ਜੋਸ਼ੀਮੱਠ ਪੀੜਤਾਂ ਦੀ ਵਧੀ ਮੁਸ਼ਕਲ, ਪਹਿਲਾਂ ਘਰੋਂ ਹੋਏ ਬੇਘਰ, ਹੁਣ ਹੋਟਲਾਂ ਨੇ ਵੀ ਦੇ ਦਿੱਤਾ ਅਲਟੀਮੇਟਮ

03/28/2023 12:23:08 AM

ਨੈਸ਼ਨਲ ਡੈਸਕ: ਤਕਰੀਬਨ ਤਿੰਨ ਮਹੀਨੇ ਪਹਿਲਾਂ ਦੀ ਆਫ਼ਤ ਝੱਲ ਰਹੇ ਜੋਸ਼ੀਮੱਠ ਵਾਸੀਆਂ ਦੀਆਂ ਮੁਸ਼ਕਲਾਂ ਵਿਚ ਹੋਰ ਵਾਧਾ ਹੋ ਗਿਆ ਹੈ। ਪਹਿਲਾਂ ਉਹ ਘਰਾਂ ਵਿਚ ਆਈਆਂ ਦਰਾਰਾਂ ਕਾਰਨ ਘਰਾਂ ਨੂੰ ਛੱਡ ਕੇ ਹੋਟਲਾਂ ਵਿਚ ਰਹਿਣ ਨੂੰ ਮਜਬੂਰ ਹੋ ਗਏ ਸਨ ਤੇ ਹੁਣ ਹੋਟਲ ਵਾਲਿਆਂ ਨੇ ਵੀ 31 ਮਾਰਚ ਦਾ ਅਲਟੀਮੇਟਮ ਦੇ ਦਿੱਤਾ ਹੈ। ਹੋਟਲ ਵਾਲਿਆਂ ਦਾ ਕਹਿਣਾ ਹੈ ਕਿ ਚਾਰਧਾਮ ਯਾਤਰਾ ਦੇ ਤੀਰਥਯਾਤਰੀਆਂ ਲਈ ਹੋਟਲ ਬੁਕਿੰਗ ਸ਼ੁਰੂ ਹੋਣ ਵਾਲੀ ਹੈ, ਇਸ ਲਈ ਉਹ 31 ਮਾਰਚ ਤਕ ਹੋਟਲ ਖਾਲੀ ਕਰ ਦੇਣ।

ਇਹ ਖ਼ਬਰ ਵੀ ਪੜ੍ਹੋ - ਕੂਨੋ ਨੈਸ਼ਨਲ ਪਾਰਕ 'ਚ ਚੀਤੇ ਦੀ ਹੋਈ ਮੌਤ, ਪਿਛਲੇ ਸਾਲ ਨਮੀਬੀਆ ਤੋਂ ਲਿਆਂਦੀ ਗਈ ਸੀ 'ਸਾਸ਼ਾ'

ਜਾਣਕਾਰੀ ਮੁਤਾਬਕ ਇਸ ਸਾਲ ਦੀ ਸ਼ੁਰੂਆਤ ਵਿਚ ਜੋਸ਼ੀਮੱਠ 850 ਤੋਂ ਵੱਧ ਘਰਾਂ ਵਿਚ ਦਰਾਰਾਂ ਆ ਗਈਆਂ। ਇਸ ਕਾਰਨ 700 ਤੋਂ ਵੱਧ ਲੋਕਾਂ ਨੂੰ ਆਪਣਾ ਆਸ਼ੀਆਨਾ ਛੱਡ ਕੇ ਇੱਧਰ-ਉੱਧਰ ਸਹਾਰਾ ਲੈਣਾ ਪਿਆ। ਹਾਲਾਂਕਿ ਸਰਕਾਰ ਵੱਲੋਂ ਇਨ੍ਹਾਂ ਲੋਕਾਂ ਨੂੰ 1.5 ਲੱਖ ਰੁਪਏ ਤੇ 6 ਮਹੀਨੇ ਦੇ ਕਿਰਾਏ ਲਈ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾ ਰਿਹਾ ਹੈ, ਬਸ਼ਰਤੇ ਕਿ ਉਹ ਮਦਦ ਲੈਣ ਦੇ 7 ਦਿਨਾਂ ਦੇ ਅੰਦਰ ਮਕਾਨ ਖ਼ਾਲੀ ਕਰ ਦੇਣ। ਪਰ ਇਸ ਕੀਮਤ ਵਿਚ ਵੱਡੇ ਪਰਿਵਾਰਾਂ ਨੂੰ ਰਹਿਣ ਲਈ ਘਰ ਲੱਭਣਾ ਬਹੁਤ ਔਖਾ ਹੈ। 

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਮੈਂਬਰਸ਼ਿਪ ਮਗਰੋਂ ਹੁਣ ਸਰਕਾਰੀ ਬੰਗਲਾ ਵੀ ਰਾਹੁਲ ਗਾਂਧੀ ਹੱਥੋਂ ਨਿਕਲਿਆ, ਨੋਟਿਸ ਜਾਰੀ

ਸ਼ਹਿਰ ਵਿਚ ਇੰਨੀ ਵੱਡੀ ਗਿਣਤੀ ਵਿਚ ਲੋਕਾਂ ਨੂੰ ਕਿਰਾਏ 'ਤੇ ਮਕਾਨ ਲੱਭਣਾ ਤਾਂ ਅਸੰਭਵ ਹੈ। ਇਸ ਲਈ ਲੋਕਾਂ ਨੂੰ ਮਜਬੂਰੀਵੱਸ ਹੋਟਲਾਂ ਦਾ ਸਹਾਰਾ ਲੈਣਾ ਪਿਆ, ਜਿੱਥੇ ਜਗ੍ਹਾ ਦੀ ਘਾਟ ਕਾਰਨ ਵੱਡੇ-ਵੱਡੇ ਪਰਿਵਾਰਾਂ ਨੂੰ ਵੀ ਛੋਟੇ-ਛੋਟੇ ਕਮਰਿਆਂ ਵਿਚ ਗੁਜ਼ਾਰਾ ਕਰਨਾ ਪੈ ਰਿਹਾ ਹੈ। ਹੁਣ ਹੋਟਲਾਂ ਨੇ ਵੀ ਚਾਰਧਾਮ ਯਾਤਰਾ ਨੇੜੇ ਵੇਖ ਕੇ ਇਨ੍ਹਾਂ ਨੂੰ ਕਮਰੇ ਖ਼ਾਲੀ ਕਰਨ ਲਈ ਕਹਿ ਦਿੱਤਾ ਹੈ। ਇਕ ਪਾਸੇ ਜਿੱਥੇ ਬੱਚਿਆਂ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਹਨ, ਉੱਥੇ ਹੀ ਰੋਜ਼ੀ-ਰੋਟੀ ਲਈ ਆਪਣੇ ਸ਼ਹਿਰ ਵਿਚ ਹੀ ਕੰਮਕਾਰ ਚਲਾਉਣ ਵਾਲੇ ਲੋਕਾਂ ਲਈ ਇਕਦੱਮ ਦੂਜੇ ਸ਼ਹਿਰ ਵਿਚ ਜਾਣਾ ਵੀ ਸੁਖਾਲਾ ਨਹੀਂ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News