਵਤੀ-ਅਕੋਲਾ ਡਿਵੀਜ਼ਨ ਵਿੱਚ ਕੋਰੋਨਾ ਦੇ 6446 ਕੇਸਾਂ ਨੇ ਪ੍ਰਸ਼ਾਸਨ ਦੀ ਨੀਂਦ ਉਡਾ ਰੱਖੀ ਹੈ। 

ਰਾਜ ਵਿੱਚ ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 8333 ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ 48 ਲੋਕਾਂ ਦੀ ਮੌਤ ਹੋਈ ਹੈ। ਉਥੇ ਹੀ ਮੁੰਬਈ ਵਿੱਚ ਵੀ 1035 ਨਵੇਂ ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਹਨ ਜਦੋਂ ਕਿ 3 ਲੋਕਾਂ ਦੀ ਮੌਤ ਹੋਈ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor Inder Prajapati